PSEB extends the date : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਦੀਆਂ ਫੀਸਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਫੈਸਲਾ ਮਾਪਿਆਂ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਆਈ ਆਰਥਿਕ ਪ੍ਰੇਸ਼ਾਨੀ ਹੈ। ਦਰਅਸਲ, ਬੋਰਡ ਨੇ 10 ਵੀਂ ਅਤੇ 12 ਵੀਂ ਕਲਾਸਾਂ ਦੀ ਮਾਰਚ 2021 ਦੀ ਪ੍ਰੀਖਿਆ ਫੀਸ ਜਮ੍ਹਾ ਕਰਨ ਕਰਾਵਾਉਣ ਦੀ ਤਰੀਕ ਵਧਾ ਦਿੱਤੀ ਹੈ। ਹੁਣ ਵਿਦਿਆਰਥੀ 10 ਦਸੰਬਰ ਤੱਕ ਪ੍ਰੀਖਿਆ ਫੀਸ ਜਮ੍ਹਾ ਕਰਵਾ ਸਕਦੇ ਹਨ।
ਹਾਲਾਂਕਿ ਮਾਪਿਆਂ ਅਤੇ ਕਮੇਟੀਆਂ ਵੱਲੋਂ 21 ਦਸੰਬਰ ਤੱਕ ਦਾ ਸਮਾਂ ਮੰਗਿਆ ਗਿਆ ਸੀ। ਦੱਸਣਯੋਗ ਹੈ ਕਿ 10ਵੀਂ ਲਈ ਪ੍ਰੀਖਿਆ ਫੀਸ 800 ਰੁਪਏ, ਵਿਸ਼ਾ ਫੀਸਾ 100 ਰੁਪਏ, ਵਾਧੂ ਵਿਸ਼ੇ ਲੈਣ ’ਤੇ 350 ਰੁਪਏ ਫੀਸ ਭਰਨੀ ਹੋਵੇਗੀ। ਉਥੇ ਹੀ 12ਵੀਂ ਕਲਾਸ ਲਈ 1200, ਵਿਸ਼ੇ ਲਈ 150 ਰੁਪਏ, ਵਾਧੂ ਵਿਸ਼ੇ ਲਈ 350 ਰੁਪਏ ਦੇਣੇ ਹੋਣਗੇ। ਬੋਰਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ 10 ਦਸੰਬਰ ਤੋਂ ਬਾਅਦ ਲੇਟ ਫੀਸ ਲਗਾਈ ਜਾਵੇਗੀ। 500 ਰੁਪਏ ਦੀ ਲੇਟ ਫੀਸ ਨਾਲ 21 ਦਸੰਬਰ ਤੱਕ ਫੀਸ ਜਮ੍ਹਾ ਕਰਵਾਈ ਜਾ ਸਕਦੀ ਹੈ। 1 ਜਨਵਰੀ ਤੱਕ 1000 ਰੁਪਏ ਦੀ ਲੇਟ ਫੀਸ ਲੱਗੇਗੀ, 22 ਜਨਵਰੀ ਤੱਕ 2000 ਰੁਪਏ ਅਤੇ 8 ਫਰਵਰੀ ਤੱਕ 2500 ਰੁਪਏ ਲੇਟ ਫੀਸ ਭਰਨੀ ਪਏਗੀ।