Govardhan Puja Kadhi Chawal: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸਮੇਂ ਦੌਰਾਨ ਲੋਕ ਨਾ ਸਿਰਫ ਇਕ ਦੂਜੇ ਨਾਲ ਖੁਸ਼ੀਆਂ ਵੰਡਦੇ ਹਨ ਬਲਕਿ ਬਹੁਤ ਸਾਰੀਆਂ ਮਿਠਾਈਆਂ ਅਤੇ ਸੁਆਦੀ ਪਕਵਾਨ ਵੀ ਖਾਂਦੇ ਹਨ। ਭਾਰਤ ਵਿੱਚ ਹਰ ਤਿਉਹਾਰ ਦਾ ਸੰਬੰਧ ਮੌਸਮ ਅਤੇ ਭੋਜਨ ਨਾਲ ਜੁੜਿਆ ਹੁੰਦਾ ਹੈ। ਹਰ ਤਿਉਹਾਰ ‘ਤੇ ਖਾਣ ਲਈ ਕੁਝ ਨਾ ਕੁੱਝ ਖਾਸ ਬਣਾਇਆ ਜਾਂਦਾ ਹੈ। ਜਿਵੇਂ ਕਿ ਦੁਸਹਿਰੇ ‘ਤੇ ਜਲੇਬੀਆਂ, ਕਰਵਾਚੌਥ ‘ਤੇ ਫੇਨੀਆਂ ਅਤੇ ਮੱਠੀਆਂ। ਉੱਥੇ ਹੀ ਇੱਕ ਅਜਿਹੀ ਡਿਸ਼ ਵੀ ਹੈ ਜਿਸ ਨੂੰ ਲੋਕ ਦੀਵਾਲੀ ਤੋਂ ਅਗਲੇ ਦਿਨ ਖਾਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕੜ੍ਹੀ-ਚੌਲ ਬਾਰੇ ਜੋ ਲੋਕਾਂ ਨੂੰ ਬਹੁਤ ਪਸੰਦ ਹਨ। ਇਸ ਦੀ ਮਹੱਤਤਾ ਗੋਵਰਧਨ ਪੂਜਾ ਨਾਲ ਜੁੜੀ ਹੋਈ ਹੈ। ਤਾਂ ਚਲੋ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ…
ਜਾਣੋ ਕੜੀ-ਚੌਲ ਖਾਣ ਦੀ ਮਹੱਤਤਾ
- ਗੋਵਰਧਨ ਪੂਜਾ ਦਾ ਤਿਉਹਾਰ ਦੀਵਾਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਗਊ ਅਤੇ ਕੁਦਰਤ ਦੀ ਪੂਜਾ ਕਰਦੇ ਹਨ ਅਤੇ ਭਗਵਾਨ ਨੂੰ ਕੜ੍ਹੀ-ਚੌਲ ਦਾ ਭੋਗ ਲਗਾਉਂਦੇ ਹਨ। ਗੋਵਰਧਨ ਪੂਜਾ ‘ਤੇ ਕੜ੍ਹੀ-ਚੌਲ ਖਾਣ ਦੇ ਦੋ ਮਹੱਤਵ ਹਨ।
- ਪਹਿਲੀ ਮਹੱਤਤਾ ਇਹ ਹੈ ਕਿ ਭਗਵਾਨ ਕ੍ਰਿਸ਼ਨ ਨੇ ਦੁਪਾਰਾ ਯੁਗ ਵਿਚ ਗੋਕੂਲ ਨਿਵਾਸੀਆਂ ਨੂੰ ਬਚਾਉਣ ਲਈ ਗੋਵਰਧਨ ਪਹਾੜ ਨੂੰ ਉਠਾਇਆ ਸੀ। ਇਸਦੇ ਨਾਲ ਹੀ ਭਗਵਾਨ ਕ੍ਰਿਸ਼ਨ ਨੇ ਗਊਆਂ ਅਤੇ ਕੁਦਰਤ ਦੀ ਮਹੱਤਤਾ ਬਾਰੇ ਲੋਕਾਂ ਨੂੰ ਦੱਸਿਆ ਸੀ। ਇਸ ਲਈ ਗੋਵਰਧਨ ਪੂਜਾ ‘ਤੇ ਦੁੱਧ ਦੀ ਛਾਛ ਤੋਂ ਬਣੀ ਕੜੀ-ਚੌਲ ਦਾ ਭੋਗ ਲਗਾਇਆ ਜਾਂਦਾ ਹੈ।
