150 Corona cases found : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਕਾਫੀ ਘਟਨੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 150 ਨਵੇਂ ਮਾਮਲੇ ਸਾਹਮਣੇ ਆਏ, ਉਥੇ 133 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਉਥੇ ਹੀ ਕੋਰੋਨਾ ਨਾਲ ਸ਼ਹਿਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ। ਜਿਥੇ ਸੈਕਟਰ- 25 ਦੇ ਰਹਿਣ ਵਾਲੇ ਇੱਕ 40 ਸਾਲਾ ਵਿਅਕਤੀ ਨੇ ਕੋਰੋਨਾ ਦੇ ਚੱਲਦਿਆਂ ਦਮ ਤੋੜਿਆ। ਦੱਸ ਦੇਈਏ ਕਿ
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-6, ਸੈਕਟਰ-7, ਸੈਕਟਰ-8, ਸੈਕਟਰ- 11, ਸੈਕਟਰ- 14, ਸੈਕਟਰ-15, ਸੈਕਟਰ- 17, ਸੈਕਟਰ- 18, ਸੈਕਟਰ- 19, ਸੈਕਟਰ-20, ਸੈਕਟਰ-21, ਸੈਕਟਰ- 22, ਸੈਕਟਰ-23, ਸੈਕਟਰ-25, ਸੈਕਟਰ- 27, ਸੈਕਟਰ- 30, ਸੈਕਟਰ-31, ਸੈਕਟਰ-32, ਸੈਕਟਰ- 33, ਸੈਕਟਰ-34, ਸੈਕਟਰ-36, ਸੈਕਟਰ-37, ਸੈਕਟਰ- 38, ਸੈਕਟਰ-39, ਸੈਕਟਰ-40, ਸੈਕਟਰ- 41, ਸੈਕਟਰ- 42, ਸੈਕਟਰ-44, ਸੈਕਟਰ-45, ਸੈਕਟਰ- 46, ਸੈਕਟਰ- 47, ਸੈਕਟਰ-48, ਸੈਕਟਰ- 49, ਸੈਕਟਰ- 50, ਸੈਕਟਰ- 52, ਸੈਕਟਰ- 51, ਸੈਕਟਰ- 63, ਪੀਜੀਆਈ ਕੈਂਪਸ, ਧਨਾਸ, ਮੌਲੀ ਜਾਗਰਾਂ, ਕਾਝੇਰੀ, ਡੱਡੂਮਾਜਰਾ, ਬੁੜੈਲ, ਮਨੀ ਮਾਜਰਾ, ਕਿਸ਼ਨਗੜ੍ਹ ਤੋਂ ਸਾਹਮਣੇ ਆਏ। ਇਨ੍ਹਾਂ ਵਿੱਚ 85 ਮਰਦ ਅਤੇ 65 ਔਰਤਾਂ ਸ਼ਾਮਲ ਸਨ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1512 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 130070 ਲੋਕਾਂ ਦੇ ਕੋਵਿਡ-19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 112844 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 16472 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 754 ਸੈਂਪਲ ਰਿਜੈਕਟ ਹੋਏ ਹਨ, ਜਦਕਿ 105 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਹੁਣ ਤੱਕ ਸ਼ਹਿਰ ਵਿੱਚ 15096 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਜਦਕਿ 255 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 5,87,03,942 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 13,67,572 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 90,04,365 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 1,32,162 ਮੌਤਾਂ ਹੋ ਚੁੱਕੀਆਂ ਹਨ।