Corona rage continues : ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਕੋਰੋਨਾ ਦੇ 614 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪੰਜਾਬ ਦੇ ਜਿਲ੍ਹਾ ਲੁਧਿਆਣੇ ਤੋਂ ਅੱਜ ਕੋਰੋਨਾ ਦੇ ਸਭ ਤੋਂ ਵੱਧ 102 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਜਲੰਧਰ ਤੋਂ 94 ਤੇ ਪਟਿਆਲੇ ਤੋਂ 82 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ। ਭਾਵੇਂ ਕੋਰੋਨਾ ਦੇ ਕੇਸ ਪਹਿਲਾਂ ਦੀ ਤੁਲਨਾ ‘ਚ ਘਟੇ ਹਨ ਪਰ ਫਿਰ ਵੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਅੱਜ ਕੋਰੋਨਾ ਕਾਰਨ 22 ਮੌਤਾਂ ਹੋਈਆਂ।
ਅੱਜ ਸੂਬੇ ਤੋਂ ਕੋਰੋਨਾ ਦੇ 147665 ਵਿਅਕਤੀਆਂ ਦੇ ਸੈਂਪਲ ਲਏ ਗਏ। ਜਿਨ੍ਹਾਂ ‘ਚੋਂ 136178 ਨੂੰ ਡਿਸਚਾਰਜ ਕਰ ਦਿੱਤਾ ਗਿਆ। ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 6834 ਤੱਕ ਜਾ ਪੁੱਜੀ ਹੈ। 139 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 11 ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਪੰਜਾਬ ‘ਚ ਹੁਣ ਤੱਕ 4653 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਅੱਜ 439 ਮਰੀਜ਼ ਡਿਸਚਾਰਜ ਹੋਏ ਉਨ੍ਹਾਂ ‘ਚੋਂ ਲੁਧਿਆਣੇ ਤੋਂ 108, ਜਲੰਧਰ ਤੋਂ 73, ਪਟਿਆਲੇ ਤੋਂ 48, ਐੱਸ. ਏ. ਐੱਸ. ਨਗਰ ਤੋਂ 2, ਅੰਮ੍ਰਿਤਸਰ ਤੋਂ 29, ਗੁਰਦਾਸਪੁਰ ਤੋਂ 28, ਬਠਿੰਡੇ ਤੋਂ 41, ਹੁਸ਼ਿਆਰਪੁਰ ਤੋਂ 20, ਫਿਰੋਜ਼ਪੁਰ ਤੋਂ 7, ਸੰਗਰੂਰ ਤੋਂ 6, ਕਪੂਰਥਲਾ ਤੋਂ 5, ਮੁਕਤਸਰ ਤੋਂ 13, ਫਾਜ਼ਿਲਕਾ ਤੋਂ 28, ਮੋਗੇ ਤੋਂ 10, ਰੋਪੜ ਤੋਂ 3, ਫਤਿਹਗੜ੍ਹ ਸਾਹਿਬ ਤੋਂ 1, ਬਰਨਾਲੇ ਤੋਂ 6, ਐੱਸ. ਬੀ. ਐੱਸ. ਨਗਰ ਤੋਂ 5 ਤੇ ਮਾਨਸੇ ਤੋਂ 6 ਮਰੀਜ਼ ਕੋਰੋਨਾ ਖਿਲਾਫ ਆਪਣੀ ਜੰਗ ਜਿੱਤ ਗਏ।
ਅੱਜ ਕੋਰੋਨਾ ਨਾਲ 22 ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ‘ਚੋਂ ਮਾਨਸਾ, ਮੋਗਾ, ਪਠਾਨਕੋਟ, ਫਤਿਹਗੜ੍ਹ ਸਾਹਿਬ ਤੋਂ 1-1, ਬਠਿੰਡਾ, ਗੁਰਦਾਸਪੁਰ ਤੋਂ 2-2, ਜਲੰਧਰ ਤੇ ਲੁਧਿਆਣੇ ਤੋਂ 2-2 ਤੇ ਪਟਿਆਲਾ ਤੇ ਸੰਗਰੂਰ ਤੋਂ 4-4 ਮਰੀਜ਼ਾਂ ਸ਼ਾਮਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਰਾਜ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਰਾਜਾਂ ਨਾਲ ਟੀਕਾ ਵੰਡਣ ਦੀ ਰਣਨੀਤੀ ਉੱਤੇ ਵੀ ਵਿਚਾਰ ਵਟਾਂਦਰੇ ਕੀਤਾ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਦੋ ਬੈਠਕਾਂ ਹੋਣੀਆਂ ਹਨ, ਇੱਕ ਅੱਠ ਰਾਜ ਉੱਚ ਕੇਸਾਂ ਵਾਲੇ ਅਤੇ ਦੂਸਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਟੀਕਾ ਵੰਡਣ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਲਈ।
ਇਹ ਵੀ ਪੜ੍ਹੋ : ਬਠਿੰਡਾ : ਹੱਤਿਆ ਜਾਂ ਆਤਮਹੱਤਿਆ? ਇਕੋ ਹੀ ਮਕਾਨ ‘ਚੋਂ ਮਿਲੀਆਂ ਤਿੰਨ ਲਾਸ਼ਾਂ, ਫੈਲੀ ਸਨਸਨੀ