4 unidentified robbers : ਨਾਭਾ ਦੇ ਪਿੰਡ ਚੱਠੇ ਵਿਖੇ ਅੱਜ ਵੱਡੀ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ ਜਿਥੇ 4 ਅਣਪਛਾਤੇ ਲੁਟੇਰਿਆਂ ਨੇ ਕਿਸਾਨ ਦੇ ਘਰ ‘ਚ ਵੱਡਾ ਡਾਕਾ ਮਾਰਿਆ ਤੇ ਕਿਸਾਨ ਦੇ ਘਰੋਂ ਚਾਲੀ ਤੋਲੇ ਸੋਨਾ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਪਹਿਲਾ ਕਿਸਾਨ ਅਤੇ ਉਸ ਦੀ ਪਤਨੀ ਅਤੇ ਨੌਕਰ ਨੂੰ ਬਣਾਇਆ ਬੰਦੀ ਤੇ ਇਸ ਤੋਂ ਬਾਅਦ ਲੁਟੇਰਿਆਂ ਨੇ ਪੂਰੇ ਘਰ ਦੀ ਛਾਣਬੀਣ ਕੀਤੀ ਤੇ ਸਾਰਾ ਸਾਮਾਨ ਖਿਲਾਰ ਦਿੱਤਾ। ਲੁਟੇਰਿਆਂ ਦੇ ਕੋਲ ਪਰਿਵਾਰ ਦੇ ਦੱਸਣ ਅਨੁਸਾਰ ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਕਿਸਾਨ ਪਿੰਡ ਦੀ ਕੁਝ ਦੂਰੀ ਤੋਂ ਖੇਤਾਂ ਵਿੱਚ ਆਪਣਾ ਮਕਾਨ ਬਣਾ ਕੇ ਕਾਫੀ ਲੰਮੇਂ ਸਮੇਂ ਤੋਂ ਰਹਿ ਰਿਹਾ ਸੀ।
ਘਟਨਾ ਸਵੇਰੇ 4 ਕੁ ਵਜੇ ਵਾਪਰੀ। ਜਿਸ ਕਿਸਾਨ ਦੇ ਘਰ ਚੋਰੀ ਹੋਈ ਉਥੇ ਪਹਿਲਾਂ ਲੁਟੇਰਿਆਂ ਨੇ ਨੌਕਰ ਨੂੰ ਬੰਦੀ ਬਣਾਇਆ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ ਤੇ ਜਦੋਂ ਨੌਕਰ ਨੇ ਰੌਲਾ ਪਾਇਆ ਤਾਂ ਘਰ ਦੀ ਮਾਲਕਣ ਬਾਹਰ ਆਈ। ਇਸ ‘ਤੇ ਲੁਟੇਰਿਆਂ ਨੇ ਮਹਿਲਾ ਦੇ ਕੰਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਤੇ ਅਤੇ ਬੰਦੀ ਬਣਾ ਲਿਆ। ਫਿਰ ਕਿਸਾਨ ਬਲਵੰਤ ਸਿੰਘ ਨੂੰ ਵੀ ਬੰਦੀ ਬਣਾ ਲਿਆ। ਇਥੇ ਦੱਸ ਦੇਈਏ ਕਿ ਬਲਵੰਤ ਸਿੰਘ ਦੀ ਲੱਤ ਪਹਿਲਾਂ ਹੀ ਟੁੱਟੀ ਹੋਈ ਸੀ ਤੇ 4 ਅਣਪਛਾਤੇ ਲੁਟੇਰਿਆਂ ਨੇ ਫਿਰ ਵੀ ਉਸ ‘ਤੇ ਤਰਸ ਨਹੀਂ ਕੀਤਾ ਤੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ ਤੇ ਘਰ ‘ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਪੀੜਤ ਕਿਸਾਨ ਬਲਵੰਤ ਸਿੰਘ ਦੀ ਆਲੂ ਦੀ ਫਸਲ ਬੀਜਦੇ ਸਮੇਂ ਲੱਤ ਪਹਿਲਾਂ ਟੁੱਟ ਗਈ ਸੀ ਅਤੇ ਲੁਟੇਰਿਆਂ ਨੂੰ ਪੀੜਤ ਕਿਸਾਨ ਦੀ ਟੁੱਟੀ ਲੱਤ ਤੇ ਵੀ ਤਰਸ ਨਾ ਆਇਆ। ਲੁਟੇਰੇ ਕਿਸਾਨ ਦਾ ਪਰਸ ਅਤੇ ਕੀਮਤੀ ਦਸਤਾਵੇਜ਼ ਅਤੇ ਮੋਬਾਇਲ ਵੀ ਨਾਲ ਲੈ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮੁਕਦਮਾ ਦਰਜ ਕਰ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਝੋਨੇ ਦੀ ਵੇਚੀ ਹੋਈ ਫ਼ਸਲ ਦੀ ਰਕਮ ਆਪਣੇ ਘਰ ਵਿੱਚ ਰੱਖੀ ਬੈਠਾ ਸੀ ਜਿਸ ਨੂੰ ਕਿ ਚੋਰ ਲੈ ਕੇ ਫਰਾਰ ਹੋ ਗਏ।ਪੁਲਿਸ ਨੂੰ ਜਦੋਂ ਸਾਰੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪੁੱਜੀ। ਪੁਲਿਸ ਵੱਲੋਂ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕੀਤੀ ਗਈ ਹੈ ਤੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਚੋਰਾਂ ਦੇ ਹੌਸਲੇ ਹੋਏ ਬੁਲੰਦ, ਮਹਿਲਾ ਪੁਲਿਸ ਮੁਲਾਜ਼ਮ ਦੇ ਘਰੋਂ ਕੀਤੇ ਗਹਿਣੇ ਤੇ ਨਕਦੀ ਚੋਰੀ