head constable seema dhaka gets otp: ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਲ ਦੌਰਾਨ ਢਾਈ ਮਹੀਨਿਆਂ ਵਿੱਚ 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਿਸ ਦੀ ਹੈੱਡ ਕਾਂਸਟੇਬਲ ਸੀਮਾ ਢਾਕਾ ਨੂੰ ਤਰੱਕੀ ਦੇ ਕੇ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਬਣਾਇਆ ਗਿਆ ਹੈ। ਉਸ ਨੂੰ ਆਊਟ ਆਫ ਟਰਨ ਪ੍ਰਮੋਸ਼ਨ (ਓਟੀਪੀ) ਦਿੱਤਾ ਗਿਆ ਹੈ। ਢਾਕਾ ਨੇ ਜਿੰਨੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ ਉਨ੍ਹਾਂ ਵਿੱਚੋਂ 56 ਬੱਚੇ 14 ਸਾਲ ਤੋਂ ਘੱਟ ਉਮਰ ਦੇ ਹਨ। ਸ਼ਾਮਲੀ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਢਾਕਾ ਅਜਿਹੀ ਤਰੱਕੀ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਪੁਲਿਸ ਮੁਲਾਜ਼ਮ ਬਣ ਗਈ ਹੈ। ਮੌਜੂਦਾ ਸਮੇਂ, ਉਸਦੀ ਤਾਇਨਾਤੀ ਬਾਹਰੀ ਦਿੱਲੀ ਦੇ ਸਮੈਪੁਰ ਬਦਲੀ ਪੁਲਿਸ ਸਟੇਸ਼ਨ ਵਿਖੇ ਹੈ। ਸੀਮਾ ਢਾਕਾ ਨੇ ਕਿਹਾ, “ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ ਕਿ ਪਹਿਲੀ ਵਾਰ ਮੈਨੂੰ ਓਟੀਪੀ ਮਿਲ ਰਹੀ ਹੈ। ਮੈਂ ਢਾਈ ਮਹੀਨਿਆਂ ਵਿੱਚ 76 ਬੱਚਿਆਂ ਨੂੰ ਲੱਭਿਆ ਹੈ, ਜਿਨ੍ਹਾਂ ਵਿੱਚੋਂ 56 ਬੱਚੇ 14 ਸਾਲ ਤੋਂ ਘੱਟ ਉਮਰ ਦੇ ਹਨ। ਮੈਂ ਸਭ ਤੋਂ ਵੱਧ ਖ਼ੁਸ਼ੀ ਉਦੋਂ ਹੋਈ ਜਦੋਂ ਮੈਂ ਉਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਸੀ।”
ਇਹ ਪੁੱਛੇ ਜਾਣ ‘ਤੇ ਕਿ ਉਸ ਨੇ ਕੋਰੋਨਾ ਕਾਲ ਦੌਰਾਨ ਇਹ ਕੰਮ ਕਿਵੇਂ ਕੀਤਾ, ਸੀਮਾ ਨੇ ਕਿਹਾ, “ਕੋਵਿਡ ਦੇ ਦੌਰਾਨ ਅਜਿਹਾ ਕਰਨਾ ਮੁਸ਼ਕਿਲ ਸੀ। ਇੱਕ ਡਰ ਸੀ ਪਰ ਪੁਲਿਸ ਵਿੱਚ ਅਜਿਹਾ ਹੁੰਦਾ ਹੈ। ਕੁੱਝ ਬੱਚੇ ਪੰਜਾਬ, ਬਿਹਾਰ, ਪੱਛਮੀ ਬੰਗਾਲ ਤੋਂ ਵੀ ਬਚਾਏ ਗਏ ਹਨ।” ਕੁੱਝ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਸੀ, ਜਦਕਿ ਕੁੱਝ ਨਸ਼ਾ ਕਰਨ ਦੇ ਚੱਕਰ ਵਿੱਚ ਗਏ ਸਨ।” ਸੀਮਾ ਨੇ ਦੱਸਿਆ ਕਿ ਉਸ ਨੂੰ ਇਸ ਕੰਮ ਵਿੱਚ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ ਹੈ। ਉਸਨੇ ਕਿਹਾ, “ਮੇਰਾ ਇੱਕ ਲੜਕਾ ਹੈ ਜੋ 8 ਸਾਲ ਦਾ ਹੈ। ਪਤੀ ਵੀ ਦਿੱਲੀ ਪੁਲਿਸ ਵਿੱਚ ਹੈ। ਮੈਨੂੰ ਪਰਿਵਾਰ ਦਾ ਬਹੁਤ ਜ਼ਿਆਦਾ ਸਮਰਥਨ ਮਿਲਿਆ।”
ਇਹ ਵੀ ਦੇਖੋ : Sidhu Moose Wala ਦੇ ਗਾਣੇ ‘ਚ ਕੁੱਕੜ ਲੜਾਉਣ ਤੋਂ ਪੰਡਿਤ ਰਾਓ ਨੂੰ ਚੜਿਆ ਵੱਟ, ਕੀਤੀ ਸ਼ਿਕਾਇਤ