Winter Skin care: ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਆਪਣੀ ਨਮੀ ਖੋਹਣ ਲੱਗਦੀ ਹੈ, ਜਿਸ ਕਾਰਨ ਡਰਾਈਨੈੱਸ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸਦਾ ਅਸਰ ਸਿਰਫ਼ ਸਕਿਨ ‘ਤੇ ਹੀ ਨਹੀਂ ਬਲਕਿ ਬੁੱਲਾਂ ਅਤੇ ਸਰੀਰ ਦੇ ਦੂਸਰੇ ਹਿੱਸਿਆਂ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਵੈਸੇ ਤਾਂ ਇਸਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰੰਤ ਬਾਅਦ ਪੂਰੀ ਬਾਡੀ ਨੂੰ ਚੰਗੀ ਤਰ੍ਹਾਂ Moisturize ਰੱਖਣ ਦੇ ਨਾਲ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੀ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਰਹੇਗਾ ਬੇਹੱਦ ਫਾਇਦੇਮੰਦ।
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਨੂੰ ਕਾਫੀ ਸਮਾਂ ਪਹਿਲਾਂ ਤੋਂ ਹੀ ਸਕਿਨ ਨੂੰ ਹੈਲਥੀ ਰੱਖਣ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਦੇ ਅੰਦਰ ਮੌਜੂਦ ਪਿੰਪਲਸ ਅਤੇ ਝੁਰੜੀਆਂ ਨੂੰ ਦੂਰ ਕਰਕੇ ਚਮੜੀ ‘ਚ ਕਸਾਅ ਲਿਆਉਂਦਾ ਹੈ ਤਾਂ ਜੇਕਰ ਤੁਸੀਂ ਲੰਬੇ ਸਮੇਂ ਤਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰੋਡਕਟ ਹੋ ਹੀ ਨਹੀਂ ਸਕਦਾ ਜੋ ਹੈ ਪੂਰੀ ਤਰ੍ਹਾਂ ਨੈਚੁਰਲ।
ਕੱਚਾ ਦੁੱਧ: ਕੱਚਾ ਦੁੱਧ ਲੈਕਿਟਕ ਐਸਿਡ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰਕੇ ਉਸਦੀ ਰੰਗਤ ‘ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ ‘ਚ ਡ੍ਰਾਈ ਸਕਿਨ ਦੀ ਪਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸਦੇ ਲਈ ਬਸ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸਨੂੰ ਚਿਹਰੇ ‘ਤੇ ਲਗਾ ਕੇ ਕੁਝ ਦੇਰ ਮਸਾਜ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਸਰਾ ਤਰੀਕਾ ਹੈ ਕੱਚੇ ਦੁੱਧ ‘ਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਸਾਜ ਕਰੋ।
ਨਾਰੀਅਲ ਤੇਲ: ਸਰਦੀਆਂ ‘ਚ ਜ਼ਿਆਦਾਤਰ ਘਰਾਂ ‘ਚ ਨਾਰੀਅਲ ਤੇਲ ਨੂੰ ਹੀ Moisturizer cream ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਣ ਪ੍ਰਦਾਨ ਕਰਦਾ ਹੈ। ਇਸਨੂੰ ਬਾਡੀ ‘ਤੇ ਲਗਾਉਣ ਦੇ ਨਾਲ ਹੀ ਚਿਹਰੇ ਦੀ ਵੀ ਮਸਾਜ ਕਰੋ। ਸੌਣ ਤੋਂ ਪਹਿਲਾਂ ਚਿਹਰੇ ‘ਤੇ ਨਾਰੀਅਲ ਤੇਲ ਲਾਏ ਅਤੇ ਰਾਤਭਰ ਉਸਨੂੰ ਲੱਗਾ ਰਹਿਣ ਦਿਓ। ਸਵੇਰੇ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।
ਸ਼ਹਿਦ: ਸਰਦੀਆਂ ‘ਚ ਚਮੜ ਲਈ ਸ਼ਹਿਦ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਸ਼ਹਿਦ ‘ਚ ਦੁੱਧ ਤੋਂ ਲੈ ਕੇ ਪਪੀਤਾ, ਹਲਦ ਜਿਹੀਆਂ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਸਕਦਾ ਹੈ। ਇਹ ਸਾਰੇ ਨੈਚੁਰਲ ਹਨ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟਸ ਦਾ ਖ਼ਤਰਾ ਨਹੀ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਓ ਅਤੇ ਇਸਨੂੰ ਚਿਹਰੇ ‘ਤੇ ਲਗਾ ਕੇ 10-15 ਮਿੰਟ ਰੱਖੋ। ਬੁੱਲਾਂ ਦੇ ਆਸਪਾਸ ਅਤੇ ਚੀਕਬੋਨਸ ‘ਤੇ ਨਜ਼ਰ ਆਉਣ ਵਾਲੀ ਡ੍ਰਾਈਨੈੱਸ ਦੀ ਸਮੱਸਿਆ ਨੂੰ ਇਸ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।