Rahul gandhi slams centre says: ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਅਤੇ ਪਾਰਟੀਆਂ ਦੇ ਨੇਤਾ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਨੂੰ ਕੰਟਰੋਲ ਕਰਨ ਲਈ ਲਗਾਏ ਗਏ ਲੌਕਡਾਊਨ ਨੂੰ ਲੈ ਕੇ ਸਰਕਾਰ ਦਾ ਲਗਾਤਾਰ ਘਿਰਾਓ ਕਰਦੇ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤਾਲਾਬੰਦੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਰਕਾਰ ’ਤੇ ਲੌਕਡਾਊਨ ਲਾ ਕੇ ਕਰੋੜਾਂ ਕਾਮਿਆਂ ਨੂੰ ਸੜਕ ‘ਤੇ ਲਿਆਉਣ ਦਾ ਦੋਸ਼ ਲਾਇਆ ਹੈ। ਇਹ ਵੀ ਕਿਹਾ ਕਿ ਸਰਕਾਰ ਸਿਰਫ ਗਰੀਬਾਂ ਦੇ ਅਧਿਕਾਰਾਂ ਨੂੰ ਕੁਚਲ ਰਹੀ ਹੈ। ਇੱਕ ਨਿਊਜ਼ ਦਾ ਸਕਰੀਨਸ਼ਾਟ ਸਾਂਝਾ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ, “ਪਹਿਲਾਂ ਲਾਇਆ ਤੁਗਲਕੀ ਲੌਕਡਾਊਨ, ਕਰੋੜਾਂ ਮਜ਼ਦੂਰਾਂ ਨੂੰ ਸੜਕ ‘ਤੇ ਲੈ ਆਏ। ਫਿਰ ਉਨ੍ਹਾਂ ਦੇ ਇਕੱਲੇ ਸਹਾਰੇ ਮਨਰੇਗਾ ਦੇ ਪੈਸੇ ਬੈਂਕ ਵਿੱਚੋਂ ਕੱਢਵਾਉਣੇ ਮੁਸ਼ਕਿਲ ਕਰ ਦਿੱਤੇ। ਸਿਰਫ ਗੱਲਾਂ ਦੀ ਹੈ ਮੋਦੀ ਸਰਕਾਰ, ਕੁਚਲ ਰਹੀ ਹੈ ਗਰੀਬਾਂ ਦੇ ਅਧਿਕਾਰ।”
ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਵਾਇਰਸ ਅਤੇ ਆਰਥਿਕਤਾ ਬਾਰੇ ਇੱਕ ਅਰਥ ਸ਼ਾਸਤਰੀ ਦੇ ਅੰਕੜੇ ਸਾਂਝੇ ਕਰਦਿਆਂ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦਾ ਰਿਪੋਰਟ ਕਾਰਡ ਇਹ ਹੈ ਕਿ ਭਾਰਤ ਕੋਰਨਾਵਾਇਰਸ ਨਾਲ ਸਬੰਧਿਤ ਮੌਤ ਦਰ ਦੇ ਮਾਮਲੇ ਵਿੱਚ ਏਸ਼ਿਆ ਦੇ ਕਈ ਦੇਸ਼ਾਂ ਨਾਲੋਂ ਅੱਗੇ ਹੈ ਅਤੇ ਵਿਕਾਸ ਦਰ ਵਿੱਚ ਪਿੱਛੇ ਹੈ। ਉੱਘੇ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਦੁਆਰਾ ਇਕੱਤਰ ਕੀਤੇ ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ, “ਮੋਦੀ ਸਰਕਾਰ ਦਾ ਰਿਪੋਰਟ ਕਾਰਡ: ਕੋਰੋਨਾ ਮੌਤ ਦਰ ‘ਚ ਸਭ ਤੋਂ ਅੱਗੇ, ਜੀਡੀਪੀ ‘ਚ ਸਭ ਤੋਂ ਪਿੱਛੇ।”
ਇਹ ਵੀ ਦੇਖੋ : ਭਾਜਪਾ ਆਗੂ Harjit Grewal ਨੂੰ Akali ਆਗੂ Bunty Romana ਦੀ ਚੇਤਾਵਨੀ