A contingent will leave for : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰਤਾਰਪੁਰ ਕਾਰੀਡੋਰ ਪਿਛਲੇ ਅੱਠ ਮਹੀਨਿਆਂ ਤੋਂ ਬੰਦ ਹੈ। ਪਰ ਹੁਣ 27 ਨਵੰਬਰ ਨੂੰ ਕੋਰੋਨਾ ਤੋਂ ਬਚਾਅ ਦੀਆਂ ਹਿਦਾਇਤਾਂ ਨਾਲ ਸ਼ਰਧਾਲੂਆਂ ਲਈ ਕਰਤਾਰਪੁਰ ਕਾਰੀਡੋਰ ਖੋਲ੍ਹਣ ਸੰਬੰਧੀ ਚਰਚਾਵਾਂ ਜ਼ੋਰਾਂ ’ਤੇ ਸਨ। ਸ਼ਨੀਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇੱਕ ਟਵੀਟ ਰਾਹੀਂ ਇਸ ਇਸ ਚਰਚਾ ਨੇ ਹੋਰ ਜ਼ੋਰ ਫੜਿਆ, ਪਰ ਕੁਝ ਦੇਰ ਬਾਅਦ ਹੀ ਸਾਂਪਲਾ ਨੇ ਇੱਕ ਹੋਰ ਟਵੀਟ ਕਰਕੇ ਸਪੱਸ਼ਟੀਕਰਨ ਦਿੱਤਾ, ਜਿਸ ਤੋਂ ਬਾਅਦ 27 ਨਵੰਬਰ ਨੂੰ ਕਾਰੀਡੋਰ ਖੁੱਲ੍ਹਣ ’ਤੇ ਖਦਸ਼ਾ ਬਰਕਰਾਰ ਹੋ ਗਿਆ।
ਦੱਸਣਯੋਗ ਹੈ ਕਿ ਵਿਜੇ ਸਾਂਪਲਾ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਭਾਰਤ ਸਰਕਾਰ ਨੇ 27 ਨਵੰਬਰ ਨੂੰ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਪ੍ਰਸੰਗ ਵਿੱਚ, ਭਾਰਤ ਸਰਕਾਰ ਜਲਦੀ ਹੀ ਐਸ.ਓ.ਪੀ. ਜਾਰੀ ਕਰੇਗੀ, ਜਿਸਦੀ ਸਖਤੀ ਨਾਲ ਪਾਲਣਾ ਕੀਤੀ ਜਾਏਗੀ।ਪਰ ਇੱਕ ਹੋਰ ਟਵੀਟ ਵਿੱਚ, ਉਸਨੇ ਕਿਹਾ ਕਿ 27 ਤਾਰੀਖ ਨੂੰ ਸਿੱਖਾਂ ਦਾ ਇੱਕ ਸਮੂਹ ਪਾਕਿਸਤਾਨ ਜਾਵੇਗਾ ਜੋ ਇੱਕ ਦਸੰਬਰ ਨੂੰ ਦੇਸ਼ ਵਾਪਿਸ ਪਰਤੇਗਾ। ਇਸ ਤੋਂ ਬਾਅਦ, ਸਾਂਪਲਾ ਨੇ ਆਪਣੇ ਸਾਰੇ ਟਵੀਟ ਮਿਟਾ ਦਿੱਤੇ।
ਕੋਰੋਨਾ ਮਹਾਮਾਰੀ ਕਾਰਨ 16 ਮਾਰਚ ਤੋਂ ਕਰਤਾਰਪੁਰ ਕਾਰੀਡੋਰ ਨੂੰ ਬੰਦ ਕੀਤਾ ਗਿਆ ਹੈ। ਇਸ ਲਈ ਸੰਗਤ ਉਸ ਪਾਸੇ ਗੁਰੂਘਰ ਦੇ ਦਰਸ਼ਨ ਨਹੀਂ ਕਰ ਸਕੀ। ਇਸ ਤੋਂ ਪਹਿਲਾਂ, 4 ਮਹੀਨਿਆਂ ਵਿੱਚ 62,939 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਆਖਰੀ ਜੱਥੇ ਵਿਚ 1 ਤੋਂ 15 ਮਾਰਚ ਤੱਕ 7641 ਸ਼ਰਧਾਲੂ ਵਾਪਸ ਪਰਤ ਆਏ। ਫਿਰ ਕੋਰੋਨਾ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕਰਤਾਰਪੁਰ ਲਾਂਘੇ ਬਿਨਾਂ ਕਿਸੇ ਫੀਸ ਅਤੇ ਪਾਸਪੋਰਟ ਦੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਸੀ। 9 ਨਵੰਬਰ 2019 ਨੂੰ ਇਸ ਲਾਂਘੇ ਦਾ ਉਦਘਾਟਨ ਭਾਰਤ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੀ ਤਰਫੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਸੀ।