delhi mumbai closed train services also stopped: ਦੇਸ਼ ‘ਚ ਕੋੋਰੋਨਾ ਮਹਾਂਮਾਰੀ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ।ਤੇਜੀ ਨਾਲ ਵੱਧਦੇ ਕੋੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਦਿੱਲੀ ਅਤੇ ਮੁੰਬਈ ਦੀਆਂ ਉਡਾਨਾਂ ਕੁਝ ਸਮੇਂ ਲਈ ਰੱਦ ਕੀਤੀਆਂ ਜਾ ਸਕਦੀਆਂ ਹਨ।ਟ੍ਰੇਨਾਂ ਬੰਦ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸੀਐੱਮ ਊਧਵ ਠਾਕਰੇ ਨੇ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ।ਇਸ ‘ਚ ਟ੍ਰੇਨ ਅਤੇ ਪਲੇਨ ਸੇਵਾਵਾਂ ਰੋਕਣ ਦਾ ਪ੍ਰਸਤਾਵ ਆਇਆ ਹੈ।ਚਰਚਾ ਇਹ ਵੀ ਹੈ ਕਿ ਸੀਐੱਮ ਇਸਨੂੰ ਲੈ ਕੇ ਜਲਦ ਹੀ ਕੈਬਨਿਟ ਦੀ ਮੀਟਿੰਗ ਬੁਲਾ ਸਕਦੇ ਹਨ।ਅਜੇ ਮੁੰਬਈ ਅਤੇ ਦਿੱਲੀ ਦੇ ਦੀਆਂ ਸੈਂਟਰਲ ਰੇਲਵੇ ਦੀ
ਇੱਕ ਹੋਰ ਵੈਸਟਰਨ ਰੇਲਵੇ ਦੀ 5 ਟ੍ਰੇਨਾਂ ਚੱਲ ਰਹੀਆਂ ਹਨ।ਸੈਂਟਰਲ ਰੇਲਵੇ ਦੇ ਪੀਆਰਪੀ ਐੱਸਕੇ ਜੈਨ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਕੋਲ ਟ੍ਰੇਨਾਂ ਰੋਕਣ ਬਾਰੇ ‘ਚ ਜਾਣਕਾਰੀ ਅਧਿਕਾਰਕ ਤੌਰ ‘ਤੇ ਨਹੀਂ ਆਈ ਹੈ।ਮੁੰਬਈ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐੱਮਸੀ ਨੇ ਸਕੂਲਾਂ ਨੂੰ 31 ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਪੂਰੇ ਮਹਾਰਾਸ਼ਟਰ ‘ਚ ਲਾਗੂ ਕੀਤਾ ਜਾ ਸਕਦਾ ਹੈ।ਮੁੰਬਈ ‘ਚ 9ਵੀਂ ਅਤੇ 12ਵੀਂ ਤੱਕ ਦੇ ਸਕੂਲ 31ਦਸੰਬਰ ਤੱਕ ਬੰਦ ਰਹਿਣਗੇ।ਪਹਿਲਾਂ ਬੀਐੱਮਸੀ ਦੇ ਤਹਿਤ ਆਉਣ ਵਾਲੇ ਸਕੂਲਾਂ ਨੂੰ 23 ਨਵੰਬਰ ਤੋਂ ਖੋਲਣ ਦਾ ਆਦੇਸ਼ ਦਿੱਤਾ ਗਿਆ ਸੀ।
ਮਹਾਰਾਸ਼ਟਰ ‘ਚ ਵੀਰਵਾਰ ਨੂੰ 5535 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।5860 ਲੋਕ ਰਿਕਵਰ ਹੋਏ ਅਤੇ 154 ਦੀ ਮੌਤ ਹੋ ਗਈ।ਹੁਣ ਤੱਕ 17 ਲੱਖ 63 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ।ਇਨ੍ਹਾਂ ‘ਚੋਂ 79 ਹਜ਼ਾਰ ਤੋਂ ਜਿਆਦਾ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 16 ਲੱਖ 35 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ।ਦਿੱਲੀ ‘ਚ ਵੀਰਵਾਰ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 10 ਹਜ਼ਾਰ ਹੋ ਗਈ।ਇਨ੍ਹਾਂ ‘ਚ 43 ਹਜ਼ਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਜਦੋਂ ਕਿ 4 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
ਇਹ ਵੀ ਦੇਖੋ:ਭਾਜਪਾ ਆਗੂ Harjit Grewal ਨੂੰ Akali ਆਗੂ Bunty Romana ਦੀ ਚੇਤਾਵਨੀ