pm modi amit shah many more leaders greet bhai dooj: ਅੱਜ ਭਾਵ ਕਿ 16 ਨਵੰਬਰ ਨੂੰ ਦੇਸ਼ ਭਰ ‘ਚ ਭਾਈ ਦੂਜ ਮਨਾਇਆ ਜਾ ਰਿਹਾ ਹੈ।ਦੀਵਾਲੀ ਤੋਂ ਇਕ ਦਿਨ ਬਾਅਦ ਹਰ ਸਾਲ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਖਾਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਦਿੱਗਜਾਂ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪੀਐੱਮ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ, ਭਾਈ ਦੂਜ ਦੇ ਪਵਿੱਤਰ ਤਿਉਹਾਰ ‘ਤੇ ਤੁਹਾਨੂੰ ਸਭ ਨੂੰ
ਬਹੁਤ-ਬਹੁਤ ਵਧਾਈਆਂ।ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਦਿਆਂ ਹੋਏ ਲਿਖਿਆ ਕਿ, ਸਾਰਿਆਂ ਨੂੰ ਭਾਈ ਦੂਜ ਦੇ ਮੌਕੇ ‘ਤੇ ਵਧਾਈਆਂ।ਦੱਸਣਯੋਗ ਹੈ ਕਿ ਅਮਿਤ ਸ਼ਾਹ ਨੇ ਇਸ ਟਵੀਟ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ।ਇਸ ਫੋਟੋ ‘ਚ ਭੈਣ ਵਲੋਂ ਭਰਾ ਨੂੰ ਤਿਲਕ ਲਗਾਇਆ ਜਾਂਦਾ ਦਿਖਾਇਆ ਗਿਆ ਹੈ।ਦੱਸਣਯੋਗ ਹੈ ਕਿ ਅੱਜ ਹੀ ਗੁਜਰਾਤੀ ਨਵਾਂ ਸਾਲ ਹੈ।ਇਸ ਮੌਕੇ ‘ਤੇ ਵੀ ਨਰਿੰਦਰ ਮੋਦੀ ਨੇ ਸਾਰੇ ਗੁਜਰਾਤ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਪੀਐੱਮ ਨੇ ਗੁਜਰਾਤੀ ਭਾਸ਼ਾ ‘ਚ ਲਿਖਿਆ ਹੈ ਕਿ ਸਾਰੇ ਗੁਜਰਾਤੀ ਭਰਾਵਾਂ ਅਤੇ ਭੈਣਾਂ ਨੂੰ ਨਵਾਂ ਸਾਲ ਮੁਬਾਰਕ।ਟਵੀਟ ਕਰ ਕੇ ਉਨ੍ਹਾਂ ਨੇ ਲਿਖਿਆ ਕਿ,
ਨਵੇਂ ਸਾਲ ‘ਚ ਤੁਸੀਂ ਸਾਰੇ ਸਿਹਤਮੰਦ ਅਤੇ ਖੁਸ਼ਹਾਲੀ ਦੀਆਂ ਮੇਰੇ ਵਲੋਂ ਹਾਰਦਿਕ ਸ਼ੁੱਭਕਾਮਨਾਵਾਂ।ਆਉ ਅਸੀਂ ਸਾਰੇ ਮਿਲ ਕੇ ਆਉਣ ਵਾਲੇ ਨਵਭਾਰਤ ਨਵ-ਨਿਰਮਾਣ ਦਾ ਸੰਕਲਪ ਕਰੀਏ।ਦੂਜੇ ਪਾਸੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਵੀ ਅੱਜ ਭਾਈ ਦੂਜ ਦੇ ਤਿਉਹਾਰ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, ਭਾਈ ਭੈਣ ਦੇ ਪਿਆਰ ਅਤੇ ਵਿਸ਼ਵਾਸ਼ ਦੇ ਅਟੁੱਟ ਬੰਧਨ ਦੇ ਪ੍ਰਤੀਕ ‘ਭਾਈ-ਦੂਜ’ ਦੇ ਪਵਿੱਤਰ ਤਿਉਹਾਰ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ।ਇਸ ਤਿਉਹਾਰ ‘ਤੇ ਸਾਰੇ ਭਰਾ ਅਤੇ ਭੈਣਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਜਿਹੀ ਕਾਮਨਾ ਕਰਦੇ ਹਾਂ।
ਇਹ ਵੀ ਦੇਖੌ:ਗ੍ਰੰਥੀ ਸਿੰਘ ਵੱਲੋਂ ਕੇਸਾਂ ਦੀ ਬੇਅਦਬੀ ਤੇ ਗੋਲੀਆਂ ਚਲਾਉਣ ਦੇ ਲਗਾਏ ਦੋਸ਼ਾਂ ‘ਤੇ ਸੁਣੋ ਕਹਿੰਦਾ ਕਾਂਗਰਸੀ ਕੌਂਸਲਰ.