health minister told who give corona vaccine first: ਕੋਰੋਨਾ ਵੈਕਸੀਨ ਦੇ ਮਿਲਣ ਦੀ ਆਸ ਜਿਵੇਂ-ਜਿਵੇਂ ਵੱਧ ਰਹੀ ਹੈ, ਉਵੇਂ ਲੋਕਾਂ ਦੀ ਉਤਸੁਕਤਾ ਵੀ ਵੱਧ ਰਹੀ ਹੈ।ਹੁਣ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਵੈਕਸੀਨ ਕਦੋਂ ਤੱਕ ਤਿਆਰ ਹੋ ਕੇ ਲੋਕਾਂ ਤੱਕ ਪਹੁੰਚ ਜਾਵੇਗੀ।ਮੋਦੀ ਸਰਕਾਰ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ।ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਹਾਲ ਹੀ ‘ਚ ਦੱਸਿਆ ਕਿ ਕਿੰਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਪਹਿਲਾਂ ਦਿੱਤੀ ਜਾਵੇਗੀ ਅਤੇ ਕਿਉਂ?ਸਿਹਤ ਮੰਤਰੀ ਨੇ ਦੱਸਿਆ ਕਿ ਵੈਕਸੀਨ ਦੇ ਖੇਤਰ ‘ਚ ਅਸੀਂ ਤੇਜੀ ਨਾਲ ਕੰਮ ਕਰ ਰਹੇ ਹਾਂ।ਭਾਰਤ ਵੈਕਸੀਨ ਨੂੰ ਬਣਾਉਣ ‘ਚ ਵਿਸ਼ਵ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਹੈ।
ਅਗਲੇ ਸਾਲ 2021 ਦੀ ਸ਼ੁਰੂਆਤ ‘ਚ ਭਾਰਤ ‘ਚ ਵੈਕਸੀਨ ਲੋਕਾਂ ਲਈ ਉਪਲਬਧ ਹੋ ਜਾਵੇਗੀ।ਨਾਲ ਹੀ ਉਨ੍ਹਾਂ ਦੱਸਿਆ ਕਿ ਕੋਰੋਨਾ ਵੈਕਸੀਂ ਜਦੋਂ ਬਣ ਕੇ ਤਿਆਰ ਹੋ ਜਾਵੇਗੀ, ਤਾਂ ਸਭ ਤੋਂ ਪਹਿਲਾਂ ਸਿਹਤਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।ਹਰਸ਼ਵਰਧਨ ਨੇ ਕਿਹਾ ਕਿ ਅਗਲੇ ਸਾਲ ਜੁਲਾਈ, ਅਗਸਤ ਤੱਕ 40-50 ਕਰੋੜ ਖੁਰਾਕ ਉਪਲਬਧ ਹੋਵੇਗੀ।ਇਸ ਨੂੰ ਵੰਡਣ ਦੀ ਵੀ ਪੂਰੀ ਰੂਪਰੇਖਾ ਤਿਆਰ ਕਰ ਲਈ ਗਈ ਹੈ।ਉਨ੍ਹਾਂ ਕਿਹਾ, ਮੌਜੂਦਾ ਹਾਲਾਤ ਅਤੇ ਵਾਇਰਸ ਦੀ ਮਾਰਕ ਸਮਰੱਥਾ ਨੂੰ ਦੇਖਦੇ ਇਹ ਫੈਸਲਾ ਲਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਸਿਹਤ ਕਰਮਚਾਰੀ ਭਾਵ ਕੋਰੋਨਾ ਯੋਧਿਆਂ ਨੂੰ ਦਿੱਤਾ ਜਾਵੇਗਾ।ਇਸ ਤੋਂ ਬਾਅਦ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਤਾ ਦਿੱਤੀ ਜਾਏਗੀ।ਫਿਰ 50-60 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ।ਕਿਸਨੂੰ ਪਹਿਲਾਂ ਵੈਕਸੀਨ ਦਿੱਤੀ ਜਾਵੇਗੀ।
ਇਸਦਾ ਫੈਸਲਾ ਕਿਵੇਂ ਲਿਆ ਗਿਆ?ਇਸ ਤੋਂ ਜਵਾਬ ‘ਚ ਹਰਸ਼ਵਰਧਨ ਨੇ ਕਿਹਾ ਕਿ ਇਹ ਵਿਸ਼ੇਸਕਾਂ ਵਲੋਂ ਵਿਗਿਆਨਕ ਦ੍ਰਿਸ਼ਟੀਕੋਣ ਤੋ ਫੈਸਲਾ ਲਿਆ ਜਾ ਰਿਹਾ ਹੈ।ਅਸੀਂ ਇਸ ਨੂੰ ਲੈ ਕੇ ਪੂਰੀ ਯੋਜਨਾ ਤਿਆਰ ਕਰ ਲਈ ਹੈ।ਅਗਲੇ ਸਾਲ ਮਾਰਚ-ਅਪ੍ਰੈਲ ‘ਚ ਸਾਨੂੰ ਕੀ ਕਰਨਾ ਹੈ,ਅਸੀਂ ਹੁਣ ਤੋਂ ਹੀ ਇਸ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।ਦੱਸਣਯੋਗ ਹੈ ਕਿ ਭਾਰਤ ‘ਚ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਦੇ 45,576 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਗਿਣਤੀ ਵੱਧਕੇ 89,58,483 ਹੋ ਗਈ ਹੈ।ਅਜਿਹੇ ‘ਚ ਜਦੋਂ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਬਣ ਜਾਂਦੀ ਹੈ, ਤਾਂ ਉਦੋਂ ਤੱਕ ਇਸਦਾ ਬਚਾਅ ਹੀ ਇਸਦਾ ਉਪਾਅ ਹੈ।ਹਰਸ਼ਵਰਧਨ ਨੇ ਦੱਸਿਆ ਕਿ ਲੋਕਾਂ ਨੂੰ ਮਾਸਕ ਅਤੇ ਸ਼ੋਸਲ ਡਿਸਟੈਂਸਿੰਗ ਦੂਰੀ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ।ਲਗਾਤਾਰ ਹੱਥ ਧੋਂਦੇ ਰਹਿਣਾ ਚਾਹੀਦਾ ਹੈ ਤਾਂ ਹੀ ਇਸ ਜਾਨਲੇਵਾ ਵਾਇਰਸ ਤੋਂ ਬਣਿਆ ਜਾ ਸਕਦਾ ਹੈ।
ਇਹ ਵੀ ਦੇਖੋ:ਇਸ ਸਰਦਾਰ ਫੌਜੀ ਵੱਲੋਂ ਵੱਡਾ ਐਲਾਨ ਬੁਲੇਟ ਮੋਟਰਸਾਈਕਲ ਸਣੇ ਦੇਵੇਗਾ ਡੇਢ ਲੱਖ ਰੁਪਏ, ਬਸ ਵੇਖੋ ਆਹ ਕਰਨਾ ਐ…