738 new corona positive : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਫਿਰ ਵਧਦੇ ਨਜ਼ਰ ਆ ਰਹੇ ਹਨ। ਅੱਜ ਸ਼ੁੱਕਰਵਾਰ ਨੂੰ ਕੋਰੋਨਾ ਦੇ 738 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ ਮੋਹਾਲੀ ਤੋਂ 124, ਜਲੰਧਰ ਤੋਂ 113, ਲੁਧਿਆਣਾ ਤੋਂ 85 ਤੇ ਮੁਕਤਸਰ ਤੋਂ 80 ਸਾਹਮਣੇ ਆਏ ਹਨ। ਉਥੇ ਹੀ ਅੱਜ ਕੋਰੋਨਾ ਨਾਲ 14 ਲੋਕਾਂ ਦੀ ਮੌਤ ਹੋਈ। ਅੱਜ 388 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਅੱਜ ਸੂਬੇ ਵਿੱਚ ਕੋਰੋਨਾ ਨਾਲ 17 ਮੌਤਾਂ ਹੋਈਆਂ ਇਨ੍ਹਾਂ ਵਿੱਚੋਂ ਅੰਮ੍ਰਿਤਸਰ ਤੋਂ ਇੱਕ, ਬਰਨਾਲਾ ਤੋਂ ਦੋ, ਫਾਜ਼ਿਲਕਾ ਤੋਂ ਇੱਕ, ਜਲੰਧਰ ਤੋਂ ਤਿੰਨ, ਕਪੂਰਥਲਾ ਤੋਂ ਇੱਕ, ਲੁਧਿਆਣਾ ਤੋਂ ਦੋ, ਮੁਕਤਸਰ ਤੋਂ ਇੱਕ, ਪਟਿਆਲਾ ਤੋਂ ਪੰਜ ਤੇ ਰੋਪੜ ਤੋਂ ਇੱਕ ਮਰੀਜ਼ ਨੇ ਦਮ ਤੋੜਿਆ।
ਜ਼ਿਕਰਯੋਗ ਹੈ ਕਿ ਅੱਜ ਦੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਪੂਰੇ ਪੰਜਾਬ ਵਿੱਚ ਕੋਰੋਨਾ ਦੇ 140605 ਮਾਮਲੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 130406 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 5771 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 153 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 17 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 4428 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 2843699 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 21031 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਦਸਤਕ ਦੇਣ ਦੇ ਸੰਕੇਤ ਮਿਲ ਰਹੇ ਹਨ, ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆ ਨੂੰ ਮੁਤਾਬਕ ਹੁਣ ਤੱਕ ਕੋਰੋਨਾ ਨਾਲ ਹੋਈਆਂ ਮੌਤਾਂ ਵਿੱਚੋਂ 91% ਲੋਕ ਅਜਿਹੇ ਨੇ ਜਿੰਨਾਂ ਨੂੰ ਸ਼ੂਗਰ,ਬਲੱਡ ਪਰੇਸ਼ਰ ਜਾਂ ਫਿਰ ਕਿਸੇ ਹੋਰ ਰੋਗ ਨਾਲ ਪੀੜਤ ਸਨ। ਉਥਏ ਹੀ ਪੂਰੇ ਦੇਸ਼ ਵਿੱਚੋਂ ਸਭ ਤੋਂ ਜਿਆਦਾ ਸ਼ੂਗਰ ਅਤੇ ਬਲੱਡ ਪਰੈਸ਼ਰ ਦੇ ਮਰੀਜ਼ ਪੰਜਾਬ ਵਿੱਚ ਹਨ। ਅੰਕੜਿਆਂ ਮੁਤਾਬਿਕ ਸੂਬੇ ਵਿੱਚ ਬਲੱਡ ਪਰੈਸ਼ਰ ਦੇ 35.7 ਫ਼ੀਸਦੀ ਮਰੀਜ਼ ਨੇ ਜਿੰਨਾਂ ਵਿੱਚ 41 ਫ਼ੀਸਦੀ ਪੁਰਸ਼ ਅਤੇ 25.4 ਫ਼ੀਸਦੀ ਮਹਿਲਾਵਾਂ ਨੇ,ਜਦਕਿ ਪੂਰੇ ਦੇਸ਼ ਦਾ ਔਸਤ 25.3 ਫ਼ੀਸਦੀ ਹੈ