The second theft at the : ਨਾਭਾ ਵਿਖੇ ਇੱਕ ਮੈਡੀਕਲ ਹਾਲ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਪਾੜ ਲਾ ਕੇ ਚੋਰੀ ਕੀਤੀ ਗਈ। ਚੋਰ ਮੈਡੀਕਲ ਹਾਲ ਤੋਂ ਪੈਸਿਆਂ ਵਾਲਾ ਗੱਲਾ ਤੇ ਕੁਝ ਹੋਰ ਸਾਮਾਨ ਵੀ ਲੈ ਗਏ। ਇਸੇ ਦੁਕਾਨ ’ਤੇ ਚਾਰ ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਪਰ ਅਜੇ ਤੱਕ ਚੋਰਾਂ ਨੂੰ ਫੜਿਆ ਨਹੀਂ ਗਿਆ। ਇਸ ਤਰ੍ਹਾਂ ਦੁਬਾਰਾ ਚੋਰੀ ਹੋਣ ’ਤੇ ਮੈਡੀਕਲ ਹਾਲ ਦੇ ਪ੍ਰੇਸ਼ਾਨ ਹੋਏ ਮਾਲਕ ਨੇ ਪੁਲਿਸ ਪ੍ਰਸ਼ਾਸਨ ’ਤੇ ਅਜੇ ਤੱਕ ਕੋਈ ਵੀ ਕਾਰਵਾਈ ਨਾ ਹੋਣ ’ਤੇ ਸਵਾਲ ਸਵਾਲ ਚੁੱਕੇ ਹਨ।
ਸੱਤਕਰਤਾਰ ਮੈਡੀਕਲ ਹਾਲ ਦੇ ਦੁਕਾਨ ਮਾਲਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 8 ਅਗਸਤ ਨੂੰ ਵੀ ਉਸ ਦੀ ਦੁਕਾਨ ’ਤੇ ਚੋਰੀ ਹੋਈ ਸੀ ਤੇ ਕਾਫੀ ਨੁਕਸਾਨ ਹੋ ਗਿਆ ਸੀ। ਚੋਰ ਉਸ ਦੀ ਦੁਕਾਨ ਵਿੱਚੋਂ ਐਲਸੀਡੀ ਤੇ ਗੱਲੇ ਵਿੱਚੋਂ ਪੈਸੇ ਲੈ ਗਏ ਸਨ। ਅੱਜ ਸਵੇਰੇ ਜਦੋਂ ਉਹ ਉਠਿਆ ਤਾਂ ਉਸ ਨੂੰ ਫੋਨ ਆਇਆ ਤਾਂ ਸ਼ਟਰ ਟੁੱਟਾ ਹੋਇਆ ਸੀ ਤੇ ਟਫਨ ਗਿਲਾਸ ਟੁੱਟੇ ਹੋਏ ਸਨ। ਦੁਕਾਨ ਮਾਲਕ ਨੇ ਕਿਹਾ ਕਿ ਚੋਰ ਉਸ ਦਾ 35-40 ਹਜ਼ਾਰ ਦਾ ਸ਼ਟਰ ਤੋੜ ਗਏ ਅਤੇ ਇਸ ਵਾਰ ਗੱਲਾ ਹੀ ਚੁੱਕ ਕੇ ਲੈ ਗਏ, ਜਿਸ ਵਿੱਚ 5-7 ਹਜ਼ਾਰ ਦੀ ਭਾਣ ਸੀ।
ਉਸ ਨੇ ਪ੍ਰਸ਼ਾਸਨ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਸ ਦੀ ਦੁਕਾਨ ਵਿੱਚ ਵਾਰ-ਵਾਰ ਚੋਰੀ ਹੋ ਰਹੀ ਹੈ ਪਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਪੁਲਿਸ ਅਧਿਕਾਰੀ ਪਹਿਲਾਂ ਵਾਂਗ ਆਏ ਨਾਮ ਲਿਖ ਕੇ ਲੈ ਗਏ। ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਸੀ ਤੇ ਕੋਈ ਚੈਕਿੰਗ ਨਹੀਂ ਹੋਈ ਸੀ। ਜੇਕਰ ਇਹ ਚੋਰੀ ਕਿਸੇ ਲੀਡਰ ਘਰ ਹੁੰਦੀ ਤਾਂ ਕਾਰਵਾਈ ਵੀ ਹੋਣੀ ਸੀ ਪਰ ਆਮ ਬੰਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਬਾਰੇ ਪੁਲਿਸ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਗਈ ਸੀ। ਦੁਕਾਨ ਮਾਲਕ ਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਦੁਕਾਨ ਦੇ ਨੌਕਰਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।