Govt bans 43 apps: ਮੋਦੀ ਸਰਕਾਰ ਨੇ ਚੀਨ ‘ਤੇ ਇੱਕ ਹੋਰ ਡਿਜੀਟਲ ਸਟ੍ਰਾਇਕ ਕੀਤੀ ਹੈ। ਭਾਰਤ ਦੀ ਰੱਖਿਆ, ਸੁਰੱਖਿਆ ਅਤੇ ਪ੍ਰਭੂਸੱਤਾ ਲਈ ਖ਼ਤਰਾ ਦੱਸਦਿਆਂ ਮੋਦੀ ਸਰਕਾਰ ਨੇ 43 ਮੋਬਾਈਲ ਐਪਸ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਅਲੀਬਾਬਾ ਵਰਕਬੈਂਚ, ਅਲੀ ਪੇ ਕੈਸ਼ੀਅਰ, ਡਿਲਵਰੀ ਐਪ ਲਲਾਮੋਵ ਇੰਡੀਆ, ਸਨੈਕ ਵੀਡੀਓ ਵਰਗੇ ਐਪਸ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪਾਬੰਦੀਸ਼ੁਦਾ ਐਪਸ ਵਿੱਚ ਕੁੱਝ ਪੁਰਾਣੇ ਐਪਸ ਸ਼ਾਮਿਲ ਹਨ, ਪਰ ਜ਼ਿਆਦਾਤਰ ਐਪਸ ਅਜਿਹੀਆਂ ਹਨ ਜੋ ਇੱਕ ਸਹਾਇਕ ਐਪ ਵਜੋਂ ਕੰਮ ਕਰਦੀਆਂ ਹਨ। ਪਹਿਲਾਂ ਅਲੀ ਬਾਬਾ ਦੇ ਕੁੱਝ ਐਪਸ ‘ਤੇ ਵੀ ਪਾਬੰਦੀ ਲਗਾਈ ਗਈ ਸੀ, ਪਰ ਇਸ ਵਾਰ ਵੀ ਅਲੀ ਬਾਬਾ ਦੇ ਕੁੱਝ ਸਹਾਇਕ ਐਪਸ ‘ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਵਿੱਚ AliSuppliers, AliExpress ਅਤੇ ਅਲੀਪੇ ਕੈਸ਼ੀਅਰ ਵਰਗੇ ਐਪ ਸ਼ਾਮਿਲ ਹਨ।
ਇਨ੍ਹਾਂ ਐਪਸ ਵਿੱਚ ਜ਼ਿਆਦਾਤਰ ਐਪਸ ਘੱਟ ਮਸ਼ਹੂਰ ਹਨ ਅਤੇ ਗੂਗਲ ਅਜਿਹੇ ਐਪਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਂਦਾ ਹੈ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਐਪਸ ਅਜੇ ਵੀ ਸਟੋਰ ਤੇ ਦਿਖਾਈ ਦੇ ਰਹੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਐਪਸ ਜਿਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਬਲੌਕ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਪਲੇ ਸਟੋਰ ਤੋਂ ਹਟਾਇਆ ਜਾ ਰਿਹਾ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੁਰੱਖਿਆ ਅਤੇ ਏਕਤਾ ਲਈ ਖਤਰੇ ਵਜੋਂ ਟਿੱਕ ਟੋਕ ਅਤੇ ਯੂ.ਸੀ ਬ੍ਰਾਉਜ਼ਰ ਸਮੇਤ ਚੀਨੀ ਮੋਬਾਈਲ ਕੰਪਨੀਆਂ ਦੇ ਬਹੁਤ ਸਾਰੇ ਐਪਸ ‘ਤੇ ਪਾਬੰਦੀ ਲਗਾਈ ਸੀ। ਚੀਨੀ ਮੋਬਾਈਲ ਕੰਪਨੀਆਂ ‘ਤੇ ਪਾਬੰਦੀ ਦਾ ਇਹ ਕਦਮ ਭਾਰਤ ਸਰਕਾਰ ਨੇ ਪਹਿਲੀ ਵਾਰ ਉਸ ਸਮੇਂ ਚੁੱਕਿਆ ਜਦੋਂ ਐਲਏਸੀ ‘ਤੇ ਚੀਨ ਨਾਲ ਤਣਾਅ ਲਗਾਤਾਰ ਜਾਰੀ ਹੈ।
ਇਹ ਵੀ ਦੇਖੋ : Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