The Divine Presence Divine Light “Sri Guru Granth Sahib”: ਸ੍ਰੀ ਗੁਰੂ ਗ੍ਰੰਥ ਜੀ ਪਹਿਲੇ ਗ੍ਰੰਥ ਹਨ ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਦਿੱਤਾ ਗਿਆ।1708 ‘ਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸਿੱਖ ਕੌਮ ਨੂੰ ਹੁਕਮ ਦਿੱਤਾ ਸੀ,”ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ,ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ”।ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਦੇਹ ਧਾਰੀ ਗੁਰੂ ਨਹੀਂ ਹੋਣਗੇ ਅਤੇ ਬਲਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭ ਦੇ ਗੁਰੂ ਰਹਿਣਗੇ, ਤੁਸੀਂ ਆਪਣੀ ਜ਼ਿੰਦਗੀ ਦੀ ਹਰ ਮੁਸ਼ਕਿਲ ਦਾ ਹੱਲ ਗੁਰੂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਵੋਗੇ ਇਹੀ ਤੁਹਾਡੇ ਗੁਰੂ ਹੋਣਗੇ।ਆਓ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ, 1430 ਪੰਨਿਆਂ ਦੇ ਉਜਾਗਰ ਰਾਗਮਈ ਅਲੌਕਿਕ ਬਾਣੀ, ਰੱਬੀ ਚਾਣਨ ਦੀ ਇਲਾਹੀ ਮੌਜੂਦਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ,ਆਲੇਖਨ, ਸੰਪਾਦਨ ਦਾ ਇਤਿਹਾਸ ਬੜਾ ਨਿਆਰਾ ਹੈ।ਇਸ ਪਵਿੱਤਰ ਗ੍ਰੰਥ ‘ਚ 12ਵੀਂ ਸਦੀ ਤੋਂ ਲੈ ਕੈ 17ਵੀਂ ਸਦੀ ਦੇ ਖੇਤਾਂ ਤੱਕ ਦੇ ਭਾਰਤ
ਦੇ ਖੇਤਾਂ ‘ਚ ਰਚੀ ਗਈ ਰੱਬੀ ਬਾਣੀ ਮੌਜੂਦ ਹੈ।ਇਹ ਬ੍ਰਹਿਮੰਡ ਦੇ ਆਦਿ-ਜੁਗਾਦ ਅਤੇ ਸੱਚ ਦਾ ਪ੍ਰਕਾਸ਼ ਹੈ।ਸਦੀਆਂ ਦੇ ਰੂਹਾਨੀ ਰੌਸ਼ਨੀ ਮਨੁੱਖੀ ਸੱਭਿਅਤਾ ਦਾ ਦਰਪਨ ਹੈ।ਇਸ ਪਵਿੱਤਰ ਗ੍ਰੰਥ ਦਾ ਸੰਪਾਦਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ. ਨੂੰ ਕੀਤਾ ਸੀ।ਇਹ ਮਹਾਨ ਗ੍ਰੰਥ ਦੇ ਸੰਕਲਨ, ਆਲੇਖਨ,ਸੰਪਾਦਨ ਦਾ ਕਾਰਜ ਅਸਲ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਲ ਹੀ ਸ਼ੁਰੂ ਹੋ ਗਿਆ ਸੀ।ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਪਿਆਰੇ ਭਗਤ ਅਤੇ ਬਾਣੀਕਾਰ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਸੀ ਅਤੇ ਦੂਜੀ ਨਾਨਕ ਜੋਤ ਗੁਰੂ ਅੰਗਦ ਦੇਵ ਬਣੇ।ਇਸੇ ਹੀ ਦੌਰਾਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਨੂੰ ਇੱਕ ਪੋਥੀ ਦਿੱਤੀ ਸੀ ਜਿਸ ‘ਚ ਨਾਨਕ ਪਾਤਸ਼ਾਹ ਦੀ ਬਾਣੀ ਅਤੇ ਉਨ੍ਹਾਂ ਵਲੋਂ ਇਕੱਤਰ ਕੀਤੀ ਗਈ ਭਗਤਾਂ ਦੀ ਬਾਣੀ ਸੀ, ਇਸ ਪਾਵਨ ਪੋਥੀ ‘ਚ ਅੱਗੇ ਚੱਲ ਕੇ ਗੁਰੂ ਅੰਗਦ ਦੇਵ, ਗੁਰੂ ਰਾਮਦਾਸ ਜੀ ਦੇ ਬਾਣੀ ਦਾ ਪ੍ਰਵਾਹ ਸ਼ਾਮਲ ਹੋਇਆ।ਇਸੇ ਤਰ੍ਹਾਂ ਗੁਰਬਾਣੀ ਦੀ ਪਾਵਨ ਜੋਤ ਸ਼੍ਰੀ ਗੁਰੂ ਅਰਜੁਨ ਦੇਵ ਜੀ ਤੱਕ ਪਹੁੰਚੀ ਜਿਸ ਤੋਂ ਬਾਅਦ ਸ਼ੁੱਧ ਸਰੂਪ ਨੂੰ ਸੁਰੱਖਿਅਤ ਰੱਖਣ ਅਤੇ ਸੰਭਾਲਣ ਦੀ ਵਿਧੀ ਵਿਉਂਤ ਕੀਤੀ।ਗੁਰਬਾਣੀ ਅਤੇ ਭਗਤਬਾਣੀ ਦੇ ਸਾਰੇ-ਉਤਾਰੇ ਇਕੱਠੇ ਕੀਤੇ ਗਏ।
ਸ਼੍ਰੀ ਅੰਮ੍ਰਿਤਸਰ ਜੀ ਦੇ ਬਾਹਰਵਾਰ ਸੰਘਣੇ ਜੰਗਲ ‘ਚ ਤੰਬੂ ਲਗਾ ਕੇ ਸ਼ਾਂਤ ਸੁਹਾਵਣੇ ਥਾਂ ‘ਤੇ ਜਿਸ ਨੂੰ ਅੱਜਕੱਲ ਗੁਰਦੁਆਰਾ ਰਾਮਸਰ ਕਿਹਾ ਜਾਂਦਾ ਹੈ।ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਣੀ ਦੇ ਸੰਕਲਨ ਦਾ ਆਰੰਭ ਸ਼ੁਰੂ ਕੀਤਾ।ਇਸ ਬਾਣੀ ‘ਚ 5 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 4 ਹੋਰ ਸਿੱਖਾਂ ਦੀ ਬਾਣੀ ਦਰਜ ਕੀਤੀ ਗਈ ਹੈ।ਇਹ ਸਾਰਾ ਕਾਰਜ ਕਰੀਬ ਤਿੰਨ ਸਾਲਾਂ ‘ਚ ਸੰਪੂਰਨ ਕੀਤਾ ਗਿਆ ਅਤੇ ਸੰਕਲਨ ਨੂੰ ਨਾਮ ਦਿੱਤਾ ਗਿਆ ਪੋਥੀ ਸਾਹਿਬ।ਫਿਰ ਭਾਈ ਬੰਨੋ ਨੂੰ ਲਾਹੌਰ ਭੇਜਿਆ ਗਿਆ ਇਸ ਪਾਵਨ ਗ੍ਰੰਥ ਦੀ ਜਿਲਦਬੰਦੀ ਕਰਾਉਣ ਲਈ।ਸ਼੍ਰੀ ਗੁਰੂ ਸਾਹਿਬ ‘ਚ 31 ਰਾਗਾਂ ‘ਚ ਬਾਣੀ ਦਰਜ ਕੀਤੀ ਗਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਵਿਸ਼ੇਸਤਾ ਇਹ ਹੈ ਕਿ ਇਸ ‘ਚ ਸਿੱਖ ਧਰਮ ਦੇ ਨਾਲ-ਨਾਲ ਹੋਰ ਧਰਮਾਂ ਦੇ ਪੈਰੋਕਾਰਾਂ ਦੀ ਰਚੀ ਗਈ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਭਗਤ ਰਾਮਾਨਦ, ਭਗਤ ਸੂਰਦਾਸ, ਭਗਤ ਰਵੀਦਾਸ, ਭਗਤ ਭੀਖਣ ਜੀ, ਮਹਾਰਾਸ਼ਟਰ ਦੇ ਨਾਮਦੇਵ ਤ੍ਰਲੋਚਨ ਭਗਤ ਪਰਮਾਨੰਦ,ਰਾਜਸਥਾਨ ਧੰਨਾ, ਭੀਪਾ, ਸੇਖ ਫਰੀਦ, ਜੈ ਦੇਵ, ਭਗਤ ਸੈਨ ਆਦਿ ਦੀ ਬਾਣੀ ਦਰਜ ਕੀਤੀ ਗਈ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜਾਤ-ਪਾਤ, ਰੰਗ-ਨਸਲ, ਅਤੇ ਹੋਰ ਵਖਰੇਵਿਆਂ ਤੋਂ ਪਰੇ ਰੱਖ ਕੇ ਮਨੁੱਖ ਨੂੰ ਸ਼ੁੱਧ, ਅਮਲ ‘ਤੇ ਤੇਗ ਰੱਖਣ ਦੀ ਸੇਧ ਦਿੰਦੇ ਹਨ।ਇਸ ਮਹਾਨ ਬਾਣੀ ਦਾ ਸੰਪਾਦਨ ਕਾਰਜ ਸੰਪੂਰਨ ਹੋਣ ਤੋਂ ਬਾਅਦ 1604 ਈ. ਨੂੰ ਉਹ ਵਡਭਾਗਾ ਦਿਨ ਆਇਆ ਜਦੋਂ ਇਸ ਮਹਾਨ ਗ੍ਰੰਥ ਦੀ ਸਥਾਪਨਾ ਸ਼੍ਰੀ ਦਰਬਾਰ ਸਾਹਿਬ ਵਿਖੇ ਹਰਮਿੰਦਰ ਸਾਹਿਬ ਵਿਖੇ ਕੀਤੀ ਗਈ।ਇਹ ਪਵਿੱਤਰ ਗ੍ਰੰਥ ਸ਼ਬਦ, ਰਾਗ ਅਤੇ ਰੂਹਾਨੀਅਤ ਦੀ ਆਤਮਾ ਬਣ ਕੇ ਪ੍ਰਕਾਸ਼ ਹੋ ਗਿਆ।ਗੁਰਸਿੱਖ ਭਾਈਚਾਰੇ ਦੀ ਆਦਰਯੋਗ ਸ਼ਖਸੀਅਤ ਬਾਬਾ ਬੁੱਢਾ ਜੀ ਇਸ ਮਹਾਨ ਗ੍ਰੰਥ ਦੇ ਪਹਿਲੇ ਗ੍ਰੰਥੀ ਬਣੇ ਸਨ ਅਤੇ ਹੁਕਮਨਾਮਾ ਆਇਆ ਸੀ, ”ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।ਉਸ ਤੋਂ ਬਾਅਦ ਰਹਿੰਦੀ ਦੁਨੀਆ ਤੱਕ ਸਿੱਖਾਂ ਨੇ ਯੁੱਗੋ-ਯੁੱਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਆ ਹੈ।
ਇਹ ਵੀ ਦੇਖੋ:ਕਿਸਾਨਾਂ ਦੇ ਹੱਕ ‘ਚ SGPC ਲਗਾਤਾਰ ਕਰ ਰਹੀ ਮੋਰਚੇ ‘ਚ ਲੰਗਰ ਦੀ ਸੇਵਾ