Betrayed by a : ਅੰਮ੍ਰਿਤਸਰ ਦੇ ਰਾਮਬਾਗ ਥਾਣੇ ਦੀ ਪੁਲਿਸ ਨੇ ਸਮੂਹਿਕ ਜਬਰ ਜਨਾਹ ਦੇ ਦੋਸ਼ ‘ਚ 6 ਨੌਜਵਾਨਾਂ ਖਿਲਾਫ ਵੀਰਵਾਰ ਨੂੰ ਕੇਸ ਦਰਜ ਕੀਤਾ ਗਿਆ। ਪੀੜਤਾ ਫਾਜ਼ਿਲਕਾ ਦੀ ਦੱਸੀ ਜਾ ਰਹੀ ਹੈ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬੱਸ ਅੱਡੇ ਪੁੱਜੀ ਸੀ। ਉਥੇ ਕੁੜੀ ਦੀ ਯੁਵਰਾਜ ਨਾਂ ਦੇ ਲੜਕੇ ਨਾਲ ਦੋਸਤੀ ਹੋ ਗਈ ਅਤੇ ਉਹ ਉਸ ਨੂੰ ਅਟਾਰੀ ਲੈ ਗਿਆ। ਬੁੱਧਵਾਰ ਦੀ ਰਾਤ 6 ਨੌਜਵਾਨਾਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਸਵੇਰੇ ਬਾਈਕ ਤੋਂ ਛੇਹਰਟਾ ਕੋਲ ਇੰਡੀਆ ਗੇਟ ਛੱਡ ਕੇ ਫਰਾਰ ਹੋ ਗਏ। ਸਬ-ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀੜਤਾ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਜਾਂਚ ਕਰਵਾਉਣੀ ਬਾਕੀ ਹੈ। ਦੋਸ਼ੀਆਂ ਦੀ ਪਛਾਣ ਲਈ ਅਟਾਰੀ ਪੁਲਿਸ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਬੱਸ ਅੱਡਾ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕੱਢੀ ਜਾ ਰਹੀ ਹੈ। ਪੀੜਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਉਹ ਫਾਜ਼ਿਲਕਾ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਬਾਬਾ ਸ਼ਹੀਦਾਂ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਅੰਮ੍ਰਿਤਸਰ ਪੁੱਜੀ ਸੀ। ਉਸੇ ਰਾਤ ਉਹ ਗੁਰਦੁਆਰਾ ਸਾਹਿਬ ਦੇ ਹਾਲ ‘ਚ ਹੀ ਸੌਂ ਗਈ। ਬੁੱਧਵਾਰ ਦੀ ਸਵੇਰੇ ਉਹ 10 ਵਜੇ ਘਰ ਪਰਤਣ ਲਈ ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਪੁੱਜ ਗਈ। ਬੱਸ ਦਾ ਇੰਤਜ਼ਾਰ ਕਰਦੇ ਸਮੇਂ ਉਸ ਦੀ ਮੁਲਾਕਾਤ ਯੁਵਰਾਜ ਸਿੰਘ ਦੇ ਨੌਜਵਾਨ ਨਾਲ ਹੋ ਗਈ। ਗੱਲਾਂ-ਗੱਲਾਂ ‘ਚ ਦੋਵਾਂ ‘ਚ ਦੋਸਤੀ ਹੋ ਗਈ। ਉਥੇ ਇੱਕ ਦੁਕਾਨ ਤੋਂ ਦੋਸ਼ੀ ਨੇ ਉਸ ਨੂੰ ਜੁੱਤੀਆਂ ਵੀ ਤੋਹਫੇ ਦੇ ਰੂਪ ‘ਚ ਦਿੱਤੇ। ਦੋਸ਼ੀ ਨੇ ਉਸ ਨੂੰ ਭਾਰਤ-ਪਾਕਿ ਬਾਰਡਰ ਦਿਖਾਉਣ ਦੀ ਗੱਲ ਕਹੀ। ਉਹ ਮੰਨ ਗਈ ਤੇ ਉਸ ਨਾਲ ਬਾਈਕ ‘ਤੇ ਸਵਾਰ ਹੋ ਗਈ।
ਕੁੜੀ ਮੁਤਾਬਕ ਰਸਤੇ ‘ਚ ਯੁਵਰਾਜ ਨੇ ਆਪਣੇ ਹੋਰ ਸਾਥੀ ਗੁਰਸੇਵਕ ਸਿੰਘ ਨੂੰ ਵੀ ਨਾਲ ਲੈ ਲਿਆ। ਉਥੇ ਰਸਤੇ ‘ਚ ਦੋਸ਼ੀ ਉਸ ਨੂੰ ਪ੍ਰੀਤ ਨਗਰ ਨਾਂ ਦੇ ਇਲਾਕੇ ‘ ਇੱਕ ਹਵੇਲੀ ‘ਚ ਲੈ ਗਏ। ਯੁਵਰਾਜ ਅਤੇ ਗੁਰਸੇਵਕ ਨੇ ਆਪਣਏ ਚਾਰ ਸਾਥੀ ਛੋਟੀ, ਕੀਪੂ, ਭਿੰਦਾ ਅਤੇ ਤਾਰ ਨੂੰ ਵੀ ਉਥੇ ਬੁਲਾ ਲਿਆ। ਸਾਰੀ ਰਾਤ ਉਸ ਨਾਲ ਹਵੇਲੀ ‘ਚ ਦੋਸ਼ੀਆਂ ਨੇ ਜਬਰ ਜਨਾਹ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਵੀਰਵਾਰ ਸਵੇਰੇ ਗੁਰਸੇਵਕ ਤੇ ਯੁਵਰਾਜ ਉਸ ਨੂੰ ਬਾਈਕ ਤੋਂ ਇੰਡੀਆ ਗੇਟ ਕੋਲ ਛੱਡ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਬੱਸ ਅੱਡਾ ਪੁਲਿਸ ਕੋਲ ਪੁੱਜੀ ਤੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।