J. P. Nadda postpones : ਚੰਡੀਗੜ੍ਹ : ਰਾਸ਼ਟਰੀ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਪੰਜਾਬ ਦੇ 10 ਜਿਲ੍ਹਿਆਂ ‘ਚ ਭਾਜਪਾ ਦਫਤਰਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਉਨ੍ਹਾਂ ਨੇ ਆਪਣੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤੀ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਾਬਕਾ ਰਾਜਪਾਲ ਮ੍ਰਿਦੁਲਾ ਸਿਨ੍ਹਾ ਦੇ ਦੇਹਾਂਤ ਕਾਰਨ ਇਹ ਪ੍ਰੋਗਰਾਮ ਮੁਲਤਵੀ ਕੀਤੇ ਗੇ ਹਨ। ਮ੍ਰਿਦਲਾ ਦਾ ਦੇਹਾਂਤ ਦੇਸ਼ ਤੇ ਭਾਜਪਾ ਲਈ ਬਹੁਤ ਵੱਡਾ ਨੁਕਸਾਨ ਹੈ। ਸ਼ਰਮਾ ਨੇ ਮ੍ਰਿਦੁਲਾ ਸਿਨ੍ਹਾ ਦੇ ਦੇਹਾਂਤ ‘ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਸਿਨ੍ਹਾ ਇਕ ਮਹਾਨ ਨੇਤਾ ਸਨ ਅਤੇ ਉਨ੍ਹਾਂ ਨੇ ਜਨਸੰਘ ਦੇ ਦਿਨਾਂ ਤੋਂ ਪਾਰਟੀ ਦੀ ਸੇਵਾ ਕੀਤੀ ਸੀ। ਉਹ ਇੱਕ ਚੰਗੀ ਲੇਖਿਕਾ ਤੇ ਦੂਰਦਰਸ਼ੀ ਸੀ।ਸਾਹਿਤ ਦੀ ਦੁਨੀਆ ਅਤੇ ਉਨ੍ਹਾਂ ਦੇ ਲੇਖਨ ‘ਚ ਉਨ੍ਹਾਂ ਦਾ ਵਿਆਪਕ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਹੋਣ ਦਾ ਮਾਣ ਵੀ ਪ੍ਰਾਪਤ ਸੀ। ਇੱਕ ਮਹਾਨ ਨੇਤਾ ਜਿਸ ਕੋਲ ਸਮਾਜ ਦੇ ਲਈ ਦਇਆ ਦੀ ਭਾਵਨਾ ਸੀ, ਅਜਿਹੇ ਨੇਤਾਵਾਂ ਦਾ ਮਿਲਣਾ ਬਹੁਤ ਮੁਸ਼ਕਲ ਹੈ।
ਇਥੇ ਦੱਸਣਯੋਗ ਹੈ ਕਿ ਜੇ. ਪੀ. ਨੱਡਾ ਪੰਜਾਬ ਵਿਖੇ 3 ਦਿਨਾਂ ਦੌਰੇ ‘ਤੇ ਆ ਰਹੇ ਸਨ। ਪੰਜਾਬ ਭਾਜਪਾ ਨੇ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ‘ਤੇ ਹੁਣ ਭਾਜਪਾ ਦੀ ਨਜ਼ਰ ਹੈ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਆਪਣਾ ਨਾਤਾ ਤੋੜਿਆ ਹੈ ਉਦੋਂ ਤੋਂ ਉਹ ਸਰਗਰਮ ਹੋ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨੱਡਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੂ ਨੇ ਨੱਡਾ ਦੇ ਐਲਾਨ ਦਾ ਵਿਰੋਧ ਕੀਤਾ ਹੈ ਤੇ ਕਿਹਾ ਕਿ ਜੇਕਰ ਉੁਹ ਪੰਜਾਬ ਆਉਣਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਜੇ. ਪੀ. ਨੱਢਾ ਵੱਲੋਂ ਕੱਲ੍ਹ ਹੋਣ ਵਾਲੇ ਪ੍ਰੋਗਰਾਮ ਨੂੰ ਮੁਲਤਵੀ ਕਿਉਂ ਕੀਤਾ ਗਿਆ ਹੈ। ਇਸ ‘ਚ ਕੀ ਸੱਚਾਈ ਹੈ, ਇਸ ਬਾਰੇ ਤਾਂ ਉਹ ਖੁਦ ਹੀ ਜਾਣਦੇ ਹਨ ਪਰ ਇਹ ਤਾਂ ਸੱਚਾਈ ਹੈ ਕਿ ਜਦੋਂ ਵੀ ਜੇ. ਪੀ. ਨੱਢਾ ਪੰਜਾਬ ਦੌਰੇ ‘ਤੇ ਆਉਣਗੇ ਉਨ੍ਹਾਂ ਦਾ ਵਿਰੋਧ ਤਾਂ ਹੋਵੇਗਾ ਹੀ।
ਇਹ ਵੀ ਦੇਖੋ : ਸਾਬਕਾ ਸੰਸਦ ਮੈਂਬਰ ਅਤੇ ਸਾਬਕਾ PCC ਪ੍ਰਧਾਨ ਮਹਿੰਦਰ ਸਿੰਘ ਗਿੱਲ ਦਾ ਦੇਹਾਂਤ