lakshmi vilas bank separate bank accounts: ਲੱਛਮੀ ਵਿਲਾਸ ਬੈਂਕ ਦੇ ਖਾਤਾ ਧਾਰਕਾਂ ‘ਤੇ ਆਰ.ਬੀ.ਆਈ ਨੇ ਪਾਬੰਧੀ ਲਗਾ ਦਿੱਤੀ ਹੈ।ਇਸ ਤੋਂ ਪਹਿਲਾਂ ਪੀਐੱਮਸੀ ਅਤੇ ਯੈੱਸ ਬੈਂਕ ਦੇ ਉਪਭੋਗਤਾ ਇਸ ਦੌਰ ‘ਚੋਂ ਲੰਘ ਚੁੱਕੇ ਹਨ।ਉਪਭੋਗਤਾ ਬੈਂਕ ‘ਚ ਜਮਾਂ ਆਪਣੇ ਪੈਸੇ ਨੂੰ ਲੈ ਕੇ ਕਿੰਨਾ ਸੁਰੱਖਿਅਤ ਮਹਿਸੂਸ ਕਰ ਰਹੇ ਹਨ? ਕੀ ਇਸਤੋਂ ਬਚਿਆ ਜਾ ਸਕਦਾ ਹੈ।ਸਟੇਟ ਬੈਂਕ ਆਫ ਇੰਦੌਰ ਦੀ ਜਨਰਲ ਮੈਨੇਜਰ ਰਹੀ ਐਨੀ ਪਵਾਰ ਅਨੁਸਾਰ ਜਨਤਾ ਨੂੰ ਇਸ ਸਮੇਂ ਪਬਲਿਕ ਸੈਕਟਰ ਦੇ ਬੈਂਕਾਂ ‘ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।ਉਸਦੇ ਲਈ ਉਹ 3 ਤਰਕ ਦਿੰਦੇ ਹਨ।1993 ‘ਚ ਪਹਿਲੀ ਵਾਰ 106 ਸਾਲ ਪੁਰਾਣੇ ਬੈਂਕ ‘ਚ ਇਸੇ ਤਰ੍ਹਾਂ ਦੀ ਸਥਿਤੀ ਬਣੀ ਸੀ।
1998,2005 ਅਤੇ 2006 ‘ਚ ਇਸੇ ਤਰ੍ਹਾਂ ਨਿੱਜੀ ਬੈਂਕ ‘ਚ ਪ੍ਰੇਸ਼ਾਨੀ ਆਈ ਸੀ।ਉਸ ਸਮੇਂ ਵੀ ਕਿਸੇ ਬੈਂਕ ਰਾਹੀ ਰਾਹ ਲੱਭਿਆ ਗਿਆ ਸੀ।ਇਸ ਵਾਰ ਵੀ ਅਜਿਹੀ ਹੀ ਕੋਈ ਵਿਵਸਥਾ ਕੀਤੀ ਜਾਏਗੀ।ਇਕ ਹੀ ਵਿਅਕਤੀ ਬੇਸ਼ੱਕ ਵੱਖ-ਵੱਖ ਬੈਂਕਾਂ ‘ਚ ਖਾਤਾ ਨਾ ਖੋਲੇ, ਪਰ ਉਸਦੇ ਪਰਿਵਾਰ ‘ਚ ਜੇਕਰ ਚਾਰ ਮੈਂਬਰ ਹਨ ਤਾਂ ਉਹ ਇੱਕ ਬੈਂਕ ਦੀ ਬਜਾਏ ਵੱਖ-ਵੱਖ ਬੈਂਕਾਂ ‘ਚ ਖਾਤਾ ਖੋਲ ਸਕਦੇ ਹਨ।ਘਰ ਦੇ ਕੋਲ ਸਥਿਤ ਬੈਂਕ ‘ਚ ਖਾਤਾ ਖੋਲਣ ਦੀ ਮਾਨਸਿਕਤਾ ਤੋਂ ਉਭਰਨਾ ਹੋਵੇਗਾ।ਇਹ ਸਹੀ ਹੈ ਕਿ ਪਬਲਿਕ ਸੈਕਟਰ ਦੇ ਬੈਂਜਾਂ ‘ਚ ਪੈਸਾ ਰੱਖਣਾ ਜਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਉਸ ‘ਚ ਵਿਆਜ ਦਰ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ।ਅਜਿਹੇ ‘ਚ ਲੋਕਾਂ ਨੂੰ ਵੱਧ ਮੁਨਾਫਾ ਦੇਣ ਵਾਲੇ ਬੈਂਕਾਂ ‘ਚ ਖਾਤੇ ਖੋਲਣੇ ਹੋਣਗੇ।ਜੇਕਰ ਤੁਹਾਡੇ ਖਾਤੇ ‘ਚ 5 ਲੱਖ ਤੋਂ ਵੱਧ ਪੈਸੇ ਹਨ ਤਾਂ ਬੈਂਕ ਦੇ ਘਾਟੇ ‘ਚ ਜਾਣ ਦੀ ਸੂਰਤ ‘ਚ ਤੁਹਾਨੂੰ 5 ਲੱਖ ਰੁਪਏ ਹੀ ਵਾਪਸ ਮਿਲਣਗੇ।
ਇਹ ਵੀ ਦੇਖੋ:ਕਿਸਾਨਾਂ ਦਾ ਧਰਨਾ 40 ਦਿਨਾਂ ਤੋਂ ਜਾਰੀ, ਧਰਨੇ ‘ਤੇ ਬੈਠੀਆਂ ਬੀਬੀਆਂ ਵੀ ਸੁਣੋ ਕੀ ਕਹਿੰਦਿਆਂ…