Sinus home remedies: ਸਰਦੀਆਂ ਦੇ ਮੌਸਮ ਵਿਚ ਸਰਦੀ-ਜ਼ੁਕਾਮ ਹੋਣਾ ਆਮ ਗੱਲ ਹੈ ਪਰ ਜੇ ਇਕ ਜਾਂ ਦੋ ਹਫ਼ਤੇ ਤੱਕ ਵੀ ਸਰਦੀ ਠੀਕ ਨਾ ਹੋਵੇ ਤਾਂ ਇਹ ਸਾਈਨਸ ਦਾ ਸੰਕੇਤ ਹੋ ਸਕਦਾ ਹੈ। ਸਾਈਨਸ ਨੱਕ ਨਾਲ ਜੁੜੀ ਅਜਿਹੀ ਸਮੱਸਿਆ ਹੈ ਜੋ ਬੈਕਟੀਰੀਆ, ਕੋਲਡ ਅਤੇ ਐਲਰਜੀ ਦੇ ਕਾਰਨ ਹੁੰਦੀ ਹੈ। ਇਹ ਸਮੱਸਿਆ ਹਰ 8 ਵਿੱਚੋਂ 1 ਵਿਅਕਤੀ ਵਿੱਚ ਦੇਖਣ ਨੂੰ ਮਿਲਦੀ ਹੈ ਜਿਸ ਦਾ ਕਾਰਨ ਪ੍ਰਦੂਸ਼ਣ, ਧੂੜ, ਮਿੱਟੀ, ਧੂੰਆਂ ਆਦਿ ਵੀ ਹੈ। ਸਰਦੀਆਂ ‘ਚ ਠੰਡੇ ਮੌਸਮ ਦੇ ਕਾਰਨ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ ਜਿਸ ਕਾਰਨ ਸਰੀਰ ਦਰਦ, ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। ਅਜਿਹੇ ‘ਚ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਾਈਨਸ ਇੰਫੈਕਸ਼ਨ ਕੈਵਿਟੀ ‘ਚ ਵਾਇਰਸ ਜਾਂ ਬੈਕਟੀਰੀਅਲ ਇੰਫੈਕਸ਼ਨ ਦੇ ਕਾਰਨ ਹੁੰਦੀ ਹੈ। ਇਹ ਸਮੱਸਿਆ ਚਿਹਰੇ ਦੇ 4 ਹਿੱਸਿਆਂ ਗੱਲ, ਅੱਖਾਂ ਦੇ ਵਿਚਕਾਰ ਅਤੇ ਪਿੱਛੇ ਅਤੇ ਆਈਬਰੋਜ਼ ਦੇ ਉੱਪਰ ਹੁੰਦੀ ਹੈ ਜੋ ਕਿ ਘੱਟੋ-ਘੱਟ 2 ਹਫ਼ਤਿਆਂ ਤੱਕ ਰਹਿੰਦੀ ਹੈ। ਅਜਿਹੇ ‘ਚ ਤੁਹਾਨੂੰ ਤੁਰੰਤ ਚੈੱਕਅਪ ਕਰਵਾਉਣਾ ਚਾਹੀਦਾ ਹੈ।
ਇਸ ਤਰ੍ਹਾਂ ਪਹਿਚਾਣੋ ਸਰਦੀ-ਜ਼ੁਕਾਮ ਤੋਂ ਬਣਿਆ ਸਾਈਨਸ
- ਗੱਲ੍ਹਾਂ ਅਤੇ ਉਪਰ ਦੇ ਜਬੜੇ ‘ਚ ਦਰਦ
- ਅੱਖਾਂ ‘ਚ ਤੇਜ਼ ਦਰਦ ਹੋਣਾ
- ਸਰਦੀ ਦੇ ਨਾਲ ਬੁਖਾਰ
- ਸੋਂਦੇ ਸਮੇਂ ਖੰਘ ਆਉਣੀ
- ਕਈ ਵਾਰ ਦੰਦਾਂ ‘ਚ ਤੇਜ਼ ਦਰਦ
- ਸਾਹ ਲੈਣ ਵਿੱਚ ਮੁਸ਼ਕਲ
- ਆਈਬ੍ਰੋਜ਼ ਦੇ ਬਿਲਕੁਲ ਉਪਰ ਤੇਜ਼ ਦਰਦ
- ਸਾਹ ‘ਚ ਬਦਬੂ ਆਉਣਾ
- ਚਿਹਰੇ ‘ਤੇ ਸੋਜ ਅਤੇ ਨੱਕ ‘ਚੋਂ ਪੀਲਾ ਜਾਂ ਹਰੇ ਰੰਗ ਦਾ ਤਰਲ ਵਹਿਣਾ
ਹੁਣ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਦੇ ਹਨ ਜਿਸ ਨਾਲ ਤੁਹਾਨੂੰ ਸਾਈਨਸ ਤੋਂ ਜਲਦੀ ਰਾਹਤ ਮਿਲੇਗੀ
ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ: ਡਾਇਟ ‘ਚ ਵਿਟਾਮਿਨ ‘ਏ’ ਭਰਪੂਰ ਭੋਜਨ ਜ਼ਿਆਦਾ ਲਓ ਕਿਉਂਕਿ ਇਸ ਨਾਲ ਸਾਈਨਸ ਇੰਫੈਕਸ਼ਨ ਘੱਟ ਜਾਂਦੀ ਹੈ। ਹਲਦੀ, ਕਾਲੀ ਮਿਰਚ, ਅਦਰਕ ਦੀ ਚਾਹ, ਸਬਜ਼ੀ ਅਤੇ ਚਿਕਨ ਦਾ ਸੂਪ ਆਦਿ ਲਓ। ਨਾਲ ਹੀ ਤਲਿਆ-ਭੁੰਨਿਆ, ਮਸਾਲੇਦਾਰ, ਚੌਲ, ਆਈਸ ਕਰੀਮ, ਠੰਡੀਆਂ ਚੀਜ਼ਾਂ, ਦਹੀਂ ਆਦਿ ਤੋਂ ਪਰਹੇਜ਼ ਕਰੋ।
- ਸਰੀਰ ਵਿਚ ਪਾਣੀ ਦੀ ਕਮੀ ਕਾਰਨ ਵੀ ਇਹ ਸਮੱਸਿਆ ਵੱਧ ਸਕਦੀ ਹੈ ਇਸ ਲਈ ਖੁਦ ਨੂੰ ਹਾਈਡਰੇਟ ਰੱਖੋ। ਇਸ ਲਈ 8 ਗਲਾਸ ਪਾਣੀ ਪੀਓ ਅਤੇ ਜੂਸ, ਸੂਪ ਆਦਿ ਵੀ ਲਓ।
- ਸੇਬ ਦੇ ਸਿਰਕੇ ‘ਚ ਨਿੰਬੂ ਦਾ ਰਸ ਅਤੇ 1 ਚੱਮਚ ਸ਼ਹਿਦ ਮਿਲਾ ਕੇ ਦਿਨ ਵਿਚ 3-5 ਵਾਰ ਪੀਣ ਨਾਲ ਵੀ ਰਾਹਤ ਮਿਲੇਗੀ। ਸਵੇਰੇ ਤੁਲਸੀ, ਕਾਲੀ ਮਿਰਚ ਅਤੇ ਨਮਕ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ।
- ਪਿਆਜ਼ ਅਤੇ ਲਸਣ ਨੂੰ ਕੁੱਟ ਕੇ ਪਾਣੀ ‘ਚ ਉਬਾਲ ਕੇ ਭਾਫ਼ ਲਓ। ਇਸ ਨਾਲ ਵੀ ਸਾਈਨਸ ਤੋਂ ਜਲਦੀ ਰਾਹਤ ਮਿਲੇਗੀ।
- ਐਂਟੀ ਆਕਸੀਡੈਂਟ ਅਤੇ ਐਂਟੀ-ਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਹਲਦੀ ਅਤੇ ਅਦਰਕ ਦੀ ਚਾਹ ਬਣਾ ਕੇ ਪੀਓ। ਇਸ ਨਾਲ ਬਲਗਮ ਪਤਲੀ ਹੋਵੇਗੀ ਜਿਸ ਨਾਲ ਬੰਦ ਨੱਕ ਖੁੱਲ ਜਾਵੇਗਾ।
- ਜੈਤੂਨ ਦੇ ਤੇਲ ਨਾਲ ਨੱਕ ਅਤੇ ਅੱਖਾਂ ਦੁਆਲੇ ਮਸਾਜ ਕਰੋ। ਇਸ ਨਾਲ ਨੱਕ ਵੀ ਸਾਫ਼ ਹੋ ਜਾਵੇਗਾ ਅਤੇ ਸਾਈਨਸ ਤੋਂ ਆਰਾਮ ਮਿਲੇਗਾ।
- 1/2 ਕੱਪ ਗਰਮ ਪਾਣੀ ‘ਚ ਓਰੇਗਾਨੋ ਤੇਲ ਦੀਆਂ 2-3 ਬੂੰਦਾਂ ਉਬਾਲ ਕੇ ਫਿਰ ਉਸ ਦੀ ਭਾਫ ਲਓ।
- ਗਾਂ ਦੇ ਦੇਸੀ ਘਿਓ ਦੀਆਂ ਦੋ-ਦੋ ਬੂੰਦਾਂ ਨੱਕ ਵਿਚ ਪਾਓ। ਇਸ ਨਾਲ ਨਾ ਸਿਰਫ ਸਾਈਨਸ ਦੀ ਸਮੱਸਿਆ ਦੂਰ ਹੋਵੇਗੀ ਬਲਕਿ ਤੁਹਾਡਾ ਹੋਰ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ। ਇਸ ਤੋਂ ਇਲਾਵਾ 2 ਬੂੰਦਾਂ ਸ਼ਡਬਿੰਦੂ ਤੇਲ ਪਾਉਣ ਨਾਲ ਵੀ ਰਾਹਤ ਮਿਲੇਗੀ।
- ਯੋਗਾ, ਮੈਡੀਟੇਸ਼ਨ ਅਤੇ ਹਿਪਨੋਥੈਰੇਪੀ ਜਿਹੀਆਂ ਬਰੀਥਿੰਗ ਐਕਸਰਸਾਈਜ਼ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਖੁਦ ਮਹਿਸੂਸ ਹੋਵੇਗਾ।