Akali leader Swaran : ਕੋਰੋਨਾ ਕਾਰਨ ਨਿਤ ਦਿਨ ਮੌਤਾਂ ਹੋ ਰਹੀਆਂ ਹਨ। ਅੱਜ ਜਿਲ੍ਹਾ ਮੁਕਤਸਰ ਤੋਂ ਦੁਖਦ ਖਬਰ ਆਈ ਹੈ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਵਰਨ ਸਿੰਘ ਮੰਗਾ ਭੱਟੀਵਾਲਾ (ਉਮਰ 49 ਸਾਲਾ) ਦੀ ਕੋਰੋਨਾ ਕਾਰਨ ਮੌਤ ਹੋ ਗਈ। ਸਵਰਨ ਸਿੰਘ ਮੁਕਤਸਰ ਦੇ ਪਿੰਡ ਭੁੱਟੀਵਾਲਾ ਦੇ ਰਹਿਣ ਵਾਲੇ ਸਨ ਤੇ ਉਹ ਕਾਫੀ ਦੇਰ ਤੱਕ ਰਾਜਸਥਾਨ ਦੇ ਨੇੜੇ ਪੈਂਦੇ ਪਿੰਡ ਕਰਨਪੁਰ ਵਿਖੇ ਰਹਿ ਰਹੇ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਨਵਤੇਜ ਸਿੰਘ ਕਾਉਣੀ, ਜਵੰਧ ਸਿੰਘ ਭੁੱਟੀਵਾਲਾ ਤੇ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਅਫਸੋਸ ਪ੍ਰਗਟਾਇਆ ਗਿਆ।
ਇਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ ਤੱਕ ਪੰਜਾਬ ‘ਚ ਕੋਰੋਨਾ ਦੇ 2878477 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ 10199 ਮਰੀਜ਼ਾਂ ਦੇ ਸੈਂਪਲ ਲਏ ਗਏ। ਸੂਬੇ ‘ਚ ਐਕਟਿਵ ਕੇਸਾਂ ਦੀ ਗਿਣਤੀ 142082 ਹੋ ਗਈ ਹੈ। 132001 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਮੌਜੂਦਾ ਸਮੇਂ 5601 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ ਜਿਨ੍ਹਾਂ ਵਿੱਚੋਂ 156 ਆਕਸੀਜਨ ਸਪੋਰਟ ‘ਤੇ ਹਨ। 18 ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ 4480 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਕੱਲ੍ਹ ਸਭ ਤੋਂ ਵੱਧ ਕੇਸ ਐੱਸ. ਏ. ਐੱਸ. ਨਗਰ ਤੋਂ 118 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਤੇ ਇਸੇ ਤਰ੍ਹਾਂ ਜਿਲ੍ਹਾ ਲੁਧਿਆਣੇ ਤੋਂ ਵੀ 84 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।
ਕੱਲ੍ਹ ਜਿਹੜੇ 570 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚੋਂ ਲੁਧਿਆਣੇ ਤੋਂ 67, ਜਲੰਧਰ ਤੋਂ 48, ਪਟਿਆਲੇ ਤੋਂ 54, ਐੱਸ. ਏ. ਐੱਸ. ਨਗਰ ਤੋਂ 57, ਅੰਮ੍ਰਿਤਸਰ ਤੋਂ 18, ਗੁਰਦਾਸਪੁਰ ਤੋਂ 10, ਬਠਿੰਡਾ ਤੋਂ 73, ਹੁਸ਼ਿਆਰਪੁਰ ਤੋਂ 44, ਪਠਾਨਕੋਟ ਤੋਂ 21, ਸੰਗਰੂਰ ਤੋਂ 11, ਕਪੂਰਥਲਾ ਤੋਂ 11, ਫਰੀਦਕੋਟ ਤੋਂ 35, ਮੁਕਤਸਰ ਤੋਂ 22, ਫਾਜ਼ਿਲਕਾ ਤੋਂ 18, ਮੋਗੇ ਤੋਂ 7, ਰੋਪੜ ਤੋਂ 17, ਫਤਿਹਗੜ੍ਹ ਸਾਹਿਬ ਤੋਂ 9, ਬਰਨਾਲਾ ਤੋਂ 10, ਤਰਨਤਾਰਨ ਤੋਂ 11, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਤਾ ਤੋਂ 19 ਮਰੀਜ਼ ਸਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ।