There should be FIR : ਕਿਸਾਨਾਂ ਦਾ ਖੇਤੀ ਅੰਦੋਲਨ ਵਿਰੁੱਧ ਸੰਘਰਸ਼ ਅਜੇ ਜਾਰੀ ਹੈ ਅਤੇ ਉਨ੍ਹਾਂ ਨੇ 26-27 ਨਵੰਬਰ ਨੂੰ ਇਤਿਹਾਸਕ ਰੈਲੀ ਲਈ ਪੂਰੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ‘ਤੇ ਸੂਬੇ ਵਿੱਚ ਮਾਲ ਤੇ ਪੈਸੇਂਜਰ ਗੱਡੀਆਂ ਨੂੰ ਚਲਾਉਣ ਲਈ ਮੁਕੰਮਲ ਨਾਕਾਬੰਦੀ ਹਟਾਉਣ ਲਈ ਵੀ ਹਾਮੀ ਭਰ ਦਿੱਤੀ ਹੈ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਦਾ ਤਿੱਖਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਵੀ ਹਰਿਆਣਾ ਵਾਂਗ ਕਿਸਾਨ ਜਥੇਬੰਦੀਆਂ ‘ਤੇ ਪਰਚੇ ਦੇਣੇ ਚਾਹੀਦੇ ਹਨ। ਕਿਸਾਨ ਕੌਣ ਹੁੰਦੇ ਇਹ ਦੱਸਣ ਵਾਲੇ ਗੱਡੀਆਂ ਕਦੋਂ ਚੱਲਣਗੀਆਂ।
ਗਰੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਗੱਡੀਆਂ ਚਲਾਉਣ ਲਈ ਕਿਹਾ ਤਾਂ ਕਿਸਾਨਾਂ ਨੇ ਹਾਂ ਕਰ ਦਿੱਤੀ ਪਰ ਜਦੋਂ ਕੇਂਦਰ ਨਾਲ ਮੀਟਿੰਗ ਹੋਈ ਸੀ ਤਾਂ ਕਿਸਾਨਾਂ ਨੇ ਕੋਈ ਹਾਮੀ ਨਹੀਂ ਭਰੀ। ਇਸ ਦਾ ਮਤਲਬ ਇਸਦਾ ਮਤਲਬ ਇਸ ਦੇ ਪਿੱਛੇ ਪੰਜਾਬ ਸਰਕਾਰ ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤਾਂ ਗੱਲ ਨਿਬੇੜਨਾ ਚਾਹੁੰਦਾ ਹੈ ਪਰ ਕਿਸਾਨ ਮਸਲੇ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕੁੱਝ ਕਿਸਾਨ ਜਥੇਬੰਦੀਆਂ ਅਜਿਹੀਆਂ ਹਨ ਜੋ 200 ਰੁਪਏ ਏਕੜ ਕਿਸਾਨ ਕੋਲੋਂ ਲੈਂਦੀਆਂ ਹਨ। ਉਨ੍ਹਾਂ ਦੇ ਫੰਡ ਇਕੱਠੇ ਹੋ ਰਹੇ ਹਨ ਤਾਂ ਉਹ ਕਿਉਂ ਧਰਨੇ ਕਿਉਂ ਖਤਮ ਕਰਨ ਕਰਨਗੀਆਂ। ਉਹ ਇਸ ਅੰਦੋਲਨ ਹੀ ਹੋਰ ਵੀ ਲੰਮਾ ਕਰਨਾ ਚਾਹੁੰਦੀਆਂ ਹਨ, ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ 30 ਜਥੇਬੰਦੀਆਂ ‘ਚ ਕੁਝ ਕੁ ਜਥੇਬੰਦੀਆਂ ਹੀ ਅਜਿਹੀਆਂ ਹਨ।
ਉਥੇ ਹੀ ਭਾਜਪਾ ਆਗੂ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਕਾਂਗਰਸੀ ਅਤੇ ਜਥੇਬੰਦੀਆਂ ਸਾਨੂੰ ਡਰਾਉਣਾ ਬੰਦ ਕਰ ਦੇਣ। ਕੇਂਦਰ ਨਾਲ ਹੋਈ ਮੀਟਿੰਗ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਰਾਜਨੀਤੀ ਕਰ ਰਹੇ ਹਨ। ਜਦੋਂ ਸਾਡੇ ਲੀਡਰਾਂ ਨੇ ਕਿਹਾ ਉਦੋਂ ਤਾਂ ਮੰਨੇ ਨਹੀਂ ਅੱਜ ਕਿਵੇਂ ਮੰਨ ਗਏ? ਉਨ੍ਹਾਂ ਕਿਹਾ ਕਿ 117 ਉਮੀਦਵਾਰਾਂ ਨੂੰ ਲੱਭਣ ਦੀ ਗੱਲ ਕਹਿੰਦੇ ਕਿ ਅਸੀਂ ਕਿਸੇ ਤੋਂ ਨਹੀਂ ਮੰਗਦੇ ਪੰਜਾਬੀਆਂ ਨੂੰ ਹੀ ਚੋਣ ਲੜਾਵਾਂਗੇ। ਉਨ੍ਹਾਂ ਕਿਹਾ ਕਿ ਡੰਡੇ ਦਾ ਜਵਾਬ ਡੰਡੇ ਨਾਲ ਅਤੇ ਘਸੁੰਨ ਦਾ ਘਸੁੰਨ ਨਾਲ ਮਿਲੁ! ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਚੁੱਪ ਹਾਂ ਜਦੋਂ ਤੱਕ ਸਾਨੂ ਪੰਜਾਬ ਦੇ ਅਮਨ-ਚੈਨ ਨਾਲ ਪਿਆਰ ਹੈ ਅਤੇ ਜਦੋਂ ਸੋਚ ਲਿਆ ਤਾਂ ਕਾਂਗਰਸ ਦਾ ਪ੍ਰਾਣੀ ਬਾਹਰ ਨੀ ਆਉਣਾ।