Terrible house fire : ਬਟਾਲਾ : ਰੌਸ਼ਨਦਾਨ ਰਾਹੀਂ ਘਰ ‘ਚ ਆਤਿਸ਼ਬਾਜ਼ੀ (ਹਵਾਈ ਪਟਾਖਾ) ਆਉਣ ਨਾਲ ਅੱਗ ਲੱਗ ਗਈ। ਇਸ ਨਾਲ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਹਾਦਸਾ ਮੰਗਲਵਾਰ ਦੇਰ ਰਾਤ ਨੂੰ ਕਸਬਾ ਡੇਰਾ ਬਾਬਾ ਨਾਨਕ ਵਿਖੇ ਵਾਪਰਿਆ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਘਰ ‘ਚ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ। ਜਲਦੀ ਨੀਂਦ ਖੁੱਲ੍ਹਣ ਨਾਲ ਸਾਰਿਆਂ ਨੇ ਭੱਜ ਕੇ ਜਾਨ ਬਚਾਈ।
ਰਾਜ ਕੁਮਾਰ ਬੇਦੀ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਆਪਣੇ-ਆਪਣੇ ਕਮਰੇ ‘ਚ ਸੌਂ ਗਏ। ਦੇਰ ਰਾਤ ਰੌਸ਼ਨਦਾਨ ਰਾਹੀਂ ਇੱਕ ਆਤਿਸ਼ਬਾਜ਼ੀ ਘਰ ‘ਚ ਵੜ ਗਈ ਜਿਸ ਨਾਲ ਅੱਗ ਲੱਗ ਗਈ। ਪਰਿਵਾਰ ਦੇ ਸਾਰੇ ਲੋਕਾਂ ਨੇ ਭੱਜ ਕੇ ਜਾਨ ਬਚਾਈ ਗੁਆਂਢੀਆਂ ਨੇ ਵੀ ਅੱਗ ਬੁਝਾਉਣ ‘ਚ ਕਾਫੀ ਮਦਦ ਕੀਤੀ ਪਰ ਅੱਗ ਦੀਆਂ ਲਪਟਾਂ ਇੰਨੀਆਂ ਜ਼ਬਰਦਸਤ ਸੀ ਕਿ ਅੱਗ ਨੂੰ ਕਾਬੂਨਹੀਂ ਕੀਤਾ ਜਾ ਸਕਿਆ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਡੇਰਾ ਬਾਬਾ ਨਾਕ ਪੁਲਿਸ ਵੀ ਮੌਕੇ ‘ਤੇ ਪੁੱਜੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਮੰਗ ਕੀਤੀ।
ਪਰਿਵਾਰ ਮੁਤਾਬਕ ਉਹ ਮਿੱਟੀ ਦੇ ਖਿਡੌਣੇ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਬਾਜ਼ਾਰ ‘ਚ ਚਾਈਨਿਜ਼ ਖਿਡੌਣਿਆਂ ਦੀ ਵੱਧ ਮੰਗ ਹੋਣ ਕਾਰਨ ਉਨ੍ਹਾਂ ਦੇ ਖਿਡੌਣੇ ਹੁਣ ਘੱਟ ਵਿਕਦੇ ਹਨ। ਰਾਜ ਕੁਮਾਰ ਬੇਦੀ ਨੇ ਦੱਸਿਆ ਕਿ ਉਸ ਨੇ ਕਰਜ਼ਾ ਲੈਕੇ ਮਕਾਨ ਬਣਵਾਇਆ ਸੀ ਤੇ ਅਜੇ ਕਿਸ਼ਤਾਂ ਵੀ ਰਹਿੰਦੀਆਂ ਹਨ। ਜਿਸ ਸਮੇਂ ਘਰ ‘ਚ ਅੱਗ ਲੱਗੀ ਤਾਂ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਸਭ ਤੋਂ ਪਹਿਲਾਂ ਉਸ ਦੀ ਨੀਂਦ ਖੋਲ੍ਹੀ। ਉਸ ਨੇ ਬਾਕੀ ਪਰਿਵਾਰ ਨੂੰ ਉਠਾਇਆ ਅਤੇ ਬਾਹਰ ਕੱਢਿਆ। ਗੁਆਂਢੀਆਂ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਬਹੁਤ ਜ਼ਿਆਦਾ ਫੈਲ ਚੁੱਕੀ ਸੀ ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਹੀ ਬੁਲਾਉਣਾ ਪਿਆ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਕੰਡਿਆਲੀਆਂ ਤਾਰਾਂ ਤੇ ਭਾਰੀ ਪੱਥਰਾਂ ਨਾਲ ਰੋਕਿਆ ਰਾਹ