first world class railway station indian railways mrj: ਭੋਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ‘ਚ ਅਜਿਹੇ ਬਦਲਾਅ ਹੋਣਗੇ, ਜਿਸ ਨਾਲ ਯਾਤਰੀਆਂ ਨੂੰ ਸਮਾਂ ਕੱਟਣ ‘ਚ ਪ੍ਰੇਸ਼ਾਨੀ ਹੋਣ ਦੀ ਬਜਾਏ ਵਧੀਆ ਲੱਗੇਗਾ।ਇਹ ਸਟੇਸ਼ਨ ਪੂਰੀ ਤਰ੍ਹਾਂ ਨਾਲ ਕਿਸੇ ਏਅਰਪੋਰਟ ਨਾਲੋਂ ਘੱਟ ਨਹੀਂ ਹੋਵੇਗਾ।ਜਿਥੇ ਇਕ ਤੋਂ ਵੱਧ ਕਿ ਇਕ ਦੁਕਾਨਾਂ ਹੋਣਗੀਆਂ।ਸਟੇਸ਼ਨ ਨੂੰ ਜਰਮਨੀ ਦੇ ਹੇਡਲਬਰਗ ਰੇਲਵੇ ਸਟੇਸ਼ਨ ਦੀ ਤਰਜ ‘ਤੇ ਤਿਆਰ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਸਾਲ 1955 ‘ਚ ਬਣੇ ਇਸ ਜਰਮਨ ਸਟੇਸ਼ਨ ‘ਤੇ ਰੋਜ਼ਾਨਾ ਕਰੀਬ 42 ਹਜ਼ਾਰ ਯਾਤਰੀ ਆਉਂਦੇ ਹਨ ਅਤੇ ਕੋਈ ਭੀੜ-ਭਾੜ ਨਹੀਂ ਹੁੰਦੀ।ਹੁਣ ਤਕ ਰੇਲਵੇ ਸਟੇਸ਼ਨ ਨੂੰ ਲੈ ਕੇ ਯਾਤਰੀਆਂ ਦਾ ਅਨੁਭਵ ਕੁਝ ਖਾਸ ਚੰਗਾ ਨਹੀਂ ਰਹਿੰਦਾ ਸੀ।
ਟ੍ਰੇਨ ਲੇਟ ਚੱਲਣ ਕਾਰਨ ਜਿਆਦਾ ਸਮਾਂ ਸਟੇਸ਼ਨ ਪਹੁੰਚੇ ਲੋਕ ਭਾਰੀ ਭੀੜ ‘ਚ ਧੱਕਾ ਮੁੱਕੀ ਸਹਿਣ ਨੂੰ ਮਜ਼ਬੂਰ ਹੁੰਦੇ।ਬੈਠਣ ਜਾਂ ਟਾਇਲਟ ਦਾ ਵੀ ਸਹੀ ਇੰਤਜਾਮ ਨਹੀ ਹੁੰਦਾ ਸੀ।ਪਰ ਹੁਣ ਇਹ ਸਾਰੀਆਂ ਪ੍ਰੇਸ਼ਾਨੀਆਂ ਘੱਟ ਤੋਂ ਘੱਟ ਇੱਕ ਸਟੇਸ਼ਨ ‘ਤੇ ਨਹੀਂ ਹੋਣਗੀਆਂ।ਹਬੀਬਗੰਜ ਸਟੇਸ਼ਨ ਪਹੁੰਚੇ ਯਾਤਰੀਆਂ ਨੂੰ ਲੱਗੇਗਾ ਕਿ ਨਹੀਂ ਉਹ ਕਿਸੇ ਸਟੇਸ਼ਨ ‘ਤੇ ਹਨ, ਸਗੋਂ ਏਅਰਪੋਰਟ ਵਰਗਾ ਅਹਿਸਾਸ ਹੋਵੇਗਾ।ਇਹ ਕਮਾਲ ਹੈ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਜੋ ਸਟੇਸ਼ਨ ਦਾ ਰੀਡਿਵੈਲਪਮੈਂਟ ਕਰ ਰਿਹਾ ਹੈ।ਇਹ ਕੰਮ ਕਰੀਬ 450 ਕਰੋੜ ਰੁਪਏ ਦੀ ਲਾਗਤ ‘ਚ ਕੀਤਾ ਜਾ ਰਿਹਾ ਹੈ।ਇਸ ਤਹਿਤ ਸਟੇਸ਼ਨ ਤੋਂਦੁਬਾਰਾ ਕੰਸਟ੍ਰਕਸ਼ਨ ‘ਤੇ ਕਰੀਬ 100 ਕਰੋੜ ਖਰਚ ਹੋਣਗੇ।ਉਥੇ ਕਮਰਸ਼ੀਅਲ ਵਿਕਾਸ ‘ਤੇ ਕਰੀਬ 350 ਕਰੋੜ ਲੱਗਣਗੇ।ਫਾਈਨੈਂਸ਼ੀਅਲ ਐਕਸਪੈ੍ਰੱਸ ‘ਚ ਇਸ ਬਾਰੇ ‘ਚ ਇਕ ਰਿਪੋਰਟ ਆਈ ਹੈ।ਜਿਸ ‘ਚ ਦੱਸਿਆ ਗਿਆ ਹੈ ਕਿ ਤਿਆਰ ਹੋਣ ਤੋਂ ਬਾਅਦ ਸਟੇਸ਼ਨ ਕਿੰਨਾ ਸ਼ਾਨਦਾਰ, ਖੂਬਸੂਰਤ ਲੱਗੇਗਾ।ਰੇਲਵੇ ਸਟੇਸ਼ਨ ‘ਚ ਇੱਕ ਗਲਾਸਡੋਮ ਸਟ੍ਰਕਟਰ ਹੋਵੇਗਾ, ਜੋ ਇਸਦੇ ਮੁੱਖ ਦਰਵਾਜ਼ੇ ‘ਤੇ ਹੋਵੇਗਾ।ਇਹੀ ਨਹੀਂ ਸਟੇਸ਼ਨ ‘ਚ ਬਦਲਾਅ ਦੇਖਣ ਨੂੰ ਮਿਲੇਗਾ।ਇਸ ਦੇ ਨਾਲ ਹੀ ਪੂਰਾ ਸਟੇਸ਼ਨ ਗ੍ਰੀਨ ਸਟੇਸ਼ਨ ਹੋਵੇਗਾ।ਭਾਵ ਹਰ ਪਾਸੇ ਐੱਲਈਡੀ ਲਾਈਟਾਂ ਹੋਣਗੀਆਂ।ਪਾਣੀ ਦੀ ਬਰਬਾਦੀ ਆਮ ਤੌਰ ‘ਤੇ ਹਰ ਸਟੇਸ਼ਨ ‘ਚ ਦਿਸਦੀ ਹੈ।ਜਿਥੇ ਇਕ ਟੂਟੀ ‘ਚ ਪਾਣੀ ਹੀ ਨਹੀਂ ਹੁੰਦਾ ਤਾਂ ਦੂਜੀ ਤੋਂ ਲਗਾਤਾਰ ਪਾਣੀ ਵਹਿੰਦਾ ਹੈ।ਪਰ ਇਸ ਮਾਡਰਨ ਸਟੇਸ਼ਨ ‘ਚ ਵੇਸਟਵਾਟਰ ਦਾ ਫਿਰ ਤੋਂ ਇਸਤੇਮਾਲ ਹੋਵੇਗਾ।
ਇਹ ਵੀ ਦੇਖੋ:MLA ਬੈਂਸ ਤੇ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ Exclusive ਇੰਟਰਵਿਊ