Simerjit Bains to : ਲੁਧਿਆਣਾ : MLA ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਦੇ ਦੋਸ਼ਾਂ ਨਾਲ ਘਿਰਿਆ ਹੋਇਆ ਹੈ ਤੇ ਪੀੜਤਾ ਗੁਰਦੀਪ ਕੌਰ ਪਤਨੀ ਜਸਪਾਲ ਸਿੰਘ, ਲੁਧਿਆਣਾ ਵੱਲੋਂ ਵਿਧਾਇਕ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਬੈਂਸ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਪੀੜਤ ਔਰਤ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਤੇ ਦੱਸਿਆ ਕਿ ਉਸ ਨੇ 75 ਗਜ਼ ਦਾ ਬਣਿਆ ਹੋਇਆ ਮਕਾਨ ਸੁਖਚੈਨ ਸਿੰਘ ਕੇ. ਕੇ. ਬਿਲਡਰ ਤੋਂ ਖਰੀਦਿਆ ਸੀ। ਇਹ ਮਕਾਨ ਉਸ ਨੇ 18 ਲੱਖ ‘ਚ ਖਰੀਦਿਆ ਸੀ ਜਿਸ ਵਿੱਚੋਂ 11 ਲੱਖ ਰੁਪਏ ਉਸ ਨੇ ਨਕਦ ਦਿੱਤੇ ਸਨ ਤੇ 10 ਲੱਖ ਦਾ ਕਰਜ਼ਾ ਬੈਂਕ ਤੋਂ ਲਿਆ ਸੀ। ਮਕਾਨ ਖਰੀਦਣ ਤੋਂ ਲਗਭਗ ਇੱਕ ਮਹੀਨੇ ਬਾਅਦ ਮੇਰੇ ਪਤੀ ਜਸਪਾਲ ਸਿੰਘ ਦੀ ਬੀਮਾਰੀ ਕਾਰਨ ਮੌਤ ਹੋ ਗਈ ਤੇ ਹੁਣ ਸਾਰੀ ਜ਼ਿੰਮੇਵਾਰੀ ਮੇਰੇ ਦੋ ਬੇਟਿਆਂ ਅਤੇ ਮੇਰੇ ‘ਤੇ ਆ ਗਈ ਜਿਸ ਤੋਂ ਬਾਅਦ ਸਾਡੇ ਕੋਲੋਂ ਬੈਂਕ ਦੀਆਂ ਕਿਸ਼ਤਾਂ ਦੇਣੀਆਂ ਮੁਸ਼ਕਲ ਹੋ ਗਈਆਂ ਤੇ ਮੈਂ ਮਾਨਸਿਕ ਦਬਾਅ ਹੇਠ ਆ ਗਈ।
26 ਅਪ੍ਰੈਲ 2019 ਨੂੰ ਮੈਂ ਸਵੇਰੇ 8.00 ਵਜੇ ਸੁਖਚੈਨ ਸਿੰਘ ਲੋਕ ਸਭਾ ਇਲੈਕਸ਼ਨ ਦੇ ਸਬੰਧ ‘ਚ ਮੀਟਿੰਗ ਕਰਾਈ। ਇਸ ‘ਚ ਸਾਰੇ ਗਲੀ ਵਾਲਿਆਂ ਨੂੰ ਬੁਲਾਇਆ ਗਿਆ। ਉਥੇ ਸਿਮਰਜੀਤ ਬੈਂਸ ਦਾ ਭਾਸ਼ਣ ਸੁਣ ਕੇ ਮੈਨੂੰ ਆਸ ਦੀ ਕਿਰਨ ਦਿਖੀ। ਮੈਂ ਸੋਚਿਆ ਕਿ ਇਹ ਇਨਸਾਮ ਮੇਰੀ ਮਦਦ ਕਰ ਸਕਦਾ ਹੈ। ਫਿਰ ਮੈਂ ਸਾਰੀ ਪ੍ਰੇਸ਼ਾਨੀ ਉਸ ਨੂੰ ਦੱਸੀ ਜਿਸ ਤੋਂ ਬਾਅਦ ਬੈਂਸ ਨੇ ਮੈਨੂੰ ਆਪਣੇ ਦਫਤਰ ਬੁਲਾਇਆ। ਅਲ ਦਿਨ ਮੈਂ ਉਨ੍ਹਾਂ ਦੇ ਦਫਤਰ ਗਈ ਤੇ ਆਪਣੀ ਹੱਡ ਬੀਤੀ ਸੁਣਾਈ ਜਿਸ ‘ਤੇ ਬੈਂਸ ਨੇ ਕਿਹਾ ਕਿ ਤੂੰ ਘਰ ਖਾਲੀ ਕਰਕੇ ਸੁਖਚੈਨ ਦੇ ਹਵਾਲੇ ਕਰਦੇ। ਉਹ ਤੈਨੂੰ ਵੇਚ ਕੇ ਪੈਸੇ ਦੇ ਦੇਵੇਗਾ। ਪੈਸੇ ਮੈਂ ਤੈਨੂੰ ਦਿਵਾ ਦੇਵਾਂਗਾ। ਮੈਂ ਅਜਿਹਾ ਹੀ ਕੀਤਾ ਤੇ ਆਪਣਾ ਘਰ ਸੁਖਚੈਨ ਨੂੰ ਵੇਚ ਦਿੱਤਾ ਜਿਸ ਤੋਂ ਬਾਅਦ ਸੁਖਚੈਨ ਨੇ ਮੇਰੇ ਕੋਲੋਂ ਰਜਿਸਟਰੀ ਕਰਾ ਲਈ ਤੇ ਮੈਨੂੰ 4 ਲੱਖ 50 ਹਜ਼ਾਰ ਰੁਪਏ ਨਕਦ ਦੇ ਦਿੱਤੇ ਤੇ 60 ਗਜ਼ ਦਾ ਪਲਾਟ ਕੱਢੀ ਲਿਖਤ ਕਰਕੇ ਜੱਸੋਵਾਲ ਨੂੰ ਦੇ ਦਿੱਤੀ ਤੇ ਜਦੋਂ ਕੁਝ ਸਮੇਂ ਮੈਂ ਪੈਸੇ ਮੰਗੇ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਸੁਖਚੈਨ ਨੇ 1600 ਰੁਪਏ ਗਜ਼ ਦੇ ਹਿਸਾਬ ਨਾਲ ਪੈਸੇ ਦੇਣ ਦੀ ਗੱਲ ਕਹੀ ਪਰ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਜਿਸ ਜਿਸ ਦੀ ਸ਼ਿਕਾਇਤ ਲੈ ਕੇ ਮੈਂ ਸਿਮਰਜੀਤ ਸਿੰਘ ਬੈਂਸ ਕੋਲ ਪੁੱਜੀ ਪਰ ਉਥੇ ਬੈਂਸ ਨੇ ਆਪਣੇ ਦਫਤਰ ਦੇ ਪਿੱਛੇ ਬਣੇ ਕੈਬਿਨ ‘ਚ ਮੇਰੇ ਨਾਲ ਜ਼ਬਰਦਸਤੀ ਜਬਰ ਜਨਾਹ ਕੀਤਾ ਤੇ ਮੈਨੂੰ ਕਹਿਣ ਲੱਗਾ ਜੇ ਤੂੰ ਮੇਰੀ ਗੱਲ ਇਸੇ ਤਰ੍ਹਾਂ ਮੰਨਦੀ ਰਹੀ ਤਾਂ ਮੈਂ ਤੇਰੇ ਪੈਸੇ ਸੁਖਚੈਨ ਕੋਲੋਂ ਵਾਪਸ ਦਿਵਾ ਦੇਵਾਂਗਾ ਤੇ ਜੇ ਤੂੰ ਰੌਲਾ ਪਾਇਆ ਤਾਂ ਨਾ ਤੂੰ ਬਚੇਗੀ ਤੇ ਨਾ ਹੀ ਤੇਰੇ ਬੱਚੇ। ਇਸ ਤਰ੍ਹਾਂ ਬੈਂਸ ਨੇ ਮੈਨੂੰ ਮੇਰੇ ਘਰ ਤੋਂ ਬੇਘਰ ਕੀਤਾ।
ਬੈਂਸ ਨੇ ਸੁਖਚੈਨ ਸਿੰਘ ਨੂੰ ਫੋਨ ਕੀਤਾ ਕਿ ਗੁਰਦੀਪ ਕੌਰ ਨੂੰ 5000 ਰੁਪਏ ਦੇ ਦਿਓ ਤੇ ਫਿਰ ਮੈਨੂੰ ਪੈਸੇ ਮਿਲ ਗਏ। ਇਹ ਸਾਰੀ ਸ਼ਿਕਾਇਤ ਮੈਂ ਵਾਰਡ ਪ੍ਰਧਾਨ ਬਲਜਿੰਦਰ ਕੌਰ ਮਨੀ ਨੂੰ ਦੱਸੀ ਤਾਂ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਤੂੰ ਬੈਂਸ ਦੀ ਗੱਲ ਉਨ੍ਹਾਂ ਨਾਲ ਸਬੰਧ ਬਣਾਉਂਦੀ ਰਹੇਗੀ, ਓਨੀ ਦੇਰ ਤੈਨੂੰ ਪੈਸੇ ਮਿਲਦੇ ਰਹਿਣਗੇ। ਮੈਨੂੰ ਵਾਰ-ਵਾਰ ਸਿਮਰਜੀਤ ਸਿੰਘ ਬੈੰਸ ਕਦੇ ਆਪਣੇ ਦਫਤਰ ਦੇ ਕੈਬਿਨ ‘ਚ ਤੇ ਕਦੇ ਦਫਤਰ ਦੇ ਨਾਲ ਲੱਗਦੇ ਜਸਬੀਰ ਕੌਰ ਦੇ ਘਰ ਬੁਲਾ ਕੇ ਜਬਰ ਜਨਾਹ ਕਰਦਾ ਰਿਹਾ। ਸਿਮਰਜੀਤ ਸਿੰਘ ਬੈਂਸ ਤੇ ਸੁਖਚੈਨ ਸਿੰਘ ਡੀਲਰ ਦੀ ਸ਼ਿਕਾਇਤ ਮੈਂ ਅੰਕਿਤ ਬਾਂਸਲ OSD ਪੰਜਾਬ ਨੂੰ ਕੀਤੀ, ਕੀ ਕਿਸ ਤਰ੍ਹਾਂ ਇਹ ਲੋਕ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ ਤੇ ਮੇਰੀ ਇੱਜ਼ਤ ਨਾਲ ਖਿਲਵਾੜਰ ਕਰ ਰਹੇ ਹਨ। ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਸਾਰਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਭਵਿੱਖ ‘ਚ ਜੇਕਰ ਮੇਰਾ ਜਾਂ ਮੇਰੇ ਪਰਿਵਾਰ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਸਿਮਰਜੀਤ ਸਿੰਘ ਬੈੰਸ ਹੋਵੇਗਾ।