20 players of the team: ਕੋਵਿਡ-19 ਮਹਾਂਮਾਰੀ ਨੇ ਦੁਨੀਆਂ ਦੇ ਹਰ ਵਿਅਕਤੀ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿੱਚ ਇੰਜੀਨੀਅਰ, ਆਈਟੀ ਪੇਸ਼ੇਵਰ, ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਤਾਂ ਹੈ ਹੀ, ਨਾਲ ਹੀ ਓਲੰਪਿਕ ਵਿੱਚ ਸੋਨੇ ਦੇ ਤਗਮੇ ਜਿੱਤਣ ਵਾਲੇ ਖਿਡਾਰੀ ਸ਼ਾਮਿਲ ਹਨ । ਸਥਿਤੀ ਇੰਨੀ ਮਾੜੀ ਹੈ ਕਿ ਪੋਲੈਂਡ ਵਿੱਚ ਵੈਨਜ਼ੁਏਲਾ ਤਲਵਾਰਬਾਜ਼ੀ ਟੀਮ ਦੇ 20 ਮੈਂਬਰ ਡਿਲਵਰੀ ਬੁਆਏ ਬਣ ਗਏ ਹਨ। ਨੀਦਰਲੈਂਡਜ਼ ਦੇ ਇੱਕ ਕ੍ਰਿਕਟਰ ਦਾ ਵੀ ਇਹੀ ਹਾਲ ਹੈ।
ਦਰਅਸਲ, 35 ਸਾਲਾਂ ਰੂਬੇਨ ਲਿਮਾਰਡੋ ਵੇਨੇਜ਼ੁਏਲਾ ਦੀ ਨੈਸ਼ਨਲ ਫੈਨਸਿੰਗ ਟੀਮ ਦੇ ਮੈਂਬਰ ਹਨ। ਪਰ ਵਰਤਮਾਨ ਵਿੱਚ ਪੋਲੈਂਡ ਵਿੱਚ ਉਸਦੇ ਹੋਮ ਟਾਊਨ ਲੋਜ਼ ਵਿੱਚ ਸਾਈਕਲ ਨਾਲ ਫੂਡ ਡਲਿਵਰੀ ਕਰ ਰਹੇ ਹਨ। ਉਹ ਇਕੱਲਾ ਨਹੀਂ, ਬਲਕਿ ਉਸ ਦੀ ਟੀਮ ਦੇ 20 ਖਿਡਾਰੀ ਵੀ ਹੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਸਭ ਨੂੰ ਇਸ ਨਵੀਂ ਨੌਕਰੀ ਬਾਰੇ ਦੱਸਿਆ। ਉਨ੍ਹਾਂ ਕਿਹਾ- ‘ਹੁਣ ਅਸੀਂ ਸਾਰੇ ਡਿਲਿਵਰੀ ਰਾਈਡਰ ਹਾਂ। ਉਨ੍ਹਾਂ ਕਿਹਾ ਕਿ ਤੁਸੀ ਆਪਣੇ ਢੰਗ ਨਾਲ ਕਮਾ ਸਕਦੇ ਹੋ ਤੇ ਇਹ ਕੰਮ ਵੀ ਦੂਜੇ ਕੰਮਾਂ ਦੀ ਤਰ੍ਹਾਂ ਹੀ ਹੈ।’
ਜ਼ਿਕਰਯੋਗ ਹੈ ਕਿ 8 ਸਾਲ ਪਹਿਲਾਂ ਉਨ੍ਹਾਂ ਨੇ ਲੰਡਨ ਓਲੰਪਿਕ ਵਿੱਚ ਆਪਣੇ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ । ਫਿਰ ਉਹ ਪਿਛਲੇ 44 ਸਾਲਾਂ ਵਿੱਚ ਵੈਨਜ਼ੂਏਲਾ ਲਈ ਓਲੰਪਿਕ ਤਮਗਾ ਜਿੱਤਣ ਵਾਲਾ ਦੂਜਾ ਖਿਡਾਰੀ ਸੀ। ਪਰ ਕੋਵਿਡ ਮਹਾਂਮਾਰੀ ਨੇ ਸਭ ਬਦਲ ਦਿੱਤਾ। ਰੂਬੇਨ ਨੇ ਦੱਸਿਆ ਕਿ ਸਾਨੂੰ ਵੈਨਜ਼ੂਏਲਾ ਤੋਂ ਬਹੁਤ ਘੱਟ ਪੈਸਾ ਮਿਲਿਆ, ਕਿਉਂਕਿ ਉੱਥੇ ਸਥਿਤੀ ਮਾੜੀ ਹੈ ਅਤੇ ਮਹਾਂਮਾਰੀ ਨੇ ਸਭ ਕੁਝ ਬਦਲ ਦਿੱਤਾ। ਹੁਣ ਕੋਈ ਮੁਕਾਬਲਾ ਨਹੀਂ ਹੈ। ਟੋਕਿਓ ਓਲੰਪਿਕ ਨੂੰ ਵੀ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪ੍ਰਾਯੋਜਕਾਂ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਖੇਡ ਦੀ ਸ਼ੁਰੂਆਤ ਕਰਨਗੇ । ਇਸ ਤਰ੍ਹਾਂ ਅਸੀਂ ਇਸ ਤਰੀਕੇ ਨਾਲ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਾਂ।
ਉੱਥੇ ਹੀ ਦੂਜੇ ਪਾਸੇ ਨੀਦਰਲੈਂਡ ਵਿੱਚ ਵੀ ਇਹੀ ਹਾਲ ਹੈ, ਜਿੱਥੇ ਨੀਦਰਲੈਂਡ ਦੇ ਕ੍ਰਿਕਟਰ ਪਾਲ ਵੈਨ ਮਿਕੇਨ ਕੋਵਿਡ ਕਾਰਨ ਕ੍ਰਿਕਟ ਦੇ ਰੁਕਣ ਤੋਂ ਬਾਅਦ ਹੁਣ ਰੋਜ਼ੀ-ਰੋਟੀ ਲਈ ਫ਼ੂਡ ਡਿਲੀਵਰੀ ਬੁਆਏ ਬਣ ਗਿਆ ਹੈ। ਪਾਲ 27 ਸਾਲਾਂ ਗੇਂਦਬਾਜ਼ ਹੈ ਅਤੇ ਉਸਨੇ ਆਖਰੀ ਵਾਰ ਜੂਨ 2019 ਵਿੱਚ ਜ਼ਿੰਬਾਬਵੇ ਖਿਲਾਫ ਮੈਚ ਖੇਡਿਆ ਸੀ। ਸੋਸ਼ਲ ਮੀਡੀਆ ‘ਤੇ ਆਪਣੀ ਸਥਿਤੀ ‘ਤੇ ਦੁੱਖ ਜ਼ਾਹਰ ਕਰਦੇ ਹੋਏ ਉਸਨੇ ਲਿਖਿਆ- ”ਇਸ ਸਮੇਂ ਕ੍ਰਿਕਟ ਖੇਡਿਆ ਜਾਣਾ ਸੀ, ਪਰ ਮੈਂ ਇਸ ਸਰਦੀਆਂ ਵਿੱਚ ਲੋਕਾਂ ਨੂੰ ਖਾਣੇ ਦੇ ਪੈਕੇਟ ਪਹੁੰਚਾ ਰਿਹਾ ਹਾਂ।
ਇਸ ਤੋਂ ਅੱਗੇ ਉਸਨੇ ਕਿਹਾ ਕਿ ਜਦੋਂ ਕੁਝ ਚੀਜ਼ਾਂ ਇਸ ਤਰ੍ਹਾਂ ਬਦਲਦੀਆਂ ਹਨ ਤਾਂ ਇੱਕ ਮਜ਼ਾਕ ਜੇਹਾ ਲੱਗਦਾ ਹੈ। ਦੱਸ ਦੇਈਏ ਕਿ ਪਾਲ ਨੇ ਵੀ ਲਾਕਡਾਊਨ ਦੌਰਾਨ ਇਹ ਕੰਮ ਸ਼ੁਰੂ ਕੀਤਾ। ਹਾਲਾਂਕਿ ਉਹ ਟੀ -20 ਵਿਸ਼ਵ ਕੱਪ ਦੇ ਮੁਲਤਵੀ ਹੋਣ ਤੋਂ ਨਿਰਾਸ਼ ਹਨ, ਪਰ ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਹਾਲਾਤ ਬਦਲ ਜਾਣ ‘ਤੇ ਉਹ ਖੇਡ ਵਿੱਚ ਵਾਪਸੀ ਕਰ ਸਕਣਗੇ।
ਇਹ ਵੀ ਦੇਖੋ: Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