Advocate and assistant death in accident : ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਮਸ਼ਹੂਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੇ ਅਸਿਸਟੈਂਟ ਐਡਵੋਕੇਟ ਸੀਆ ਖੁੱਲਰ ਦੀ ਸੋਮਵਾਰ ਨੂੰ ਹਾਦਸੇ ਵਿੱਚ ਸੜ ਕੇ ਮੌਤ ਹੋ ਗਈ। ਸੀਆ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ਤੋਂ ਬਿਨਾਂ ਕੀਤਾ। ਨੋਇਡਾ ਦਾ ਰਹਿਣ ਵਾਲਾ ਸੀਆ ਦਾ ਪਤੀ ਅਸ਼ੀਸ਼ ਖੁਸ਼ਵਾਹਾ ਹਾਦਸੇ ਦੇ 48 ਘੰਟੇ ਤੋਂ ਵੱਧ ਵੀ ਬੀਤ ਜਾਣ ਦੇ ਬਾਵਜੂਦ ਹੁਸ਼ਿਆਰਪੁਰ ਨਹੀਂ ਪਹੁੰਚਿਆ ਸੀ। ਉਥੇ ਹੀ ਉਨ੍ਹਾਂ ਦੋਵਾਂ ਦੀ ਕਾਰ ਵਿਚ ਸੜ ਕੇ ਹੋਈ ਸ਼ੱਕੀ ਮੌਤ ਦੀ ਕਹਾਣੀ ਕਤਲ ਦੀ ਦਿਸ਼ਾ ਵੱਲ ਵਧ ਰਹੀ ਹੈ। ਜਿਸ ਤਰੀਕੇ ਨਾਲ ਇਹ ਹਾਦਸਾ ਹੋਇਆ ਹੈ ਉਸ ਦੀ ਕਹਾਣੀ ਨਾ ਤਾਂ ਪੁਲਿਸ ਅਤੇ ਨਾ ਹੀ ਸ਼ਹਿਰ ਦੇ ਲੋਕਾਂ ਦੇ ਗਲੇਤੋਂ ਉਤਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੋਸਟ ਮਾਰਟਮ ਵਿੱਚ ਡਾਕਟਰਾਂ ਨੇ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦੇ ਸਿਰ ਵਿੱਚ ਡੂੰਘੀ ਸੱਟ ਵਰਗੇ ਨਿਸ਼ਾਨ ਮਿਲੇ ਹਨ।
ਗੁਪਤਾ ਦਾ ਐਤਵਾਰ ਰਾਤ, ਜਦਕਿ ਸੀਆ ਦਾ ਸੋਮਵਾਰ ਸਵੇਰੇ ਪੋਸਟ ਮਾਰਟਮ ਹੋਇਆ ਸੀ। ਇਸ ਤੋਂ ਪਹਿਲਾਂ ਗੁਪਤਾ ਦੇ ਪੋਸਟ ਮਾਰਟਮ ਤੋਂ ਪਹਿਲਾਂ ਡਾਕਟਰ ਉਸ ਦੇ ਸਰੀਰ ਦੀ ਰਹਿੰਦ-ਖੂਹੰਦ ਦੀ ਜਾਂਚ ਕਰ ਰਹੇ ਸਨ, ਉਦੋਂ ਉਸਦੀ ਬਾਡੀ ਨੂੰ ਖੋਲ੍ਹਣ ਤੋਂ ਪਹਿਲਾਂ ਉਸ ਦੀ ਰਹਿੰਦ-ਖੂਹੰਦ ਦੇ ਐਕਸ-ਰੇ ਕੀਤੇ ਤਾਂ ਇਸ ਵਿੱਚ ਡੂੰਘੀਆਂ ਸੱਟਾਂ ਦੇ ਨਿਸ਼ਾਨ ਮਿਲੇ। ਡਾਕਟਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਤਿਆਰ ਕੀਤੀ ਰਹੀ ਹੈ। ਨਾਲ ਹੀ ਡਾਕਟਰ ਇਹ ਵੀ ਪਤਾ ਲਗਾ ਰਹੇ ਹਨ ਕਿ ਸੱਟ ਦੇ ਨਿਸ਼ਾਨ ਸਿਰ ਅਤੇ ਬਾਕੀ ਹਿੱਸਿਆਂ ਵਿੱਚ ਮਿਲੇ ਹਨ, ਕੀ ਉਹ ਹਾਦਸੇ ਦੀ ਕਹਾਣੀ ਨਾਲ ਮੇਲ ਖਾਂਦੇ ਹਨ ਜਾਂ ਫਿਰ ਉਹ ਕਿਸੇ ਹੋਰ ਸੱਟਾਂ ਵੱਲ ਇਸ਼ਾਰਾ ਕਰ ਰਹੇ ਹਨ।
