family becoming infected after one member gujarat: ਗੁਜਰਾਤ ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਹੈ।ਜਿਸ ‘ਚ ਅਹਿਮਦਾਬਾਦ ‘ਚ ਤਾਂ ਕੋਰੋਨਾ ਵਿਸਫੋਟ ਦੇ ਹਾਲਾਤ ਹੈ।ਇਸ ‘ਚ ਵੀ ਸਭ ਤੋਂ ਜਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਕੋਰੋਨਾ ਦਾ ਪੈਟਰਨ ਬਦਲ ਕੇ ਅਤੇ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ।ਘਰ ‘ਚ ਕਿਸੇ ਇਕ ਮੈਂਬਰ ਦੇ ਪਾਜ਼ੇਟਿਵ ਹੋਣ ਤੋਂ ਬਾਅਦ ਪੂਰਾ ਪਰਿਵਾਰ ਵਾਇਰਸ ਦੀ ਚਪੇਟ ‘ਚ ਆ ਗਿਆ ਹੈ।ਪਿਛਲੇ 3 ਦਿਨਾਂ ‘ਚ ਅਹਿਮਦਾਬਾਦ ਦੇ ਗੁਰੂਕੁਲ ਇਲਾਕੇ ‘ਚ ਅਜਿਹੇ 5 ਪਰਿਵਾਰ ਸਾਹਮਣੇ ਆਏ ਹਨ, ਜਿਥੇ ਸਾਰੇ ਮੈਂਬਰ ਪਾਜ਼ੇਟਿਵ ਨਿਕਲੇ।ਇਹ ਮਾਮਲੇ ਅਹਿਮਦਾਬਾਦ ਦੇ ਪਾਲਡੀ ਇਲਾਕੇ ਦੇ ਹਨ।ਇਥੇ ਪਿਛਲੇ 3 ਦਿਨਾਂ ‘ਚ ਅਜਿਹੇ 5 ਪਰਿਵਾਰ ਮਿਲੇ ਹਨ, ਜਿਨ੍ਹਾਂ ‘ਚ ਪਹਿਲਾਂ ਇੱਕ ਮੈਂਬਰ ਦੀ ਰਿਪੋਰਟ ਹੀ ਪਾਜ਼ੇਟਿਵ ਆਈ ਸੀ।
ਇਸ ਤੋਂ ਬਾਅਦ ਪਰਿਵਾਰ ਦੇ ਦੂਜੇ ਲੋਕਾਂ ਦੀ ਜਾਂਚ ਕੀਤੀ ਗਈ ਤਾਂ ਸਾਰੇ ਪਾਜ਼ੇਟਿਵ ਨਿਕਲੇ।ਇਨ੍ਹਾਂ 5 ਪਰਿਵਾਰਾਂ ਦੇ 24 ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੇ ਹਨ।ਕੋਰੋਨਾ ਦੇ ਬਦਲਦੇ ਪੈਟਰਨ ਸਭ ਤੋਂ ਵੱਡੀ ਸਮੱਸਿਆ ਹੋਮ ਆਈਸੋਲੇਸ਼ਨ ਦੀ ਹੋਵੇਗੀ।ਕਿਉਂਕਿ ਪਹਿਲਾਂ ਕਿਸੇ ਇੱਕ ਮੈਂਬਰ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਘਰ ‘ਚ ਥਾਂ ਹੋਣ ਕਾਰਨ ਘਰ ‘ਚ ਹੀ ਆਈਸੋਲੇਟ ਕਰ ਦਿੱਤਾ ਜਾਂਦਾ ਸੀ,
ਜਿਸ ਨਾਲ ਪਰਿਵਾਰ ਦੇ ਦੂਜੇ ਮੈਂਬਰ ਵੀ ਉਸਦੀ ਦੇਖਭਾਲ ਕਰ ਸਕਣ ਅਤੇ ਮਰੀਜ਼ ਕੁਝ ਹੱਦ ਤੱਕ ਤਣਾਅਮੁਕਤ ਰਹਿ ਸਕੇ।ਪਰ ਹੁਣ ਪੂਰੇ ਪਰਿਵਾਰ ਦੇ ਪਾਜ਼ੇਟਿਵ ਹੋਣ ਤੋਂ ਹੋਮ ਆਈਸੋਲੇਸ਼ਨ ਸੰਭਵ ਨਹੀਂ ਹੋ ਸਕੇਗਾ।ਭਾਰਤ ‘ਚ ਜਦੋਂ ਕੋਰੋਨਾ ਪੀਕ ‘ਤੇ ਸੀ, ਉਸ ਦੌਰਾਨ ਵੀ ਕਿਸੇ ਪੂਰੇ ਪਰਿਵਾਰ ਦੇ ਪਾਜ਼ੇਟਿਵ ਹੋਣ ਦੇ ਇੱਕ-ਦੋ ਮਾਮਲੇ ਹੀ ਸਾਹਮਣੇ ਆਏ ਸੀ।ਹਾਲਾਂਕਿ, ਮਿਡਿਲ ਜੋਨ ਦੇ ਦਾਣੀਲੀਮਡਾ ਇਲਾਕੇ ‘ਚ ਇੱਕ ਹੀ ਦਿਨ ‘ਚ ਇਕ ਹੀ ਸੋਸਾਇਟੀ ‘ਚ 30 ਪਾਜ਼ੇਟਿਵ ਮਾਮਲੇ ਆਏ ਸੀ, ਜਿਸ ‘ਚ ਜਿਆਦਾਤਰ ਪਰਿਵਾਰਾਂ ਦੇ ਹੀ ਮੈਂਬਰ ਸਨ।ਇਸ ਦੌਰਾਨ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਇੱਕ ਤੋਂ ਬਾਅਦ ਇੱਕ ਦੀ ਮੌਤ ਹੋ ਗਈ ਸੀ।।ਇਹ ਵੀ ਦੇਖੋ
ਇਹ ਵੀ ਦੇਖੋ:ਟਿਊਸ਼ਨ ਫੀਸ ਦੇ ਨਾਮ ‘ਤੇ ਮਾਪਿਆਂ ਨੂੰ ਲੁੱਟ ਰਿਹਾ ਸੀ ਸਕੂਲ, ਅਖੀਰ ਪੇਰੈਂਟਸ ਐਸੋਸੀਏਸ਼ਨ ਨੇ ਫੋੜਿਆ ਭਾਂਡਾ