- ਦੂਜੇ ਮਹੱਤਵ ਦੀ ਗੱਲ ਕਰੀਏ ਤਾਂ ਕੜ੍ਹੀ-ਚੌਲ ਖਾਣਾ ਸਿਹਤ ਲਈ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਭਗਵਾਨ ਨੂੰ ਭੋਗ ਲਗਾਉਣ ਤੋਂ ਬਾਅਦ ਸਿਹਤ ਦੀ ਕਾਮਨਾ ਕਰਦੇ ਹੋਏ ਸਾਰਾ ਪਰਿਵਾਰ ਕੜ੍ਹੀ-ਚੌਲ ਦਾ ਸੇਵਨ ਕਰਦਾ ਹੈ।
ਕੜ੍ਹੀ-ਚੌਲ ਖਾਣ ਨਾਲ ਮਿਲਣਗੇ ਇਹ ਫ਼ਾਇਦੇ
- ਕੜ੍ਹੀ ਦੁੱਧ ਤੋਂ ਬਣੀ ਛਾਛ ਨਾਲ ਤਿਆਰ ਕੀਤੀ ਜਾਂਦੀ ਹੈ। ਜੋ ਸਿਹਤ ਨੂੰ ਵਧਾਉਣ ਵਾਲੇ ਬਹੁਤ ਸਾਰੇ ਨਾਲ ਤੱਤਾਂ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਕੜੀ ‘ਚ ਪ੍ਰੋਟੀਨ, ਕੈਲਸ਼ੀਅਮ ਅਤੇ ਫਾਸਫੋਰਸ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ।
- ਇਸ ਖਾਸ ਦਿਨ ‘ਤੇ ਕੜੀ ਨੂੰ ਲੋਹੇ ਦੀ ਕੜਾਹੀ ਵਿਚ ਬਣਾਈ ਜਾਂਦੀ ਹੈ। ਲੋਹੇ ਦੀ ਕੜਾਹੀ ਵਿਚ ਬਣਾਏ ਜਾਣ ਕਾਰਨ ਕੜੀ ‘ਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
- ਐਂਟੀਇੱਨਫਲੇਮੈਟਰੀ ਗੁਣਾਂ ਨਾਲ ਭਰਪੂਰ ਕੜੀ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਵਿਚ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਸਰੀਰ ਵਿਚਲੀ ਅੰਦਰੂਨੀ ਸੋਜ਼ ਨੂੰ ਵਧਣ ਤੋਂ ਵੀ ਰੋਕਦਾ ਹੈ।
- ਪੇਟ ਦੇ ਬਹੁਤ ਸਾਰੇ ਸੰਕ੍ਰਮਣ ਨੂੰ ਕੜੀ ਦੂਰ ਕਰਦੀ ਹੈ। ਇਸ ਤੋਂ ਇਲਾਵਾ ਕੜੀ ਖਾਣ ਨਾਲ ਮੂੰਹ ਵਿਚ ਛਾਲਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।
- ਇਸ ਦੇ ਨਾਲ ਹੀ ਚੌਲ ਵਿਚ ਸਟਾਰਚ ਹੁੰਦਾ ਹੈ ਜਦੋਂ ਕਿ ਕੜੀ ਰੋਗਾਂ ਤੋਂ ਬਚਾਉਂਦੀ ਹੈ। ਕੜ੍ਹੀ-ਚਾਵਲ ਦਾ ਸੁਮੇਲ ਅੰਤੜੀਆਂ ਨੂੰ ਸਹੀ ਬਣਾਈ ਰੱਖਦਾ ਹੈ।