ਪੁਲਿਸ ਨੇ ਕਾਰ ਤੋਂ ਲਏ ਗਏ ਸੈਂਪਲ ਫੋਰੈਂਸਿਕ ਜਾਂਚ ਲਈ ਮੋਹਾਲੀ ਸਥਤਿ ਲੈਬ ਵਿੱਚ ਭੇਜੇ ਹਨ। ਕਾਰ ਸੜਨ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ, ਉਸ ਵਿੱਚ ਕਾਰ ਵਿੱਚ ਤੇਜ਼ੀ ਨਾਲ ਅੱਗ ਲੱਗੀ ਹੈ। ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆ ਜਾਏਗੀ ਕਿ ਜਿਹੜੀਆਂ ਕਾਰ ਦੀਆਂ ਲਪਟਾਂਸਨ ਉਹ ਨੈਚੁਰਲ ਸੜਨ ਦੀਆਂ ਹਨ ਜਾਂ ਫਿਰ ਕੋਈ ਕੈਮੀਕਲ ਜਾਂ ਪੈਟਰੋਲ ਦਾ ਛਿੜਕਾਅ ਕੀਤਾ ਗਿਆ ਹੈ। ਇਸ ਗੱਲ ਦਾ ਪਹਿਲਾਂ ਹੀ ਇਹ ਹੋਇਆ ਸੀ ਕਿ ਜਿਸ ਤਰੀਕੇ ਨਾਲ ਕਾਰ ਦਰੱਖਤ ਨਾਲ ਟਕਰਾਈ ਸੀ ਉਸ ਹਿਸਾਬਨਾਲ ਗੱਡੀ ਵਿੱਚ ਅੱਗ ਲੱਗਣ ਦੀ ਸੰਭਾਵਨਾ ਕਾਫੀ ਘੱਟ ਹੈ। ਗੱਡੀ ਸਿਰਫ 6 ਸਾਲ ਪੁਰਾਣੀ ਸੀ। ਐਸਪੀਡੀ ਰਵਿੰਦਰਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਕੇਸ ਦੀ ਜਾਂਚ ਤੇਜੀ ਨਾਲ ਕੀਤੀ ਜਾ ਰਹੀ ਹੈ।
ਪੁਲਿਸ ਦੀ ਜਾਂਚ ਦੇ ਕੇਂਦਰ ਬਿੰਦੂ ਵਿੱਚ ਸੀਆ ਦਾ ਪਤੀ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਇਸ ਦੇ ਸੰਪਰਕ ਵਿੱਚ ਹੈ। ਪੁਲਿਸ ਨੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਵੀ ਕਿਹਾ ਹੈ। ਜੇ ਉਹ ਨਹੀਂ ਆਉਂਦਾ, ਤਾਂ ਜਲਦੀ ਹੀ ਪੁਲਿਸ ਪਾਰਟੀ ਨੂੰ ਨੋਇਡਾ ਅਤੇ ਦਿੱਲੀ ਭੇਜਿਆ ਜਾ ਸਕਦਾ ਹੈ। ਪੁਲਿਸ ਆਪਣੀ ਜਾਂਚ ਵਿਚ ਸੀਸੀਟੀਵੀ ਨੂੰ ਵੀ ਸ਼ਾਮਲ ਕਰ ਰਹੀ ਹੈ ਅਤੇ ਸੀਆ ਦੇ ਪਤੀ ਆਸ਼ੀਸ਼ ਦੇ ਮੁੱਢਲੇ ਬਿਆਨਾਂ ਤੋਂ ਪਤਾ ਚੱਲਿਆ ਸੀ ਕਿ ਤਿੰਨੇ ਘਰ ਤੋਂ ਇਕੱਠੇ ਨਿਕਲੇ ਸਨ। ਉਹ ਨੋਇਡਾ ਲਈ ਵੱਖਰੀ ਰੇਲ ਗੱਡੀ ਲਈ ਰਵਾਨਾ ਹੋਇਆ ਅਤੇ ਦੋਵੇਂ ਦੂਸਰੀ ਗੱਡੀ ਲਈ ਰਵਾਨਾ ਹੋਏ। ਪੁਲਿਸ ਨੇ ਉਸ ਰੂਟ ਵਿਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ।
ਪੁਲਿਸ ਨੂੰ ਕੁਝ ਫੁਟੇਜ ਮਿਲੀ ਹੈ ਅਤੇ ਉਸ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਗੱਡੀ ਕੌਣ ਚਲਾ ਰਿਹਾ ਸੀ ਅਤੇ ਘਰੋਂ ਨਿਕਲ ਕੇ ਪੁਰਹੀਰਾਂ ਚੌਂਕ ਵਿੱਚ ਕਿੰਨੇ ਵਜੇ ਪਹੁੰਚੀ। ਜਦੋਂ ਇਸ ਮਾਮਲੇ ਦੀ ਵਕੀਲ ਭਗਵੰਤ ਕਿਸ਼ੋਰ ਗੁਪਤਾ ਦੇ ਬੇਟੇ ਸੁਮਨਿੰਦਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਇਕ ਵਾਰ ਫਿਰ ਆਪਣੇ ਪਿਤਾ ਦੀ ਮੌਤ ਦੇ ਕਾਰਨ ਨੂੰ ਕਤਲ ਦੱਸਿਆ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ ਨੂੰ ਐਸਐਸਪੀ ਨੂੰ ਮਿਲਣਗੇ ਅਤੇ ਇਸ ਕੇਸ ਦੀ ਜਾਂਚ ਕਤਲ ਕੇਸ ਵਾਂਗ ਕਰਨ ਦੀ ਮੰਗ ਕਰਨਗੇ।