weather forecast today 25-november northwest: ਉੱਤਰ-ਪ੍ਰਦੇਸ਼ ਦੇ ਵਧੇਰੇ ਇਲਾਕਿਆਂ ‘ਚ ਠੰਡ ਵੱਧ ਗਈ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਗੁਆਂਢੀ ਸੂਬਿਆਂ ਹਰਿਆਣਾ, ਪੰਜਾਬ, ਯੂ.ਪੀ. ਸ਼ੀਤ ਲਹਿਰ ਦੀ ਚਪੇਟ ‘ਚ ਹਨ।ਤਾਪਮਾਨ ‘ਚ ਗਿਰਾਵਟ ਕਾਰਨ ਕੰਬਾਉਣ ਵਾਲੀ ਠੰਡ ਦਾ ਅਹਿਸਾਸ ਹੋਣ ਲੱਗਾ ਹੈ।ਮੌਸਮ ਵਿਭਾਗ ਅਨੁਸਾਰ ਬੱਦਲਾਂ ਦੌਰਾਨ ਦਿੱਲੀ ਦੇ ਕੁਝ ਇਲਾਕਿਆਂ ‘ਚ ਦੋ ਦਿਨ ਹਲਕੀ ਬਾਰਿਸ਼ ਜਾਂ ਬੂੰਦਾਂਬੂੰਦੀ ਹੋਣ ਦੀ ਸੰਭਾਵਨਾ ਹੈ।ਅਜਿਹੇ ‘ਚ ਤਾਪਮਾਨ ‘ਚ ਅਧਿਕ ਗਿਰਾਵਟ ਆਉਣ ਕਾਰਨ ਸਰਦੀ ਹੋਣ ਵੱਧ ਸਕਦੀ ਹੈ।ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ 25-26 ਨਵੰਬਰ ਨੂੰ ਹਲਕੀ ਬੂੰਦਾਂਬੂੰਦੀ ਨਾਲ ਠੰਡ ਦਾ ਪ੍ਰਕੋਪ ਵੱਧ ਸਕਦਾ ਹੈ।ਮੌਸਮ ਵਿਭਾਗ ਅਨੁਸਾਰ ਦੱਖਣੀ-ਪੱਛਮੀ ਦਿੱਲੀ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਵੇਗੀ।
ਇਸ ਤੋਂ ਇਲਾਵਾ ਨਰਵਾਨਾ, ਝੰਝੂਨੁ,ਕੈਥਲ, ਕੁਰੁਕਸ਼ੇਤਰ, ਜੀਂਦ, ਸ਼ਾਦੀਪੁਰ-ਜੁਲਾਨਾ ਅਤੇ ਆਸੰਦ ‘ਚ ਵੀ ਬੂੰਦਾਂਬੂੰਦੀ ਦੀ ਸੰਭਾਵਨਾ ਹੈ।ਜਦੋਂ ਕਿ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਚੰਡੀਗੜ , ਦਿੱਲੀ ਅਤੇ ਰਾਜਸਥਾਨ ‘ਚ 27 ਤੋਂ 29 ਨਵੰਬਰ ਦੌਰਾਨ ਸ਼ੀਤ ਲਹਿਰ ਦਾ ਪ੍ਰਕੋਪ ਵੱਧਣ ਦੀ ਉਮੀਦ ਹੈ।ਜਿਸ ਤੋਂ ਤਾਪਮਾਨ ‘ਚ ਕਾਫੀ ਗਿਰਾਵਟ ਆ ਸਕਦੀ ਹੈ।ਹਵਾ ਦੇ ਕਾਰਨ ਸਰਦੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ।ਦੱਸਣਯੋਗ ਹੈ ਕਿ ਰਾਜਧਾਨੀ ‘ਚ ਬੁੱਧਵਾਰ ਨੂੰ ਵਧੇਰੇ ਤਾਪਮਾਨ 25.3 ਡਿਗਰੀ ਰਿਕਾਰਡ ਕੀਤਾ ਗਿਆ।ਇਹ ਸਧਾਰਨ ਤੋਂ 1 ਡਿਗਰੀ ਘੱਟ ਹੈ।ਅੱਜ ਦਿਨ ਭਰ ਬਾਦਲ ਛਾਏ ਰਹਿਣ ਨਾਲ ਕੁਝ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਹੈ।26 ਨਵੰਬਰ ਨੂੰ ਵੀ ਹਲਕੀ ਬਾਰਿਸ਼ ਅਤੇ ਬੂੰਦਾਬੂੰਦੀ ਦੀ ਸੰਭਾਵਨਾ ਹੈ।ਜਦੋਂ ਕਿ ਇਸਤੋਂ ਬਾਅਦ 27 ਨੂੰ ਮੌਸਮ ਸਾਫ ਹੋ ਜਾਵੇਗਾ।ਹਾਲਾਂਕਿ ਨਿਊਨਤਮ ਤਾਪਮਾਨ ‘ਚ ਇੱਕ ਵਾਰ ਫਿਰ ਗਿਰਾਵਟ ਸ਼ੁਰੂ ਹੋ ਜਾਵੇਗੀ।