Millions of rupees : ਅਜਨਾਲਾ : ਠਾਣਾ ਅਜਨਾਲ਼ਾ ਅਧੀਨ ਆਉਂਦੇ ਪਿੰਡ ਉਮਰਪੁਰਾ ਦੇ ਸਰਪੰਚ ਦੇ ਘਰੋਂ ਚੋਰੀ ਹੋਏ ਲੱਖਾਂ ਰੁਪਏ ਦੇ ਗਹਿਣੇ ਅਜਨਾਲਾ ਪੁਲਸ ਵੱਲੋਂ ਉਸਦੇ ਘਰ ਦੇ ਹੀ ਬਾਥਰੂਮ ਵਿੱਚੋਂ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਗਤਾਰ ਸਿੰਘ ਉਮਰਪੁਰਾ ਨੇ ਦੱਸਿਆ ਕਿ ਪਿਛਲੀ ਰਾਤ ਸਮੇਂ ਉਨ੍ਹਾਂ ਦੇ ਘਰ ਦੀ ਅਲਮਾਰੀ ਵਿੱਚੋਂ ਕਰੀਬ 17 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ ਜਿਸ ਸੰਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਲਿਖਤ ਦਰਖਾਸਤ ਦੇਣ ਤੋਂ ਬਾਅਦ ਏ.ਐਸ.ਆਈ ਰਣਜੀਤ ਸਿੰਘ ਵੱਲੋਂ ਕੀਤੀ ਤਫਤੀਸ਼ ਦੌਰਾਨ ਕੁਝ ਸਮੇਂ ਬਾਅਦ ਹੀ ਗਹਿਣੇ ਘਰ ਦੇ ਬਾਥਰੂਮ ਵਿੱਚੋਂ ਹੀ ਬਰਾਮਦ ਕਰ ਲਏ।
ਇਸ ਸਬੰਧੀ ਏ.ਐਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਚੋਰੀ ਹੋਣ ਸੰਬੰਧੀ ਉਨ੍ਹਾਂ ਕੋਲ ਦਰਖਾਸਤ ਆਈ ਸੀ ਜਿਸ ‘ਤੇ ਕਾਰਵਾਈ ਕਰਦੇ ਹੋਏ ਘਰ ਵਿੱਚ ਜਾ ਕੇ ਤਫਤੀਸ਼ ਕੀਤੀ ਤੇ ਪਰਿਵਾਰ ਦੇ ਮੈਂਬਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸੇ ਵਿਅਕਤੀ ਵੱਲੋਂ ਗਹਿਣੇ ਘਰ ਦੇ ਬਾਹਰ ਸਥਿਤ ਬਾਥਰੂਮ ਵਿਚ ਰੱਖ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗਹਿਣੇ ਕਿਸ ਵਿਅਕਤੀ ਵੱਲੋਂ ਚੋਰੀ ਕੀਤੇ ਗਏ ਸਨ ਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ।
ਇਥੇ ਇਹ ਦੱਸਣਯੋਗ ਹੈ ਕਿ ਸਰਪੰਚ ਦੇ ਘਰੋਂ ਬੀਤੇ ਕੱਲ੍ਹ ਗਹਿਣੇ ਚੋਰੀ ਹੋ ਗਏ ਸਨ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਤੁਰੰਤ ਪੁਲਿਸ ਮੌਕੇ ‘ਤੇ ਪੁੱਜੀ ਤੇ ਏ. ਐੱਸ. ਆਈ. ਰਣਜੀਤ ਸਿੰਘ ਨੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਬਹੁਤ ਜਲਦ ਹੀ 24 ਘੰਟਿਆਂ ਦੌਰਾਨ ਹੀ ਗਹਿਣੇ ਵਾਪਸ ਪਰਿਵਾਰਕ ਮੈਂਬਰਾਂ ਨੂੰ ਮੋੜ ਦਿੱਤੇ ਜੋ ਕਿ ਸਰਪੰਚ ਦੇ ਘਰੋਂ ਹੀ ਬਾਥਰੂਮ ਵਿੱਚੋਂ ਬਰਾਮਦ ਹੋਏ ਸਨ। ਪਰਿਵਾਰਕ ਮੈਂਬਰਾਂ ਨੇ ਏ. ਐੱਸ. ਆਈ. ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਹ ਵੀ ਪੜ੍ਹੋ :ਕੌਣ ਹੈ ਉਹ ਭਾਬੀ ਜਿਸ ਘਰ Bains ਤੇ ਮਹਿਲਾ ਦਾ ਬਲਤਾਕਾਰ ਦੇ ਲੱਗੇ ਇਲਜ਼ਾਮ ?