Mayank Foundation celebrates : ਫਿਰੋਜ਼ਪੁਰ : ਦੀਵਾਲੀ ਮੌਕੇ ਜਦੋਂ ਕਿ ਸਾਰੇ ਆਪਣੇ ਘਰਾਂ ‘ਚ ਬੈਠ ਕੇ ਰੌਸ਼ਨੀ ਦੇ ਇਸ ਤਿਓਹਾਰ ਦਾ ਆਨੰਦ ਮਾਣਦੇ ਹਨ ਉਥੇ ਦੂਜੇ ਪਾਸੇ ਸਰਹੱਦਾਂ ‘ਤੇ ਤਾਇਨਾਤ ਸਾਡੇ ਜਵਾਨ ਆਪਣੇ ਪਰਿਵਾਰ ਵਾਲਿਆਂ ਤੋਂ ਦੂਰ ਦੀਵਾਲੀ ਮਨਾਉਂਦੇ ਹਨ ਪਰ ਜਿਲ੍ਹਾ ਫਿਰੋਜ਼ਪੁਰ ਵਿਖੇ ਸਥਿਤ ਪ੍ਰਮੁੱਖ ਐਨਜੀਓ ਮਯੰਕ ਫਾਊਂਡੇਸ਼ਨ ਨੇ ਹੁਸੈਨੀਵਾਲਾ ਬਾਰਡਰ ‘ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਈ। ਮਯੰਕ ਫਾਉਂਡੇਸ਼ਨ ਦੇ ਮੈਂਬਰਾਂ ਨੇ ਬੀਐਸਐਫ ਦੇ ਜਵਾਨਾਂ ਅਤੇ ਸਿਟੀ ਟ੍ਰੈਫਿਕ ਪੁਲਿਸ ਦੇ ਜਵਾਨਾਂ ਦਾ ਦੌਰਾ ਕੀਤਾ ਅਤੇ ਗਿਫਟ ਪੈਕ ਵੰਡੇ।
ਫਾਉਂਡੇਸ਼ਨ ਦੇ ਮੁੱਖ ਮੈਂਬਰਾਂ ਨੇ ਸਵੇਰੇ ਹੀ ਹੁਸੈਨੀਵਾਲਾ ਬਾਰਡਰ ਦਾ ਦੌਰਾ ਕੀਤਾ ਅਤੇ ਉਥੇ ਸਰੱਹਦ ਦੀ ਰਾਖੀ ਲਈ ਤਾਇਨਾਤ ਸੈਨਾ ਦੇ ਜਵਾਨਾਂ ਨਾਲ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਬੋਲਦਿਆਂ ਫਾਉਂਡੇਸ਼ਨ ਦੇ ਸੈਕਟਰੀ ਰਾਕੇਸ਼ ਕੁਮਾਰ ਨੇ ਕਿਹਾ, “ਬੀਐਸਐਫ ਦੇ ਜਵਾਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ ਜੋ ਬਿਨਾਂ ਕਿਸੇ ਡਰ ਦੇ ਆਪਣੇ ਤਿਉਹਾਰ ਮਨਾ ਰਹੇ ਹਨ। ਸਾਨੂੰ ਇਨ੍ਹਾਂ ਜਵਾਨਾਂ ਦਾ ਸੁੱਰਖਿਅਤ ਚੌਕਸੀ ਲਈ ਧੰਨਵਾਦ ਕਰਨਾ ਚਾਹੀਦਾ ਹੈ ਜੋ ਰਾਸ਼ਟਰੀ ਫਰਜ਼ ਨਿਭਾਉਣ ਲਈ ਆਪਣੇ ਘਰਾਂ ਤੋਂ ਦੂਰ ਹਨ। ਧੰਨਵਾਦ ਦੇਣ ਅਤੇ ਤਿਉਹਾਰਾਂ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਲਈ, ਸਾਡੀ ਫਾਉਂਡੇਸ਼ਨ ਨੇ ਬੀਐਸਐਫ ਦੇ ਕਰਮਚਾਰੀਆਂ ਨੂੰ ਮਿਲਣ ਅਤੇ ਤੌਹਫੇ ਦੇਣ ਦਾ ਇਹ ਉਪਰਾਲਾ ਕੀਤਾ ਹੈ।
ਬੀਐਸਐਫ ਦੇ ਜਵਾਨਾਂ ਦਾ ਦੌਰਾ ਕਰਨ ਅਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ‘ਤੇ ਮੱਥਾ ਟੇਕਣ ਤੋਂ ਬਾਅਦ, ਫਾਉਂਡੇਸ਼ਨ ਦੇ ਮੈਂਬਰ ਟ੍ਰੈਫਿਕ ਪੁਲਿਸ ਦੀ ਡਿਊਟੀ ‘ਤੇ ਸਟਾਫ ਨੂੰ ਵਧਾਈ ਦੇਣ ਲਈ ਸ਼ਹਿਰ ਵੱਲ ਵਧੇ। 24 ਘੰਟਿਆਂ ਲਈ ਟ੍ਰੈਫਿਕ ਦੀ ਨਿਰਵਿਘਨ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਲਈ ਪੁਲਿਸ ਨੂੰ ਧੰਨਵਾਦ ਵਜੋਂ ਗਿਫਟ ਪੈਕ ਨਾਲ ਸਵਾਗਤ ਕੀਤਾ ਗਿਆ। ਫਾਊਡੇਸ਼ਨ ਦੇ ਇੱਕ ਮੈਂਬਰ ਦੀਪਕ ਗਰੋਵਰ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਟ੍ਰੈਫਿਕ ਪੁਲਿਸ ਦੀ ਡਿਊਟੀ ‘ਤੇ ਰਹਿੰਦੀ ਹੈ ਤਾਂ ਜੋ ਹਾਲਾਤ ਖਰਾਬ ਹੋਣ ਤੋਂ ਬਚ ਸਕਣ। ਸਾਡੀ ਫਾਊਂਡੇਸ਼ਨ ਸ਼ਹਿਰ ਦੀ ਟ੍ਰੈਫਿਕ ਪੁਲਿਸ ਨਾਲ ਦੀਵਾਲੀ ਦੀਆਂ ਵਧਾਈਆਂ ਸਾਂਝੇ ਕਰਨਾ ਨੈਤਿਕ ਫਰਜ਼ ਵਜੋਂ ਲੈਂਦੀ ਹੈ।