sonia gandhi tribute message: ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ। 71 ਸਾਲਾ ਅਹਿਮਦ ਪਟੇਲ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ। ਇੱਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਵਿਗੜਦੀ ਸਿਹਤ ਕਾਰਨ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਮੇਦਾਂਤਾ ਵਿੱਚ ਦਾਖਲ ਕਰਵਾਉਣਾ ਪਿਆ ਸੀ। ਅਹਿਮਦ ਪਟੇਲ ਦੇ ਬਹੁਤੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ। ਉਨ੍ਹਾਂ ਨੇ ਅੱਜ ਸਵੇਰੇ 3.30 ਵਜੇ ਆਖਰੀ ਸਾਹ ਲਿਆ। ਅਹਿਮਦ ਪਟੇਲ ਦੇ ਬੇਟੇ ਫੈਸਲ ਪਟੇਲ ਨੇ ਟਵੀਟ ਕਰਕੇ ਆਪਣੇ ਪਿਤਾ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਅਪੀਲ ਕੀਤੀ ਕਿ ਲੋਕ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਭੀੜ ਇਕੱਠੀ ਨਾ ਕਰਨ।
ਕਾਂਗਰਸ ਦੇ ‘ਚਾਣਕਿਆ’ ਵਜੋਂ ਜਾਣੇ ਜਾਂਦੇ ਅਹਿਮਦ ਪਟੇਲ ਦੇ ਦੇਹਾਂਤ ਕਾਰਨ ਪਾਰਟੀ ਵਿੱਚ ਸੋਗ ਦੀ ਲਹਿਰ ਹੈ। ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਇੱਕ ਸਹਿਯੋਗੀ ਨੂੰ ਗਵਾਂ ਦਿੱਤਾ ਹੈ, ਜਿਸ ਦਾ ਸਾਰਾ ਜੀਵਨ ਕਾਂਗਰਸ ਪਾਰਟੀ ਨੂੰ ਸਮਰਪਤ ਸੀ। ਉਨ੍ਹਾਂ ਦੀ ਇਮਾਨਦਾਰੀ ਅਤੇ ਸਮਰਪਣ, ਡਿਊਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ, ਹਮੇਸ਼ਾਂ ਮਦਦ ਕਰਨ ਦੀ ਕੋਸ਼ਿਸ਼, ਉਦਾਰਤਾ, ਉਨ੍ਹਾਂ ਵਿੱਚ ਇਹ ਸਾਰੇ ਦੁਰਲੱਭ ਗੁਣ ਸਨ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਅਲੱਗ ਕਰਦੇ ਸੀ। ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਇੱਕ ਵਫ਼ਾਦਾਰ ਸਹਿਯੋਗੀ, ਇੱਕ ਮਿੱਤਰ ਅਤੇ ਇੱਕ ਕਾਮਰੇਡ ਗਵਾ ਦਿੱਤਾ ਹੈ ਜਿਸਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਮੈਂ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੀ ਹਾਂ ਅਤੇ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰਦੀ ਹਾਂ। ਮੈਂ ਅਹਿਮਦ ਪਟੇਲ ਦੇ ਪਰਿਵਾਰ ਨੂੰ ਹਮਦਰਦੀ ਅਤੇ ਸਹਾਇਤਾ ਦੀ ਸੱਚੀ ਭਾਵਨਾ ਪ੍ਰਦਾਨ ਕਰਦੀ ਹਾਂ।
ਇਹ ਵੀ ਦੇਖੋ : Sukhpal Khaira ਕਹਿੰਦਾ ਬਾਹਾਂ ਚੱਕ ਜਿਹੜੀ ਮੈਨੂੰ ਮਾੜਾ ਬੋਲਦੀ ਸੀ, ਤਾਂਹੀਂ ਟਿੱਚਰ ਕੀਤੀ ਸੀ !