Appeal by the Ministers : ਚੰਡੀਗੜ੍ਹ : ਕਿਸਾਨ ਭਵਨ ਵਿੱਚ ਅੱਜ ਪੰਜਬ ਦੀਆਂ 30 ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਤਿੰਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਕੈਪਟਨ ਦੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਸਮੇਤ ਦੋ ਵਿਧਾਇਕ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਵਿੱਚ ਯਾਤਰੀ ਰੇਲ ਗੱਡੀਆਂ ਨਾ ਰੋਕਣ ਦੀ ਬੇਨਤੀ ਕੀਤੀ, ਜਿਸ ‘ਤੇ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਰੇਲ ਗੱਡੀਆਂ ਨਹੀਂ ਰੋਕੀਆਂ। ਕਿਸਾਨਾਂ ਨੂੰ ਸਮਝਾਉਣ ਆਏ ਮੰਤਰੀ ਖੁਦ ਹੀ ਗੱਲ ਸਮਝ ਕੇ ਕਿਸਾਨਾਂ ਦੀ ਹੀ ਭਾਸ਼ਾ ਬੋਲਦੇ ਖੁਦ ਉਨ੍ਹਾਂ ਦੇ ਨਾਲ ਹੋ ਗਏ।
ਇਸ ਸੰਬੰਧੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੋਹਰੀ ਨੀਤੀ ਖੇਡ ਰਿਹਾ ਹੈ। ਉਹ ਕਿਸਾਨਾਂ ਦਾ ਨਾਂ ਲੈ ਕੇ ਮਾਲ ਗੱਡੀਆਂ ਨਹੀਂ ਚਲਾ ਰਹੇ। ਕਿਸਾਨਾਂ ਦਾ ਕਹਿਣਾ ਹੈ ਕਿ ਯਾਤਰੀ ਰੇਲ ਗੱਡੀਆਂ ਤਾਂ ਪੂਰੇ ਦੇਸ਼ ਵਿੱਚ ਨਹੀਂ ਚੱਲ ਰਹੀਆਂ ਤਾਂ ਫਿਰ ਉਥੇ ਮਾਲ ਗੱਡੀਆਂ ਕਿਉਂ ਨਹੀਂ ਰੋਕੀਆਂ ਜਾਂਦੀਆਂ। ਪੰਜਾਬ ਵਿੱਚ ਹੀ ਕਿਉਂ ਰੋਕੀਆਂ ਜਾ ਰਹੀਆਂ ਹਨ। ਕੇਂਦਰ ਪੰਜਾਬ ਨੂੰ ਦਬਾਉਣ ਲਈ ਬੱਸ ਬਹਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਾਣ ਬੁੱਝ ਕੇ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ਨਾਲ ਮਤਰੇਈ ਵਾਲਾ ਵਿਵਹਾਰ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਕਿਤੇ ਵੀ ਰੇਲ ਗੱਡੀਆਂ ਹੁਣ ਨਹੀਂ ਰੋਕੀਆਂ ਹਨ। ਜਿਸ ‘ਤੇ ਮੰਤਰੀ ਵੀ ਸਿਹਮਤ ਹੋਏ। ਹਾਲਾਂਕਿ ਬਾਕੀ ਦੇ ਫੈਸਲੇ ਕਿਸਾਨ ਸ਼ਾਮ ਨੂੰ ਲੈਣਗੇ।
ਵਿਧਾਇਕ ਕੁਲਜੀਤ ਨਾਗਰਾ ਨੇ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਦੀ ਮੀਟਿੰਗ ਵਿੱਚ ਰੇਲਵੇ ਮੰਤਰੀ ਪੀਊਸ਼ ਗੋਇਲ ਦਾ ਗੱਲਬਾਤ ਕਰਨ ਦਾ ਵਤੀਰਾ ਸਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਸੀ ਤਾਂ ਕਿਸਾਨਾਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਤਾ ਹੈ ਕਿ ਮਾਲ ਗੱਡੀਆਂ ਨਾ ਚੱਲਣ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਵੀ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਫਿਰ ਵੀ ਉਹ ਅਜਿਹਾ ਕਰ ਰਿਹਾ ਹੈ। ਕੇਂਦਰ ਦੀ ਨੀਅਤ ਅਤੇ ਮਨਸੂਬਿਆਂ ਵਿੱਚ ਫਰਕ ਹੈ। ਇਹ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਸਾਂਝੀ ਤੇ ਸਿੱਧੀ ਲੜਾਈ ਹੈ, ਜੋਕਿ ਲੜਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਕੇਂਦਰ ਸਰਕਾਰ ‘ਤੇ ਚੁੱਕੇ ਸਵਾਲ- EVM ਨੂੰ ਲੈ ਕੇ ਕਹੀ ਇਹ ਵੱਡੀ ਗੱਲ