Unidentified youths first : ਜਿਲ੍ਹਾ ਅੰਮ੍ਰਿਤਸਰ ਵਿਖੇ ਚੋਰੀ ਤੇ ਲੁੱਟ, ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਭਾਵੇਂ ਪ੍ਰਸ਼ਾਸਨ ਵੱਲੋਂ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਫਿਰ ਵੀ ਕੁਝ ਕੁ ਸ਼ਰਾਰਤੀ ਅਨਸਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਉਹ ਬਿਨਾਂ ਨਤੀਜੇ ਦੀ ਪ੍ਰਵਾਹ ਕੀਤਿਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅੰਮ੍ਰਿਤਸਰ ਦੇ ਗੰਡਾ ਸਿੰਘ ਕਾਲੋਨੀ ਤਰਨਤਾਰਨ ਰੋਡ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਕੁਝ ਨੌਜਵਾਨਾਂ ਨੇ ਇੱਕ ਘਰ ‘ਚ ਦਾਖਲ ਹੁੰਦੇ ਹਨ ਤੇ ਪੂਰੇ ਪਰਿਵਾਰ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਦੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 20 ਸਾਲ ਤੋਂ ਅਸੀਂ ਕਮੇਟੀਆਂ ਪਾਉਣ ਦਾ ਕੰਮ ਕਰਦੇ ਆਏ ਹਾਂ। ਕਿਸੇ ਕਾਰਨ ਕਰਕੇ ਉਹ ਇਸ ਵਾਰ ਕਮੇਟੀ ਦੇ ਪੈਸੇ ਨਹੀਂ ਦੇ ਸਕੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਟਾਈਮ ਜ਼ਰੂਰ ਲੈ ਲਿਆ ਸੀ ਪਰ ਜਿਨ੍ਹਾਂ ਵੱਲੋਂ ਸਾਡੇ ‘ਤੇ ਹਮਲਾ ਕੀਤਾ ਗਿਆ ਉਹ ਸਾਡੀ ਇੱਕ ਨਹੀਂ ਸੁਣ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਸਹੀ ਤਰੀਕੇ ਨਾਲ ਪੈਸੇ ਨਹੀਂ ਦਿਓਗੇ ਤਾਂ ਅਸੀਂ ਦੂਜੇ ਤਰੀਕੇ ਨਾਲ ਕਢਵਾ ਲਵਾਂਗੇ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।
ਬੀਤੀ ਰਾਤ ਸਾਡੇ ਘਰ ‘ਤੇ ਹਮਲਾ ਕੀਤਾ ਅਤੇ ਕੁਝ ਗਹਿਣੇ ਤੇ ਪੈਸੇ ਲੈ ਕੇ ਫਰਾਰ ਹੋ ਗਏ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਲੱਖਾਂ ਕਰੋੜਾਂ ਦਾ ਲੈਣ-ਦੇਣ ਚੱਲਦਾ ਹੈ ਪਰ ਜੇਕਰ ਕੋਈ ਇਸ ਤਰ੍ਹਾਂ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਵੱਲੋਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ‘ਚ ਜੋ ਵੀ ਸੱਚਾਈ ਹੋਵੇਗੀ, ਉਸ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।