Ambala man who climbed water cannon: ਨਵੀਂ ਦਿੱਲੀ: ਹਰਿਆਣਾ ਦੇ ਅੰਬਾਲਾ ਵਿਚਾਲੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵਾਲਟਰ ਕੈਨਨ ਨੂੰ ਬੰਦ ਕਰਨ ਵਾਲੇ ਨੌਜਵਾਨ ‘ਤੇ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਇਸ ਨੌਜਵਾਨ ਨੇ ਠੰਢ ਵਿੱਚ ਕਿਸਾਨਾਂ ‘ਤੇ ਪਾਣੀ ਦੀਆਂ ਬੌਛਾਰਾਂ ਕਰਨ ਵਾਲੀ ਪੁਲਿਸ ਦੀ ਗੱਡੀ ‘ਤੇ ਚੜ੍ਹ ਕੇ ਉਸਨੂੰ ਬੰਦ ਕਰ ਦਿੱਤਾ ਸੀ।
ਦਰਅਸਲ, ਇਸ ਨੌਜਵਾਨ ਦੀ ਇਸ ਬਹਾਦਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ ਸੀ। ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਇੱਕ ਹੀਰੋ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ। ਨਵਦੀਪ ਸਿੰਘ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਵਾਟਰ ਕੈਨਨ ‘ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ, ਕਿਉਂਕਿ ਪੁਲਿਸ ਉਨ੍ਹਾਂ ਦੇ ਇਰਾਦਿਆਂ ‘ਤੇ ਪਾਣੀ ਫੇਰਨਾ ਚਾਹੁੰਦੀ ਸੀ ਤੇ ਉਨ੍ਹਾਂ ਦੇ ਰਸਤੇ ਦੀ ਰੁਕਾਵਟ ਬਣ ਰਹੀ ਸੀ। ਜਿਸ ਕਾਰਣ ਪੁਲਿਸ ਵੱਲੋਂ ਨਵਦੀਪ ‘ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਲਗਾਇਆ ਗਿਆ ਹੈ।
ਇਸ ਸਬੰਧੀ ਨਵਦੀਪ ਨੇ ਕਿਹਾ ਕਿ ਉਸਨੇ ਆਪਣੀ ਪੜ੍ਹਾਈ ਤੋਂ ਬਾਅਦ ਆਪਣੇ ਪਿਤਾ ਦੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ,ਜੋ ਇੱਕ ਕਿਸਾਨ ਨੇਤਾ ਹਨ. ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੁੰਦਾ। ਉਸਨੇ ਕਿਹਾ ਕਿ ਉਸਨੂੰ ਗੱਡੀ ‘ਤੇ ਚੜ੍ਹਨ ਤੇ ਪਾਈਪ ਬੰਦ ਕਰਨ ਦੀ ਹਿੰਮਤ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੋਂ ਮਿਲੀ ਕਿਉਂਕਿ ਉਹ ਉਨ੍ਹਾਂ ਨੂੰ ਸੱਟ ਪਹੁੰਚ ਰਹੇ ਸਨ।
ਉਸਨੇ ਕਿਹਾ, “ਸ਼ਾਂਤੀ ਨਾਲ ਵਿਰੋਧ ਦਾ ਸਾਹਮਣਾ ਕਰਦੇ ਹੋਏ ਅਸੀਂ ਦਿੱਲੀ ਲਈ ਇੱਕ ਮਾਰਗ ਦੀ ਮੰਗ ਕਰ ਰਹੇ ਸੀ, ਪਰ ਪੁਲਿਸ ਨੇ ਸਾਡੇ ਰਾਹ ਵਿੱਚ ਰੁਕਾਵਟ ਪੈਦਾ ਕੀਤੀ । ਉਸਨੇ ਕਿਹਾ ਕਿ ਸਾਨੂੰ ਸਰਕਾਰ ‘ਤੇ ਸਵਾਲ ਚੁੱਕਣ ਤੇ ਵਿਰੋਧ ਕਰਨ ਦਾ ਪੂਰਾ ਅਧਿਕਾਰ ਹੈ, ਜੇ ਕੋਈ ਜਨ ਵਿਰੋਧੀ ਕਾਨੂੰਨ ਪਾਸ ਕੀਤਾ ਜਾਂਦਾ ਹੈ।”
ਇਹ ਵੀ ਦੇਖੋ: “ਜੇ ਇਸ ਅਪਾਹਿਜ ਕਿਸਾਨ ਦੀਆਂ ਲਾਹਨਤਾਂ ਸੁਣਕੇ ਵੀ ਮੋਦੀ ਨੂੰ ਸ਼ਰਮ ਨਾ ਆਈ ਤਾਂ ਭਾਜਪਾਈ ਡੁੱਬ ਕੇ ਮਰ ਜਾਣ”