RBI restricts withdrawals: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਲਕਸ਼ਮੀ ਵਿਲਾਸ ਤੋਂ ਬਾਅਦ ਇੱਕ ਹੋਰ ਬੈਂਕ ‘ਤੇ ਪਾਬੰਦੀ ਲਗਾ ਦਿੱਤੀ ਹੈ । ਹਾਲਾਂਕਿ, ਇਹ ਪਾਬੰਦੀ ਮਹਾਂਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਮੰਤਾ ਅਰਬਨ ਕੋ-ਆਪ੍ਰੇਟਿਵ ਬੈਂਕ ‘ਤੇ ਲੱਗੀ ਹੈ। RBI ਅਨੁਸਾਰ ਉਸਨੇ ਇਸ ਬੈਂਕ ਨੂੰ ਕੁਝ ਨਿਰਦੇਸ਼ ਦਿੱਤੇ ਹਨ, ਜੋ 17 ਨਵੰਬਰ 2020 ਨੂੰ ਬੈਂਕ ਦੇ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਪ੍ਰਭਾਵੀ ਹੋਣਗੇ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਇਹ ਬੈਂਕ RBI ਦੀ ਆਗਿਆ ਤੋਂ ਬਿਨ੍ਹਾਂ ਕੋਈ ਕਰਜ਼ਾ ਜਾਂ ਉਧਾਰ ਨਹੀਂ ਦੇ ਸਕੇਗਾ ਅਤੇ ਨਾ ਹੀ ਪੁਰਾਣੇ ਕਰਜ਼ਿਆਂ ਦਾ ਨਵੀਨੀਕਰਣ ਜਾਂ ਕੋਈ ਨਿਵੇਸ਼ ਕਰ ਸਕੇਗਾ । ਬੈਂਕ ‘ਤੇ ਨਵੀਂ ਜਮ੍ਹਾ ਰਾਸ਼ੀ ਨੂੰ ਸਵੀਕਾਰ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਹ ਕੋਈ ਭੁਗਤਾਨ ਵੀ ਨਹੀਂ ਕਰ ਸਕੇਗਾ ਅਤੇ ਨਾ ਹੀ ਭੁਗਤਾਨ ਕਰਨ ਲਈ ਕੋਈ ਸਮਝੌਤਾ ਕਰ ਸਕਦਾ ਹੈ। ਹਾਲਾਂਕਿ, RBI ਨੇ ਪਾਬੰਦੀ ਦਾ ਅਧਾਰ ਨਹੀਂ ਦੱਸਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਰਿਜ਼ਰਵ ਬੈਂਕ ਨੂੰ ਪੰਜਾਬ ਐਂਡ ਮਹਾਂਰਾਸ਼ਟਰ ਕੋ-ਆਪ੍ਰੇਟਿਵ ਬੈਂਕ (ਪੀਐਮਸੀ) ਵਿੱਚ ਹੋ ਰਹੇ ਕਥਿਤ ਘੁਟਾਲੇ ਬਾਰੇ ਪਤਾ ਲੱਗਿਆ ਸੀ। ਇਹ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਹੀ RBI ਨੇ ਬੈਂਕ ‘ਤੇ ਪਾਬੰਦੀ ਲਗਾ ਦਿੱਤੀ ਸੀ। ਬੈਂਕ ਨੂੰ ਸੰਕਟ ਤੋਂ ਬਚਾਉਣ ਲਈ RBI ਨੇ 24 ਸਤੰਬਰ 2019 ਨੂੰ ਪੈਸੇ ਕਢਵਾਉਣ ‘ਤੇ ਇੱਕ ਸੀਮਾ ਜਾਂ ਮੋਰੇਟੋਰੀਅਮ ਲਗਾ ਦਿੱਤਾ ਸੀ।
ਇਸ ਤੋਂ ਪਹਿਲਾਂ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਨਿੱਜੀ ਖੇਤਰ ਦੇ ਲਕਸ਼ਮੀ ਵਿਲਾਸ ਬੈਂਕ ‘ਤੇ ਇੱਕ ਮਹੀਨੇ ਲਈ ਪਾਬੰਦੀ ਲਗਾਈ ਗਈ ਹੈ । ਇਸ ਪਾਬੰਦੀ ਵਿੱਚ ਕੋਈ ਵੀ ਬੈਂਕ ਖਾਤਾ ਧਾਰਕ ਵੱਧ ਤੋਂ ਵੱਧ 25,000 ਰੁਪਏ ਤੱਕ ਕੱਢਵਾ ਸਕਦਾ ਹੈ। ਇਹ ਕਦਮ ਬੈਂਕ ਦੀ ਮਾੜੀ ਵਿੱਤੀ ਸਥਿਤੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ । ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੈਂਕ ਵੱਲੋਂ ਭਰੋਸੇਯੋਗ ਪੁਨਰ ਸੁਰਜੀਤੀ ਯੋਜਨਾ ਪੇਸ਼ ਨਾ ਕਰਨ ਦੀ ਸਥਿਤੀ ਵਿੱਚ ਇਹ ਫੈਸਲਾ ਜਮ੍ਹਾਂਕਰਤਾਵਾਂ ਦੇ ਹਿੱਤ ਵਿੱਚ ਕੀਤਾ ਗਿਆ ਹੈ। ਨਾਲ ਹੀ, ਬੈਂਕਿੰਗ ਅਤੇ ਵਿੱਤੀ ਖੇਤਰ ਦੀ ਸਥਿਰਤਾ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਸਬੰਧੀ ਕੇਂਦਰੀ ਬੈਂਕ ਨੇ ਕਿਹਾ ਕਿ ਇਸ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ । ਇਸ ਲਈ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 45 ਦੇ ਤਹਿਤ ਕੇਂਦਰ ਸਰਕਾਰ ਨੇ ਨਿੱਜੀ ਖੇਤਰ ਦੇ ਬੈਂਕਾਂ ‘ਤੇ ਪਾਬੰਦੀ ਲਗਾਈ ਹੈ। ਯੈੱਸ ਬੈਂਕ ਤੋਂ ਬਾਅਦ ਇਸ ਸਾਲ ਮੁਸ਼ਕਿਲਾਂ ਵਿੱਚ ਫਸਣ ਵਾਲਾ ਲਕਸ਼ਮੀ ਵਿਲਾਸ ਬੈਂਕ ਨਿੱਜੀ ਖੇਤਰ ਦਾ ਦੂਜਾ ਵੱਡਾ ਬੈਂਕ ਬਣ ਗਿਆ ਹੈ। ਯੈਸ ਬੈਂਕ ‘ਤੇ ਮਾਰਚ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਸਨ । ਸਰਕਾਰ ਨੇ ਉਦੋਂ ਸਟੇਟ ਬੈਂਕ ਆਫ਼ ਇੰਡੀਆ ਦੀ ਸਹਾਇਤਾ ਨਾਲ ਯੇਸ ਬੈਂਕ ਖੜ੍ਹਾ ਕੀਤਾ । ਐਸਬੀਆਈ ਨੇ ਯੈਸ ਬੈਂਕ ਦੀ 45 ਪ੍ਰਤੀਸ਼ਤ ਹਿੱਸੇਦਾਰੀ ਦੇ ਬਦਲੇ 7,250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਦੇਖੋ: MLA ਬੈਂਸ ਤੇ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ Exclusive ਇੰਟਰਵਿਊ