kohli or rohit who is better: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਹਾਲ ਹੀ ਵਿੱਚ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਜਿੱਤਣ ਵਿੱਚ ਸਫਲ ਰਹੀ ਹੈ। ਰੋਹਿਤ ਸ਼ਰਮਾ ਦੇ ਸ਼ਾਨਦਾਰ ਰਿਕਾਰਡ ਦੇ ਮੱਦੇਨਜ਼ਰ ਉਸ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਸੀਮਤ ਓਵਰਾਂ ਵਿੱਚ ਟੀਮ ਇੰਡੀਆ ਦਾ ਕਪਤਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਅਤੇ ਆਕਾਸ਼ ਚੋਪੜਾ ਇੱਕ ਲਾਈਵ ਬਹਿਸ ਦੌਰਾਨ ਟਕਰਾਉਂਦੇ ਵੇਖੇ ਗਏ ਜਦੋਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਬਿਹਤਰ ਟੀ -20 ਕਪਤਾਨ ਵਜੋਂ ਵਿਚਾਰਿਆ ਜਾਂ ਰਿਹਾ ਸੀ। ਜਿੱਥੇ ਗੌਤਮ ਗੰਭੀਰ ਰੋਹਿਤ ਦੇ ਹੱਕ ਵਿੱਚ ਸੀ ਅਤੇ ਉਸ ਨੂੰ ਟੀ -20 ਟੀਮ ਦੀ ਕਪਤਾਨੀ ਸੌਂਪਣ ਦੀ ਵਕਾਲਤ ਕਰ ਰਿਹਾ ਸੀ, ਦੂਜੇ ਪਾਸੇ ਅਕਾਸ਼ ਚੋਪੜਾ ਉਨ੍ਹਾਂ ਨਾਲ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਵਿਰਾਟ ਨੂੰ ਕਪਤਾਨ ਬਣਾਈ ਰੱਖਣ ਦੀ ਗੱਲ ਕਹੀ।
ਸ਼ੋਅ ਵਿੱਚ ਸਵਾਲ ਇਹ ਸੀ ਕਿ ਕੌਮਾਂਤਰੀ ਪੱਧਰ ‘ਤੇ ਟੀ20 ਇੰਡੀਅਨ ਟੀਮ ਦਾ ਕਪਤਾਨ ਕੌਣ ਹੋਣਾ ਚਾਹੀਦਾ ਹੈ- ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ? ਇਸ ਬਾਰੇ ਗੌਤਮ ਗੰਭੀਰ ਨੇ ਕਿਹਾ, ‘ਵਿਰਾਟ ਕੋਹਲੀ ਕੋਈ ਮਾੜਾ ਕਪਤਾਨ ਨਹੀਂ ਹੈ, ਪਰ ਅਸੀਂ ਇੱਥੇ ਇਸ ਬਾਰੇ ਗੱਲ ਕਰ ਰਹੇ ਹਾਂ ਕਿ ਬਿਹਤਰ ਕਪਤਾਨ ਕੌਣ ਹੈ ਅਤੇ ਰੋਹਿਤ ਸ਼ਰਮਾ ਬਿਹਤਰ ਕਪਤਾਨ ਹੈ। ਉਹ ਸਿਰਫ ਬਿਹਤਰ ਨਹੀਂ, ਦੋਵਾਂ ਵਿਚਾਲੇ ਜ਼ਮੀਨ ਅਸਮਾਨ ਦਾ ਅੰਤਰ ਹੈ।’ ਇਸ ‘ਤੇ ਆਕਾਸ਼ ਚੋਪੜਾ ਨੇ ਜਵਾਬ ਦਿੱਤਾ, “ਟੀ -20 ਟੀਮ ਦੇ ਕਪਤਾਨ ਨੂੰ ਬਦਲਣ ਦਾ ਸਮਾਂ ਨਹੀਂ, ਤੁਹਾਡੇ ਕੋਲ ਨਵੀਂ ਟੀਮ ਬਣਾਉਣ ਦਾ ਸਮਾਂ ਨਹੀਂ ਹੈ।” ਮਤਲਬ ਕਿ ਅਜਿਹਾ ਕੁੱਝ ਨਹੀਂ ਹੋਇਆ ਜਿਸ ਕਾਰਨ ਟੀਮ ਦੀ ਕਪਤਾਨੀ ਨੂੰ ਬਦਲਿਆ ਜਾਵੇ। ਉਹ ਵੀ ਓਦੋਂ ਜਦੋਂ ਟੀਮ ਇੰਡੀਆ ਨੂੰ ਅਗਲੇ ਟੀ -20 ਵਿਸ਼ਵ ਕੱਪ ਤੋਂ ਪਹਿਲਾਂ ਪੰਜ-ਛੇ ਟੀ -20 ਅੰਤਰਰਾਸ਼ਟਰੀ ਮੈਚ ਖੇਡਣੇ ਹਨ। ਕਿਸੇ ਅਜਿਹੀ ਚੀਜ਼ ਜੋੜਿਆ ਨਹੀਂ ਜਾਂ ਸਕਦਾ ਜੋ ਟੁੱਟੀ ਨਾ ਹੋਵੇ।’
ਇਹ ਵੀ ਦੇਖੋ : Lakha Sidhana ਦਾ Harjit Grewal ਨੂੰ ਠੋਕਵਾਂ ਜਵਾਬ, ”ਅਸੀਂ ਗੈਂਗਸਟਰ ਹੀ ਚੰਗੇ