Captain and Navjot Sidhu : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਲੰਚ ਲਈ ਸੱਦਿਆ ਸੀ। ਇਸ ਦਾਅਵਤ ਵਿੱਚ ਉਨ੍ਹਾਂ ਦੇ ਗਿਲੇ-ਸ਼ਿਕਵੇ ਦੂਰ ਹੋਏ ਨਜ਼ਰ ਆਉਂਦੇ ਹਨ। ਮੁੱਖ ਮੰਤਰੀ ਨੇ ਇਸ ਬੈਠਕ ਤੋਂ ਬਾਅਦ ਉਮੀਦ ਪ੍ਰਗਟਾਈ ਕਿ ਉਹ ਅਤੇ ਨਵਜੋਤ ਸਿੰਘ ਸਿੱਧੂ ਕੱਲ੍ਹ ਦੀ ਤਰ੍ਹਾਂ ਖੁਸ਼ਨੁਮਾ ਮੁਲਾਕਾਤਾਂ ਕਰਦੇ ਰਹਿਣਗੇ, ਜਿਥੇ ਉਨ੍ਹਾਂ ਨੇ ਕ੍ਰਿਕਟ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ।
ਕੈਪਟਨ ਤੇ ਸਿੱਧੂ ਦੀ ਲੰਚ ਦੌਰਾਨ ਲਗਭਗ ਇੱਕ ਘੰਟੇ ਦੀ ਮੀਟਿੰਗ ਹੋਈ, ਜਿਸ ਦੌਰਾਨ ਦੋਵੇਂ ਚੰਗੇ ਮੂਡ ਵਿਚ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਨੂੰ ਮਿਲਣ ਲਈ ਦਿਲਚਸਪੀ ਜਤਾਉਣ ਤੋਂ ਬਾਅਦ ਬੁਲਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਮੈਂ ਮੁਲਾਕਾਤ ਤੋਂ ਸੰਤੁਸ਼ਟ ਹਾਂ ਅਤੇ ਖੁਸ਼ ਹਾਂ, ਅਤੇ ਸਿੱਧੂ ਵੀ ਇਸੇ ਤਰ੍ਹਾਂ ਸਨ।” ਮੀਡੀਆ ਦੀਆਂ ਦੋਵਾਂ ਵਿਚਾਲੇ ਗੰਭੀਰ ਵਿਚਾਰ-ਵਟਾਂਦਰੇ ਦੀਆਂ ਅਟਕਲਾਂ ਨੂੰ ਖਾਰਿਜ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ ਦੇ ਉਲਟ ਜਵਾਬ ਦਿੱਤਾ, “ਅਸੀਂ ਪੰਜਾਬ ਜਾਂ ਭਾਰਤ ਜਾਂ ਦੁਨੀਆ ਲਈ ਕੋਈ ਯੋਜਨਾ ਨਹੀਂ ਬਣਾਈ।” ਕੈਪਟਨ ਨੇ ਕਿਹਾ, ”ਸਾਡੀ ਸਿਰਫ ਕੁਝ ਸਧਾਰਣ ਗੱਲਬਾਤ ਹੋਈ ਸੀ, ਜਿਸ ਦੌਰਾਨ ਸਿੱਧੂ ਨੇ ਆਪਣੇ ਬਹੁਤ ਸਾਰੇ ਕ੍ਰਿਕਟ ਤਜ਼ਰਬੇ ਸਾਂਝੇ ਕੀਤੇ। ਸਿੱਧੂ ਲਈ ਦਾਅਵਤ ਦੀ ਮੇਜ਼ਬਾਨੀ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਉਸ ਟਿੱਪਣੀ’ ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸਾਬਕਾ ਕੈਬਨਿਟ ਸਹਿਯੋਗੀ ਨੇ ਸਬਜ਼ੀਆਂ ਉਬਾਲੀਆਂ ਸਨ, ਤਾਂ ਉਨ੍ਹਾਂ ਨੇ ਆਪ ਹੀ ਦੁਪਹਿਰ ਦੇ ਖਾਣੇ ਦੌਰਾਨ ‘ਮਿੱਸੀਆਂ ਰੋਟੀਆਂ ਤੇ ਦਹੀਂ’ ਖਾਧੀ। “ਕੀ ਇਹ ਅਕਾਲੀਆਂ ਨੂੰ ਇਕ ਦਾਅਵਤ ਵਰਗਾ ਲੱਗਦਾ ਹੈ?” ਉਨ੍ਹਾਂ ਟਿੱਪਣੀ ਕੀਤੀ।
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਮਤਭੇਦ ਚੱਲ ਰਹੇ ਸਨ। ਕਾਫੀ ਸਮਾਂ ਪਹਿਲਾਂ ਜਦੋਂ ਉਨ੍ਹਾਂ ਨੂੰ ਮਹਿਕਮਾ ਬਦਲਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਕਿਆਸ ਲਗਾ ਜਾ ਰਹੇ ਹਨ ਕਿ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਲੰਚ ਦਾ ਸੱਦਾ ਦਿੱਤਾ ਹੈ। ਪਿਛਲੇ ਲਗਭਗ ਡੇਢ ਸਾਲ ਤੋਂ ਚੁੱਪੀ ਧਾਰੀ ਬੈਠੇ ਕਾਂਗਰਸ ਦੇ ਤੇਜ਼-ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਹੁਣ ਸੱਤਾ ‘ਚ ਵਾਪਸੀ ਹੋ ਚੁੱਕੀ ਹੈ ਤੇ ਹੁਣ ਕੈਪਟਨ ਵੱਲੋਂ ਨਾਰਾਜ਼ ਹੋਏ ਸਿੱਧੂ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਮੰਤਵ ਲਈ ਉਨ੍ਹਾਂ ਨੇ ਕੱਲ੍ਹ ਦੁਪਹਿਰ ਦੇ ਖਾਣੇ ‘ਤੇ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਹੈ। ਇਸ ਨੂੰ ‘ਡਿਪਲੋਮੇਸੀ ਲੰਚ’ ਵੀ ਕਿਹਾ ਜਾ ਸਕਦਾ ਹੈ। ਬੱਧਨੀ ਕਲਾਂ ਰੈਲੀ ਵਿਖੇ ਵੀ ਸਿੱਧੂ ਨੇ ਆਪਣੀ ਹੀ ਪਾਰਟੀ ਦੇ ਮੰਤਰੀਆਂ ਦਾ ਵਿਰੋਧ ਕੀਤਾ ਸੀ। ਉਦੋਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਸ ਨੂੰ ਰੋਕਿਆ ਨਾ ਜਾਵੇ, ਸਗੋਂ ਬੋਲਣ ਦੇ ਦਿੱਤਾ ਜਾਵੇ। ਉਸ ਸਮੇਂ ਸਟੇਜ ‘ਤੇ ਕੈਪਟਨ ਸਾਹਿਬ ਵੀ ਮੌਜੂਦ ਸਨ। ਪਰ ਹੁਣ ਦੋਹਾਂ ਵਿੱਚ ਨੇੜਤਾ ਵਧਦੀ ਜਾਪ ਰਹੀ ਹੈ।