Fatty Liver diet: ਦਿਲ ਅਤੇ ਕਿਡਨੀ ਦੀ ਤਰ੍ਹਾਂ ਲੀਵਰ ਵੀ ਸਰੀਰ ਦਾ ਇਕ ਮਹੱਤਵਪੂਰਣ ਅੰਗ ਹੁੰਦਾ ਹੈ। ਇਹ ਪਾਚਨ ਤੰਤਰ ਤੋਂ ਆਉਣ ਵਾਲੇ ਖੂਨ ਨੂੰ ਸਾਫ਼ ਅਤੇ ਛਾਣ ਕੇ ਸਰੀਰ ਦੇ ਬਾਕੀ ਹਿਸਿਆਂ ‘ਚ ਭੇਜਦਾ ਹੈ। ਨਾਲ ਹੀ ਇਹ ਸੰਕ੍ਰਮਣ ਨਾਲ ਲੜਨ, ਕੋਲੇਸਟ੍ਰੋਲ ਅਤੇ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਪਰ ਗਲਤ ਖਾਣ ਪੀਣ, ਸ਼ਰਾਬ ਅਤੇ ਸਿਗਰਟ ਆਦਿ ਦਾ ਜ਼ਿਆਦਾ ਸੇਵਨ ਕਰਨ ਨਾਲ ਲੀਵਰ ਦੇ ਆਸ-ਪਾਸ ਫੈਟ ਜਮਾ ਹੋਣ ਲੱਗਦਾ ਹੈ। ਇਸ ਸਮੱਸਿਆ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ। ਇਸ ਦੇ ਕਾਰਨ ਲੀਵਰ ‘ਤੇ ਸੋਜ ਅਤੇ ਦਰਦ ਦੀ ਪ੍ਰੇਸ਼ਾਨੀ ਵੀ ਹੋਣ ਲੱਗਦੀ ਹੈ। ਇਹ ਸਮੱਸਿਆ ਵਧਣ ਦੇ ਕਾਰਨ ਲੀਵਰ ਸਿਰੋਸਿਸ ਦੀ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਫੈਟੀ ਲੀਵਰ ਮੁੱਖ ਤੌਰ ‘ਤੇ ਅਲਕੋਹਲ ਫੈਟੀ ਲੀਵਰ ਅਤੇ ਗੈਰ ਅਲਕੋਹਲ ਫੈਟੀ ਲੀਵਰ ਦੋ ਤਰਾਂ ਦਾ ਹੁੰਦਾ ਹੈ। ਅਜਿਹੇ ‘ਚ ਤੁਹਾਨੂੰ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫੈਟੀ ਲੀਵਰ ਤੋਂ ਬਚਣ ਲਈ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਅਤੇ ਕਿਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬ੍ਰੋਕਲੀ: ਬ੍ਰੋਕਲੀ ਵਿਚ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਲੈਣ ਨਾਲ ਫੈਟੀ ਲੀਵਰ ਦੀ ਬਿਮਾਰੀ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਰਹਿੰਦਾ ਹੈ। ਇਸ ਨੂੰ ਸਲਾਦ, ਸੂਪ, ਸਬਜ਼ੀ ਆਦਿ ਦੇ ਰੂਪ ‘ਚ ਖਾਧਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦਲੀਏ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ‘ਚ ਇਹ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਖੋਜ ਅਨੁਸਾਰ ਦਲੀਆ ਖਾਣ ਨਾਲ ਲੀਵਰ ਦੇ ਤੰਦਰੁਸਤ ਹੋਣ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਅਜਿਹੇ ‘ਚ ਲੋਕਾਂ ਨੂੰ ਫੈਟੀ ਲੀਵਰ ਤੋਂ ਬਚਣ ਅਤੇ ਇਸ ਨਾਲ ਪ੍ਰੇਸ਼ਾਨ ਲੋਕਾਂ ਨੂੰ ਆਪਣੀ ਡਾਇਟ ਵਿੱਚ ਦਲੀਆ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਚਾਹ ਅਤੇ ਹਰਬਲ-ਟੀ: ਖੋਜ ਦੇ ਅਨੁਸਾਰ ਰੋਜ਼ਾਨਾ 2-3 ਕੱਪ ਚਾਹ, ਹਰਬਲ ਜਾਂ ਗ੍ਰੀਨ-ਟੀ ਪੀਣਾ ਲੀਵਰ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਲੀਵਰ ਵਿਚਲੇ ਹੋਏ ਸ਼ਰਾਬ ਅਤੇ ਪ੍ਰੋਸੈਸਡ ਭੋਜਨ ਦੇ ਨੁਕਸਾਨ ਤੋਂ ਬਚਾ ਸਕਦਾ ਹੈ। ਇਸ ਦੇ ਨਾਲ ਹੀ ਕੌਫੀ ਵਿਚ ਕਲੋਰੋਜੈਨਿਕ ਐਸਿਡ, ਪੌਲੀਫੇਨੋਲਸ, ਕੈਫੀਨ, ਮਿਥਾਈਲੈਕਸਾਂਥਾਈਨ, ਕਾਰਬੋਹਾਈਡਰੇਟ, ਨਾਈਟ੍ਰੋਜਨ ਯੋਗਿਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਤੱਤ ਹੁੰਦੇ ਹਨ। ਇਸ ਲਈ ਕੌਫੀ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਇਹ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ।
ਵਾਈਟ ਬ੍ਰੈਡ ਅਤੇ ਚੌਲ: ਵੈਸੇ ਤਾਂ ਲੋਕ ਵਾਈਟ ਬ੍ਰੈਡ, ਪਾਸਤਾ ਅਤੇ ਵਾਈਟ ਰਾਈਸ ਨੂੰ ਬੜੇ ਸ਼ੋਂਕ ਨਾਲ ਖਾਣਾ ਪਸੰਦ ਕਰਦੇ ਹਨ। ਪਰ ਇਹ ਸਾਰੀਆਂ ਚੀਜ਼ਾਂ ਪ੍ਰੋਸੈਸਡ ਹੋਣ ਕਰਕੇ ਇਨ੍ਹਾਂ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਵਧਣ ਲੱਗਦਾ ਹੈ। ਨਾਲ ਹੀ ਇਸ ਵਿਚ ਫਾਈਬਰ ਦੀ ਮਾਤਰਾ ਘੱਟ ਹੋਣ ਕਾਰਨ ਇਸ ਨੂੰ ਹਜ਼ਮ ਕਰਨ ਵਿਚ ਮੁਸ਼ਕਲਾਂ ਆਉਂਦੀਆਂ ਹਨ।
ਜੰਕ ਅਤੇ ਆਇਲੀ ਫ਼ੂਡ: ਜੰਕ ਅਤੇ ਆਇਲੀ ਫ਼ੂਡ ਵਿਚ ਫੈਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਦੇ ਸੇਲਵ ਕਾਰਨ ਲੀਵਰ ਵਿਚ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਦੇ ਨਾਲ ਹੋਰ ਬਿਮਾਰੀਆਂ ਦੇ ਕਮਜ਼ੋਰ ਹੋਣ ਦਾ ਖਤਰਾ ਵੀ ਵੱਧਦਾ ਹੈ। ਅਜਿਹੇ ‘ਚ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੰਡ ਅਤੇ ਇਸ ਤੋਂ ਤਿਆਰ ਚੀਜ਼ਾਂ ਦੀ ਜ਼ਿਆਦਾ ਮਾਤਰਾ ਦਾ ਸੇਵਨ ਕਰਨਾ ਲੀਵਰ ਲਈ ਨੁਕਸਾਨਦੇਹ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ‘ਚ ਫੈਟ ਵੱਧਦਾ ਹੈ। ਅਜਿਹੇ ‘ਚ ਤੁਹਾਨੂੰ ਫੈਟੀ ਲੀਵਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।