Nivar weakens into severe cyclonic storm: ਨਵੀਂ ਦਿੱਲੀ: ਚੱਕਰਵਤੀ ਤੂਫ਼ਾਨ ਨੇ ਨਿਵਾਰ ਅੱਧੀ ਰਾਤ ਤੋਂ ਬਾਅਦ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਸਮੁੰਦਰੀ ਕੰਢੇ ਨਾਲ ਟਕਰਾਇਆ ਹੈ। ਇਸ ਦੌਰਾਨ ਭਾਰੀ ਬਾਰਿਸ਼ ਵੀ ਹੋਈ। ਤੇਜ਼ ਹਵਾਵਾਂ ਨਾਲ ਚੇੱਨਈ, ਕੁਡਲੌਰ, ਮਹਾਂਬਲੀਪੁਰਮ ਸਮੇਤ ਕਈ ਸ਼ਹਿਰਾਂ ਵਿੱਚ ਮੀਂਹ ਪੈ ਰਿਹਾ ਹੈ । ਪੁਡੂਚੇਰੀ ਵਿੱਚ ਵੀ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਗੰਭੀਰ ਚੱਕਰਵਾਤੀ ਤੂਫਾਨ ‘ਨਿਵਾਰ’ ਉੱਤਰ ਪੱਛਮ ਵੱਲ ਵਧੇਗਾ ਅਤੇ ਅਗਲੇ 3 ਘੰਟਿਆਂ ਦੌਰਾਨ ਚੱਕਰਵਾਤੀ ਤੂਫਾਨ ਕਮਜ਼ੋਰ ਹੋ ਜਾਵੇਗਾ । ਇਸ ਦੇ ਨਾਲ ਹੀ ਚੇੱਨਈ ਹਵਾਈ ਅੱਡੇ ਨੇ ਦੱਸਿਆ ਕਿ ਹਵਾਈ ਅੱਡਾ ਸਵੇਰੇ 9 ਵਜੇ ਤੱਕ ਬੰਦ ਰਹੇਗਾ । ਇਸ ਦੇ ਨਾਲ ਹੀ ਮੀਂਹ ਕਾਰਨ ਚੇੱਨਈ ਦੇ ਕਈ ਖੇਤਰ ਪਾਣੀ ਨਾਲ ਭਰੇ ਹੋਏ ਹਨ।
ਆਈਐਮਡੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ,’ਬਹੁਤ ਗੰਭੀਰ ਚੱਕਰਵਾਤੀ ਤੂਫਾਨ ਨਿਵਾਰ ਇਸ ਸਮੇਂ ਕੁਡਲੋਰੀ ਤੋਂ 50 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਹੈ, ਜੋ ਪੁਡੁਚੇਰੀ ਤੋਂ ਲਗਭਗ 40 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਸਥਿਤ ਹੈ। ਚੱਕਰਵਾਤੀ ਤੂਫਾਨ ਦੇ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਗਲੇ 3 ਘੰਟਿਆਂ ਵਿੱਚ ਪੁਡੂਚੇਰੀ ਨੇੜੇ ਤੱਟ ਸਮੁੰਦਰੀ ਤੱਟ ਨੂੰ ਪਾਰ ਕਰ ਦੇਵੇਗਾ।’ IMD ਨੇ ਦੱਸਿਆ ਕਿ ਚੱਕਰਵਾਤ ਨਿਵਾਰ ਦਾ ਕੇਂਦਰ 25 ਨਵੰਬਰ ਨੂੰ ਸਵੇਰੇ 11:30 ਵਜੇ ਤੋਂ 26 ਨਵੰਬਰ ਨੂੰ ਸਵੇਰੇ 2.30 ਵਜੇ ਤੱਕ ਪੁਡੂਚੇਰੀ ਨੇੜੇ ਤੱਟ ਨੂੰ ਪਾਰ ਕਰ ਗਿਆ ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੂਸਲਾਧਾਰ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਦੇ ਮੱਦੇਨਜ਼ਰ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ । ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮ ਬੰਗਾਲ ਦੀ ਖਾੜੀ ਵਿੱਚ ਬਣੇ ਨਿਵਾਰ ਚੱਕਰਵਾਤ ਨੇ ਅੱਗੇ ਵੱਧਦੇ ਹੋਏ ਵਿਕਰਾਲ ਰੂਪ ਧਾਰਿਆ ਹੈ ਅਤੇ ਚੇੱਨਈ ਤੋਂ 160 ਕਿਲੋਮੀਟਰ ਅਤੇ ਪੁਡੂਚੇਰੀ ਤੋਂ 85 ਕਿਲੋਮੀਟਰ ਦੀ ਦੂਰੀ ‘ਤੇ ਤੱਟ ਨਾਲ ਟਕਰਾਉਣ ਵਾਲਾ ਹੈ।
ਦੱਸ ਦੇਈਏ ਕਿ ਚੱਕਰਵਾਤ ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਤੋ-ਰਾਤ ਬਾਰਿਸ਼ ਹੋਈ ਅਤੇ ਹੇਠਲੇ ਸਥਾਨਾਂ ਵਿੱਚ ਪਾਣੀ ਭਰਿਆ ਹੋਇਆ ਸੀ । ਇਸ ਵਿਚਾਲੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਬੇਰਮਬੱਕਮ ਝੀਲ ਤੋਂ ਇੱਕ ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ ਕਿਉਂਕਿ ਪਾਣੀ ਵੱਧ ਤੋਂ ਵੱਧ ਪੱਧਰ ‘ਤੇ ਪਹੁੰਚ ਰਿਹਾ ਹੈ।
ਇਹ ਵੀ ਦੇਖੋ: ਸ਼ੰਭੂ ਬਾਡਰ ‘ਤੇ ਪੁਲਿਸ ਅਤੇ ਕਿਸਾਨਾਂ ਦੀ ਝੜੱਪ, ਬੈਰੀਕੇਡ ਤੋੜੇ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ,