GHMC polls: ਹੈਦਰਾਬਾਦ ਨਗਰ ਨਿਗਮ ਦੀ ਚੋਣ ਇਸ ਵਾਰ ਖਾਸ ਹੋਣ ਜਾ ਰਹੀ ਹੈ ਕਿਉਂਕਿ ਚੋਣਾਂ ਵਿੱਚ ਭਾਜਪਾ ਦੇ ਕੌਮੀ ਪੱਧਰ ਦੇ ਆਗੂ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ । ਅਮਿਤ ਸ਼ਾਹ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪੂਰੀ ਤਾਕਤ ਨਾਲ ਚੋਣ ਲੜ ਰਹੀ ਹੈ, ਜਿਸ ‘ਤੇ AIMIM ਦੇ ਆਗੂ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਲਿਆਉਣਾ ਚਾਹੀਦਾ ਹੈ।
ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ (GHMC) ਚੋਣਾਂ ਵਿੱਚ ਭਾਜਪਾ ਚੋਟੀ ਦੀ ਲੀਡਰਸ਼ਿਪ ਨਾਲ ਮੈਦਾਨ ਵਿੱਚ ਉਤਰ ਰਹੀ ਹੈ ਅਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚੋਣ ਪ੍ਰਚਾਰ ਲਈ ਹੈਦਰਾਬਾਦ ਪਹੁੰਚ ਰਹੀ ਹੈ । ਭਾਜਪਾ ਦੀ ਹਮਲਾਵਰ ਮੁਹਿੰਮ ਬਾਰੇ AIMIM ਦੇ ਆਗੂ ਅਸਦੁਦੀਨ ਓਵੈਸੀ ਨੇ ਭਾਜਪਾ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪੁਰਾਣੇ ਸ਼ਹਿਰ ਵਿੱਚ ਚੋਣ ਪ੍ਰਚਾਰ ਲਈ ਲਿਆਂਦਾ ਜਾਣਾ ਚਾਹੀਦਾ ਹੈ । ਹੈਦਰਾਬਾਦ ਨੂੰ ਓਵੈਸੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਭਾਜਪਾ ਇਥੋਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਵੇਖਾਂਗੇ ਕਿ ਕੀ ਹੁੰਦਾ ਹੈ। ਤੁਸੀਂ ਦੂਜਿਆਂ ਨੂੰ ਕਿਉਂ ਲਿਆ ਰਹੇ ਹੋ, ਉਨ੍ਹਾਂ ਨੂੰ ਲਿਆਓ। ਇਥੋਂ ਉਨ੍ਹਾਂ ਦੀ ਬੈਠਕ ਆਯੋਜਿਤ ਕਰੋ ਅਤੇ ਅਸੀਂ ਵੇਖਦੇ ਹਾਂ ਕਿ ਤੁਸੀਂ ਇੱਥੇ ਕਿੰਨੀਆਂ ਸੀਟਾਂ ਜਿੱਤੋਗੇ।
ਇਸ ਬਾਰੇ AIMIM ਦੇ ਨੇਤਾ ਅਸਦੁਦੀਨ ਓਵੈਸੀ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਇਸ ਪੁਰਾਣੇ ਸ਼ਹਿਰ ਵਿੱਚ ਰਹਿੰਦੇ ਹਨ ਤਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਝੂਠ ਬੋਲਦੇ ਹਨ। ਇਹ ਉਨ੍ਹਾਂ ਦੀ ਅਸਫਲਤਾ ਹੈ, ਕੀ ਉਹ ਸੁੱਤੇ ਹੋਏ ਸਨ ਜਦੋਂ ਪਾਕਿਸਤਾਨੀ ਇੱਥੇ ਦਾਖਲ ਹੋਏ ਸਨ। ਮੈਂ ਇਹ ਨਹੀਂ ਕਿਹਾ, ਮੈਨੂੰ ਪਤਾ ਵੀ ਨਹੀਂ ਹੈ। ਜੇ ਤੁਹਾਨੂੰ ਪਤਾ ਹੈ, ਕੱਲ੍ਹ ਤੱਕ ਸਾਡੇ ਇਸ ਪੁਰਾਣੇ ਸ਼ਹਿਰ ਵਿੱਚ ਰਹਿਣ ਵਾਲੇ 100 ਪਾਕਿਸਤਾਨੀਆਂ ਦੇ ਨਾਮ ਜ਼ਾਹਿਰ ਕਰੋ।
ਦੱਸ ਦੇਈਏ ਕਿ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਲੋਕਲ ਬਾਡੀਜ਼ ਦੀ ਚੋਣ ਲਈ ਪ੍ਰਚਾਰ ਕਰਨ ਜਾ ਰਹੇ ਹਨ। ਸਭ ਤੋਂ ਪਹਿਲਾਂ ਸੀਐਮ ਯੋਗੀ ਆਦਿੱਤਿਆਨਾਥ 27 ਨਵੰਬਰ ਨੂੰ ਹੈਦਰਾਬਾਦ ਜਾਣਗੇ । ਯੋਗੀ ਇੱਥੇ ਰੋਡ ਸ਼ੋਅ ਕਰਨਗੇ ਅਤੇ ਰੈਲੀ ਕਰਨਗੇ ।
ਇਹ ਵੀ ਦੇਖੋ: ਡੱਬਵਾਲੀ ਬਾਰਡਰ ਤੋਂ ਦੇਖੋ ਕਿਵੇਂ ਨੇ ਹਾਲਾਤ, ਕਿਵੇਂ ਸੁਰੱਖਿਆ ਬਲ ਰੋਕ ਰਹੇ ਨੇ ਕਿਸਾਨਾਂ ਨੂੰ…