Overdose bookings in rich countries: ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਦੁਨੀਆ ਦੇ ਸਾਰੇ ਅਮੀਰ ਦੇਸ਼ਾਂ ਨੇ ਉਸਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਨੇ ਪ੍ਰਤੀ ਵਿਅਕਤੀ ਪੰਜ ਖੁਰਾਕਾਂ ਲਈ ਵੈਕਸੀਨ ਦੀ ਪ੍ਰੀ ਬੁਕਿੰਗ ਕਰਵਾ ਲਈ ਹੈ। ਇਸੇ ਗੱਲ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਵੀ ਇਸ ਨਾਰਾਜ਼ ਹੈ। WHO ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਨੇ ਕਿਹਾ ਕਿ ਟੀਕਾ ਰਾਸ਼ਟਰਵਾਦ ਇਸ ਆਲਮੀ ਮਹਾਂਮਾਰੀ ਨੂੰ ਘੱਟ ਨਹੀਂ ਕਰੇਗਾ ਬਲਕਿ ਇਸ ਨੂੰ ਹੋਰ ਅੱਗੇ ਫੈਲਾਏਗਾ । ਦੱਸ ਦੇਈਏ ਕਿ ਅਮੀਰ ਦੇਸ਼ਾਂ ਦੀ ਆਬਾਦੀ ਦੁਨੀਆ ਦੀ 13 ਪ੍ਰਤੀਸ਼ਤ ਹੈ, ਪਰ ਉਹ ਵੈਸੀਨ ਦੀ 50 ਪ੍ਰਤੀਸ਼ਤ ਤੋਂ ਵੱਧ ਡੋਜ਼ ਦੀ ਪ੍ਰੀ-ਬੁਕਿੰਗ ਕਰ ਚੁੱਕੇ ਹਨ। ਵੈਕਸੀਨ ਡੋਜ਼ ਨੂੰ ਲੈ ਕੇ ਵੱਡੇ ਦੇਸ਼ਾਂ ਦੇ ਇਸ ਰਵੱਈਏ ਦਾ ਭੁਗਤਾਨ ਦੂਜੇ ਦੇਸ਼ਾਂ ਨੂੰ ਕਰਨਾ ਪੈ ਸਕਦਾ ਹੈ।
ਇਕ ਰਿਪੋਰਟ ਅਨੁਸਾਰ ਅਮਰੀਕਾ ਨੇ 2400 ਮਿਲੀਅਨ ਖੁਰਾਕਾਂ, ਯੂਰਪੀਅਨ ਸੰਘ ਨੇ 2065 ਮਿਲੀਅਨ ਖੁਰਾਕਾਂ, ਬ੍ਰਿਟੇਨ ਨੇ 380 ਮਿਲੀਅਨ ਖੁਰਾਕਾਂ, ਕੈਨੇਡਾ ਨੇ 338 ਮਿਲੀਅਨ ਖੁਰਾਕਾਂ, ਇੰਡੋਨੇਸ਼ੀਆ ਨੇ 328 ਮਿਲੀਅਨ ਖੁਰਾਕਾਂ, ਚੀਨ ਨੇ 300 ਮਿਲੀਅਨ ਖੁਰਾਕਾਂ ਅਤੇ ਜਾਪਾਨ ਨੇ 290 ਮਿਲੀਅਨ ਖੁਰਾਕਾਂ ਦੀ ਪ੍ਰੀ-ਬੁਕਿੰਗ ਕੀਤੀ ਹੈ, ਜਦੋਂ ਕਿ ਵਿਸ਼ਵ ਦੇ ਗਰੀਬ ਦੇਸ਼ਾਂ ਲਈ ਇਹ ਖੁਰਾਕ 3200 ਮਿਲੀਅਨ ਹੈ।
ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਨੂੰ ਵੀ ਲੱਗਦਾ ਹੈ ਕਿ ਵੈਕਸੀਨ ਦੀ ਡੋਜ਼ ਦੀ ਕਾਲਾਬਾਜ਼ਾਰੀ ਮੁਸ਼ਕਿਲਾਂ ਨੂੰ ਵਧਾਵੇਗੀ। WHO ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਵੈਕਸੀਨ ਰਾਸ਼ਟਰਵਾਦ ਇਸ ਆਲਮੀ ਮਹਾਂਮਾਰੀ ਨੂੰ ਘੱਟ ਨਹੀਂ ਕਰੇਗੀ ਬਲਕਿ ਇਸ ਨੂੰ ਹੋਰ ਅੱਗੇ ਫੈਲਾਏਗੀ। ਜੇ ਇਸੇ ਤਰ੍ਹਾਂ ਕੋਰੋਨਾ ਵੈਕਸੀਨ ਕੁਝ ਅਮੀਰ ਦੇਸ਼ਾਂ ਦੀ ਪਕੜ ਵਿੱਚ ਰਹੇਗੀ ਤਾਂ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਭਗਦੜ ਮੱਚ ਜਾਵੇਗੀ।
ਦਰਅਸਲ, ਕੋਰੋਨਾ ‘ਤੇ ਕੰਮ ਕਰਨ ਵਾਲੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਕਿਸੇ ਇੱਕ ਵਿਅਕਤੀ ਦੇ ਇਲਾਜ ਤੇ ਬਚਾਅ ਲਈ ਕਾਫ਼ੀ ਹਨ, ਪਰ ਦੁਨੀਆ ਦੇ ਕੁਝ ਦੇਸ਼ਾਂ ਨੇ ਪੰਜ-ਪੰਜ ਡੋਜ ਤੱਕ ਦੀ ਪ੍ਰੀ ਬੁਕਿੰਗ ਕਰ ਕੇ ਰੱਖੀ ਹੋਈ ਹੈ। ਬ੍ਰਿਟੇਨ ਨੇ ਪ੍ਰਤੀ ਵਿਅਕਤੀ 5 ਤੋਂ ਜਿਆਦਾ ਡੋਜ਼, ਅਮਰੀਕਾ 4.88 ਅਤੇ ਯੂਰਪੀਅਨ ਸੰਘ ਦੇ ਦੇਸ਼ਾਂ ਨੇ 3.33 ਡੋਜ ਦੀ ਪ੍ਰੀ ਬੁਕਿੰਗ ਕਰ ਰੱਖੀ ਹੈ।
ਇਹ ਵੀ ਦੇਖੋ: ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !