Isl 2020 india: ਇੰਡੀਅਨ ਸੁਪਰ ਲੀਗ (ਆਈਐਸਐਲ) ਦਾ 7 ਵਾਂ ਸੀਜ਼ਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਏ ਟੀ ਕੇ ਮੋਹਨ ਬਾਗਾਨ ਅਤੇ ਕੇਰਲਾ ਬਲਾਸਟ੍ਰਸ ਦੀਆਂ ਟੀਮਾਂ ਗੋਆ ਦੇ ਬਾਂਬੋਲੀਮ ਵਿਖੇ ਉਦਘਾਟਨੀ ਮੈਚ ਵਿੱਚ ਦਰਸ਼ਕਾਂ ਤੋਂ ਬਗੈਰ ਆਹਮੋ ਸਾਹਮਣੇ ਹੋਣਗੀਆਂ। ਟੂਰਨਾਮੈਂਟ ਵਿੱਚ ਕੁੱਲ 11 ਟੀਮਾਂ ਖਿਤਾਬ ਦੇ ਲਈ ਆਪਿਸ ਵਿੱਚ ਭਿੜਣਗੀਆਂ। ਪਿੱਛਲੇ ਸੈਸ਼ਨ ਵਿੱਚ ਮੋਹਨ ਬਾਗਾਨ ਨੂੰ ਕੋਚ ਕਿਬੂ ਵਿਕੁਨਾ ਨੇ ਆਈਐਸਐਲ ਲੀਗ ਦਾ ਖਿਤਾਬ ਜਿਤਾਇਆ ਸੀ ਅਤੇ ਹੁਣ ਉਹ ਕੇਰਲਾ ਬਲਾਸਟਰਜ਼ ਟੀਮ ਦੇ ਕੋਚ ਹਨ। ਏਟੀਕੇ ਮੋਹਨ ਬਾਗਾਨ ਦੇ ਮੁੱਖ ਕੋਚ ਐਂਟੋਨੀਓ ਲੋਪੇਜ਼ ਹਬਾਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇੰਡੀਅਨ ਸੁਪਰ ਲੀਗ (ਆਈਐਸਐਲ) ਬਿਲਕੁਲ ਇੱਕ ਵੱਖਰਾ ਟੂਰਨਾਮੈਂਟ ਹੈ। ਵਿਕੁਨਾ ਦੀ ਪਹਿਲੀ ਚੁਣੌਤੀ ਉਨ੍ਹਾਂ ਦੀ ਸਾਬਕਾ ਟੀਮ ਦੀ ਹੋਵੇਗੀ, ਜੋ ਬਿਲਕੁਲ ਨਵੇਂ ਅਵਤਾਰ ਵਿੱਚ ਹੋਵੇਗੀ।
ਆਈਐਸਐਲ ਦੇ ਸਭ ਤੋਂ ਸਫਲ ਕੋਚ ਹਬਾਸ ਨੇ ਉਦਘਾਟਨੀ ਮੈਚ ਤੋਂ ਪਹਿਲਾਂ ਕਿਹਾ, ‘ਕਿਬੂ ਵਿਕੁਨਾ ਨੇ ਮੋਹਨ ਬਾਗਾਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਇਸ ਸਾਲ ਇਹ ਇੱਕ ਵੱਖਰਾ ਟੂਰਨਾਮੈਂਟ ਅਤੇ ਇੱਕ ਵੱਖਰਾ ਸੀਜ਼ਨ ਹੈ।’ ਉਨ੍ਹਾਂ ਨੇ ਕਿਹਾ, ‘ਮੈਂ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਹਾਂ, ਪਰ ਸ਼ੁੱਕਰਵਾਰ ਨੂੰ ਅਸੀਂ ਤਿੰਨ ਅੰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਇਸ ਲਈ ਹਰ ਰੋਜ਼ ਕੰਮ ਕਰ ਰਹੇ ਹਾਂ।’ ਆਈਐਸਐਲ ਦੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਸਾਰੇ ਮੈਚ ਗੋਆ ਵਿੱਚ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡੇ ਜਾਣਗੇ, ਭਾਵ ਬਿਨਾਂ ਦਰਸ਼ਕਾਂ ਦੇ ਇਹ ਸਾਰੇ ਮੈਚ ਖੇਡੇ ਜਾਣਗੇ। ਕ੍ਰਿਕਟ ਬੋਰਡ ਆਫ਼ ਇੰਡੀਆ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਕੋਵਿਡ -19 ਮਹਾਂਮਾਰੀ ਦੇ ਵਿਚਕਾਰ ਸ਼ੁਰੂ ਹੋ ਰਹੇ ਫੁਟਬਾਲ ਸੀਜ਼ਨ ਤੋਂ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਈਐਸਐਲ ਦੇ ਸਫਲ ਆਚਰਣ ਨਾਲ ਦੇਸ਼ ਭਰ ਵਿੱਚ ਵੱਡੇ ਮੁਕਾਬਲੇ ਕਰਾਉਣ ਦੇ ‘ਡਰ’ ਨੂੰ ਘੱਟ ਕੀਤਾ ਜਾਵੇਗਾ।
ਏਟੀਕੇ ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਸਹਿ-ਮਾਲਕ, ਗਾਂਗੁਲੀ ਨੇ ਉਮੀਦ ਜਤਾਈ ਕਿ ਗੋਆ ਵਿੱਚ ਇੱਕ ਬਾਇਓ ਬੱਬਲ (ਜੀਵਵਿਗਿਆਨਕ ਤੌਰ ਤੇ ਸੁਰੱਖਿਅਤ ਵਾਤਾਵਰਣ) ਵਿੱਚ ਆਯੋਜਿਤ ਕੀਤਾ ਜਾਣ ਵਾਲਾ ਆਈਐਸਐਲ ਹੋਰ ਖੇਡਾਂ ਨੂੰ ਪ੍ਰੇਰਿਤ ਕਰੇਗਾ।
ਇਹ ਵੀ ਦੇਖੋ : ਦਿੱਲੀ ਘੇਰਨ ਲਈ ਕਿਸਾਨਾਂ ਨੇ ਤਿਆਰ ਕੀਤਾ Master Plan, ਕਹਿੰਦੇ ਐਤਕੀਂ ਲਿਆ ਦਿਆਂਗੇ ਹਨ੍ਹੇਰੀ