Family members of a woman: ਪਹਿਲੇ ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਦੋ ਬੱਚਿਆਂ ਦੀ ਮਾਂ ਸਮਾਣਾ ਦੇ ਮਰੋੜੀ ਪਿੰਡ ਦੇ ਵਸਨੀਕ ਬਲਜੀਤ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਇਸਦੀ ਸੂਚਨਾ ਉਸਦੇ ਪੇਕੇ ਅਤੇ ਸਹੁਰਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਨੌਜਵਾਨ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੀ ਕੁੱਟਮਾਰ ਕੀਤੀ । ਉਨ੍ਹਾਂ ਨੇ ਉਸ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ । ਦੋਸ਼ੀਆਂ ਨੇ ਉਸਦੇ ਸਿਰ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਨਾਲ ਪੀੜਤ ਨੂੰ 10 ਟਾਂਕੇ ਲੱਗੇ । ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਪੀੜਤ ਬਲਜੀਤ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀ ਵਕੀਲ ਸਿੰਘ, ਅਜੈ ਕੁਮਾਰ, ਵਿਜੇ ਕੁਮਾਰ, ਨਰਸੀ ਰਾਮ, ਸੁਸ਼ਮਾ,ਵਿਨੋਦ, ਨਰੇਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕਰ ਲਿਆ।
ਬਲਜੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਪਿੰਡ ਟੀਕ ਵਿੱਚ ਉਸ ਦੀ ਪ੍ਰੇਮਿਕਾ ਦਾ ਵਿਆਹ ਮੁਲਜ਼ਮ ਵਕੀਲ ਸਿੰਘ ਨਾਲ ਹੋਇਆ ਸੀ । ਉਨ੍ਹਾਂ ਦੇ 2 ਬੱਚੇ ਹਨ । ਉਸੇ ਹੀ ਪਿੰਡ ਵਿੱਚ ਉਸ ਦੀ ਮਾਸੀ ਦੇ ਬੇਟੇ ਦੀ ਰਿਸ਼ਤੇਦਾਰੀ ਸੀ। ਇਸ ਕਾਰਨ ਉਹ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਸਾਡੇ ਦੋਵਾਂ ਦੀ ਗੱਲ ਹੋ ਗਈ। ਮਹਿਲਾ ਨੇ ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨੀ ਦੱਸਦੇ ਹੋਏ ਤਲਾਕ ਦੇਣ ਦੀ ਗੱਲ ਕਹੀ। ਬਾਅਦ ਵਿੱਚ ਅਸੀਂ ਦੋਹਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਅਤੇ ਤਲਾਕ ਹੋਣ ਤੱਕ ਲਿਵ-ਇਨ ਰਿਸ਼ਤੇ ਵਿੱਚ ਰਹਿਣ ਲੱਗ ਪਏ। ਜਦੋਂ ਉਹ ਚੰਡੀਗੜ੍ਹ ਤੋਂ ਵਾਪਸ ਆਏ ਤਾਂ ਪਿੰਡ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਨੇ ਮਹਿਲਾ ਦੇ ਸਹੁਰੇ ਅਤੇ ਪੇਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ । ਫਿਰ ਮੁਲਜ਼ਮ ਦੇਰ ਰਾਤ ਪਿੰਡ ਪਹੁੰਚੇ ਅਤੇ ਜ਼ਬਰਦਸਤੀ ਮਹਿਲਾ ਨੂੰ ਚੁੱਕ ਕੇ ਲੈ ਗਏ ।
ਇਸ ਘਟਨਾ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਤੇ ਮਹਿਲਾ ਨਾਲ ਗੱਲ ਕੀਤੀ । ਜਿਸ ਤੋਂ ਬਾਅਦ ਪੁਲਿਸ ਨੇ ਸਾਨੂੰ ਦੋਵਾਂ ਨੂੰ 12 ਨਵੰਬਰ ਨੂੰ ਘਰ ਭੇਜ ਦਿੱਤਾ। ਤਿੰਨ ਦਿਨ ਬਾਅਦ ਦੋਸ਼ੀਆਂ ਨੇ ਰਾਤ 9 ਵਜੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ।
ਇਸ ਘਟਨਾ ਸਬੰਧੀ ਬਲਜੀਤ ਨੇ ਦੱਸਿਆ ਕਿ ਉਸ ਦੀ ਚਾਚੀ ਦੀ ਕੋਈ ਔਲਾਦ ਨਹੀਂ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਨਰੇਸ਼ ਕੁਮਾਰ ਨੂੰ ਗੋਦ ਲੈ ਲਿਆ ਸੀ। ਨਰੇਸ਼ ਦਾ ਵਿਆਹ ਕੈਥਲ ਦੇ ਪਿੰਡ ਟੀਕ ਵਿੱਚ ਵਿਆਹਿਆ ਹੋਇਆ ਹੈ । ਉਥੇ ਉਸਦੀ ਕੋਈ ਰਿਸ਼ਤੇਦਾਰੀ ਹੈ । ਉਸਦਾ ਵੀ ਆਉਣਾ-ਜਾਣਾ ਲੱਗਿਆ ਰਹਿੰਦਾ ਸੀ ।