Shobha Yatra on the occasion : ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਇਸ ਸਾਲ 30 ਨਵੰਬਰ ਨੂੰ ਆ ਰਿਹਾ ਹੈ, ਜਿਸ ਸੰਬੰਧੀ ਹਰ ਸਾਲ ਵਾਂਗ ਗੁਰਪੁਰਬ ਤੋਂ ਪਹਿਲਾਂ 28 ਨਵੰਬਰ ਨੂੰ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ। ਪਰ ਇਸ ਵਾਰ ਗੁਰਪੁਰਬ ’ਤੇ ਨਿਕਲਣ ਵਾਲੀ ਸ਼ੋਭਾ ਯਾਤਰਾ ਵਿੱਚ ਸਕੂਲੀ ਵਿਦਿਆਰਥੀ ਸ਼ਾਮਲ ਨਹੀਂ ਹੋ ਸਕਣਗੇ। ਇਹ ਫੈਸਲਾ ਸ਼ਹਿਰ ਦੀਆਂ ਵੱਖ-ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਲਿਆ ਗਿਆ ਹੈ। ਗੁਰੂਦੁਆਰਾ ਕਮੇਟੀਆਂ ਮੁਤਾਬਕ ਸ਼ੋਭਾ ਯਾਤਰਾ ਵਿਚ ਵੱਖ-ਵੱਖ ਗੁਰਦੁਆਰਿਆਂ ਵਿਚੋਂ ਸਿਰਫ ਪੰਜ ਪਿਆਰੇ ਅਤੇ ਚੋਣਵੇਂ ਲੋਕ ਹੀ ਸ਼ਾਮਲ ਹੋਣਗੇ ਤਾਂ ਜੋ ਇਸ ਰਿਵਾਇਤ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ 20 ਦੇ ਕਰੀਬ ਗੁਰਦੁਆਰਾ ਸਾਹਿਬ ਹਨ, ਜਿਨ੍ਹਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੈਅੰਤੀ ਲਈ ਵੱਖ-ਵੱਖ ਸਮਾਗਮਾਂ ‘ਤੇ ਪ੍ਰੋਗਰਾਮਾਂ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਪ੍ਰੋਗਰਾਮ ਸੈਕਟਰ-19 ਦੇ ਗੁਰਦੁਆਰਾ ਤੋਂ 28 ਨਵੰਬਰ ਨੂੰ ਸ਼ੁਰੂ ਹੋਵੇਗਾ, ਜਿਸ ਵਿਚ ਸ਼ੋਭਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਅਤੇ ਗੁਰਦੁਆਰਿਆਂ ਵਿਚੋਂ ਹੁੰਦਾ ਹੋਏ ਸੈਕਟਰ-15 ਵਿੱਚ ਖਤਮ ਹੋਵੇਗੀ। ਇਸ ਵਾਰ ਕੋਰੋਨਾ ਕਾਰਨ, ਗੁਰੂਦੁਆਰਾ ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ੋਭਾ ਯਾਤਰਾ ਵਿੱਚ ਸੰਗਤ ਵੱਡੀ ਗਿਣਤੀ ਵਿਚ ਨਾ ਹੋਵੇ। ਹਾਲਾਂਕਿ, ਹਰ ਸਾਲ ਹਜ਼ਾਰਾਂ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੈਅੰਤੀ ਤੋਂ ਪਹਿਲਾਂ ਪ੍ਰਕਾਸ਼ ਉਤਸਵ ਸ਼ੋਭਾ ਯਾਤਰਾ ਅਤੇ ਫਿਰ ਲੰਗਰ ਪ੍ਰੋਗਰਾਮ ਵਿਚ ਇਕੱਤਰ ਹੁੰਦੇ ਹਨ। ਇਹ ਸੰਗਤ ਸਵੇਰੇ 4 ਵਜੇ ਤੋਂ ਆਉਣਾ ਸ਼ੁਰੂ ਕਰਦੀ ਸੀ, ਜੋ ਤਕਰੀਬਨ ਤਿੰਨ ਦਿਨ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਆਉਂਦੀ ਸੀ।
ਜਾਣਕਾਰੀ ਦਿੰਦਿਆਂ ਸੈਕਟਰ-19 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇਜਿੰਦਰ ਪਾਲ ਨੇ ਦੱਸਿਆ ਕਿ ਕੋਰੋਨਾ ਕਾਰਨ ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ। ਰਿਵਾਇਤ ਦਾ ਪਾਲਣ ਕਰਨ ਲਈ ਛੋਟੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ, ਜੋ ਜ਼ਿਆਦਾਤਰ ਲੋਕਾਂ ਨੂੰ ਇਸ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰਦਾ ਹੈ। ਸਿਰਫ ਗੁਰੂਦੁਆਰਾ ਸਾਹਿਬ ਵਿੱਚ ਆ ਕੇ ਬਸ ਮੱਥਾ ਟੇਕ ਸਕਦੇ ਹਨ। ਸੰਗਤ ਨੂੰ ਸੰਭਾਲਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਗਰਦੁਆਰੇ ਦੇ ਅੰਦਰ ਆਉਣ ਵਾਲੇ ਹਰ ਸ਼ਰਧਾਲੂ ਨੂੰ ਹ4ਥ ਸੈਨੇਟਾਈਜ਼ ਕਰਨ ਤੋਂ ਲੈ ਕੇ ਟੈਂਪਰੇਚਰ ਚੈੱਕ ਕਰਵਾਉਣ ਤੱਕ ਦਾ ਕੰਮ ਕੀਤਾ ਜਾਵੇ। ਇਸ ਦੇ ਨਾਲ ਹੀ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜ਼ਿਆਦਾ ਦੇਰ ਤੱਕ ਗੁਰੂਦੁਆਰਾ ਸਾਹਿਬ ਵਿਚ ਨਾ ਬੈਠਣ, ਬਲਕਿ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਕੇ ਜਲਦੀ ਵਾਪਸ ਚਲੇ ਜਾਣ, ਤਾਂ ਜੋ ਗੁਰਦੁਆਰੇ ਦੇ ਕੰਪਲੈਕਸ ਵਿਚ ਕਿਸੇ ਕਿਸਮ ਦਾ ਇਕੱਠ ਨਾ ਹੋਵੇ।