Birth control pills weight: ਵਿਆਹ ਤੋਂ ਬਾਅਦ ਅਣਚਾਹੇ ਗਰਭ ਅਵਸਥਾ ਤੋਂ ਬਚਣ ਲਈ ਅੱਜ ਕੱਲ ਔਰਤਾਂ ਬਰਥ ਕੰਟਰੋਲ ਪਿਲਜ਼ ਲੈਂਦੀਆਂ ਹਨ। ਪਰ ਗਰਭ ਨਿਰੋਧਕ ਗੋਲੀਆਂ ਬਾਰੇ ਔਰਤਾਂ ਦੇ ਮਨ ‘ਚ ਬਹੁਤ ਸਾਰੇ ਸਵਾਲ ਹੁੰਦੇ ਹਨ ਜਿਵੇਂ ਕਿ ਇਸ ਨਾਲ ਵਜ਼ਨ ਵੱਧ ਸਕਦਾ ਹੈ? ਕੀ ਗੋਲੀਆਂ ਲੈਣ ਤੋਂ ਬਾਅਦ ਗਰਭ ਅਵਸਥਾ ਦੀ ਕੋਈ ਸੰਭਾਵਨਾ ਨਹੀਂ ਹੈ? ਕੀ ਬਾਅਦ ਵਿਚ ਮਾਂ ਬਣਨ ‘ਚ ਕੋਈ ਦਿੱਕਤ ਤਾਂ ਨਹੀਂ ਹੋਵੇਗੀ? ਇੱਥੇ ਅਸੀਂ ਤੁਹਾਨੂੰ ਗਰਭ ਨਿਰੋਧਕ ਗੋਲੀਆਂ ਨਾਲ ਜੁੜੇ ਕੁਝ ਅਜਿਹੇ ਸਵਾਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣਨਾ ਹਰ ਔਰਤ ਲਈ ਜ਼ਰੂਰੀ ਹੈ।
ਕੀ ਗਰਭ ਨਿਰੋਧਕ ਗੋਲੀਆਂ ਨਾਲ ਵੱਧਦਾ ਹੈ ਵਜ਼ਨ: ਅਧਿਐਨ ਦੇ ਅਨੁਸਾਰ ਗਰਭ ਨਿਰੋਧਕ ਗੋਲੀਆਂ ਲੈਣ ਨਾਲ ਭਾਰ ਨਹੀਂ ਵਧਦਾ। ਦਰਅਸਲ ਜ਼ਿਆਦਾਤਰ ਕੁੜੀਆਂ ਵਿਆਹ ਤੋਂ ਬਾਅਦ 23-24 ਸਾਲ ਦੀ ਉਮਰ ‘ਚ ਹੀ ਗੋਲੀਆਂ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਸ ਉਮਰ ‘ਚ ਥੋੜ੍ਹਾ-ਬਹੁਤ ਭਾਰ ਤਾਂ ਵਧਦਾ ਹੀ ਹੈ। ਪਰ ਇਸ ਦੀ ਵਜ੍ਹਾ ਫਲੂਏਡ ਰਿਟੇਸ਼ਨ ਹੋ ਸਕਦਾ ਹੈ ਜਿਸਦਾ ਅਸਰ temperory ਹੁੰਦਾ ਹੈ। ਹਾਲਾਂਕਿ ਪਿਲਜ਼ ਲੈਣ ਤੋਂ ਬਾਅਦ ਬ੍ਰੈਸਟ ‘ਚ ਭਾਰੀਪਨ, ਚੱਕਰ ਆਉਣੇ, ਜੀ ਮਚਲਾਉਣਾ, ਸਿਰ ਦਰਦ ਆਦਿ ਹੋ ਸਕਦਾ ਹੈ। ਕਈ ਵਾਰ ਗਰਭ ਨਿਰੋਧਕ ਗੋਲੀਆਂ ਲੈਣ ਨਾਲ ਪੀਰੀਅਡ ਅਨਿਯਮਿਤ ਹੋ ਜਾਂਦੇ ਹਨ ਪਰ ਇਸ ਨਾਲ ਘਬਰਾਉਣ ਜਾਂ ਪਿਲਜ਼ ਬੰਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਹ 3 ਮਹੀਨਿਆਂ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ।
ਗੋਲੀਆਂ ਨਾਲ ਕੰਸੀਵ ਕਰਨ ‘ਚ ਕੋਈ ਮੁਸ਼ਕਲ ਤਾਂ ਨਹੀਂ ਆਵੇਗੀ: ਦੁਨੀਆ ਭਰ ਦੀਆਂ ਔਰਤਾਂ ਅਣਚਾਹੇ ਗਰਭ ਅਵਸਥਾ ਤੋਂ ਬਚਣ ਲਈ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਕਰਦੀਆਂ ਹਨ। ਇਸ ਨਾਲ ਭਵਿੱਖ ਵਿੱਚ ਕੋਈ ਸਮੱਸਿਆਵਾਂ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਬਾਂਝਪਨ ਹੁੰਦਾ ਹੈ। ਗੋਲੀਆਂ ਨੂੰ ਬੰਦ ਕਰਨ ਤੋਂ ਬਾਅਦ ਤੁਸੀਂ ਆਰਾਮ ਨਾਲ ਕੰਸੀਵ ਕਰ ਸਕਦੇ ਹੋ। ਪਰ ਕਿਰਪਾ ਕਰਕੇ ਇਸ ਬਾਰੇ ਆਪਣੇ ਗਾਇਨੀਕੋਲੋਜਿਸਟ ਨਾਲ ਜ਼ਰੂਰ ਸੰਪਰਕ ਕਰੋ। ਜੇ ਪਿਲਜ਼ ਸਹੀ ਸਮੇਂ ਅਤੇ ਤਰੀਕੇ ਨਾਲ ਲਈਆਂ ਜਾਣ ਤਾਂ ਇਹ 99% ਕੰਮ ਕਰਦੀਆਂ ਹਨ। ਮਾਹਰ ਕਹਿੰਦੇ ਹਨ ਬਿਨ੍ਹਾ ਮਿਸ ਕੀਤੇ ਸਮੇਂ ‘ਤੇ ਗੋਲੀਆਂ ਲੈਣ ਨਾਲ 100 ਵਿਚੋਂ ਸਿਰਫ ਇੱਕ ਔਰਤ ਦੇ ਹੀ ਪ੍ਰੇਗਨੈਂਟ ਹੋਣ ਦੀ ਸੰਭਾਵਨਾ ਹੁੰਦੀ ਹੈ।
ਜੇ ਤੁਸੀਂ ਗੋਲੀ ਲੈਣਾ ਭੁੱਲ ਜਾਂਦੇ ਹੋ ਤਾਂ ਕੀ ਕਰਨਾ ਚਾਹੀਦਾ: ਗਰਭ ਨਿਰੋਧਕ ਗੋਲੀਆਂ ਦਾ ਅਸਰ 24 ਘੰਟੇ ਤੱਕ ਰਹਿੰਦਾ ਹੈ ਪਰ ਜੇ ਤੁਸੀਂ ਕਿਸੇ ਕਾਰਨ ਕਰਕੇ ਗੋਲੀ ਲੈਣਾ ਭੁੱਲ ਜਾਂਦੇ ਹੋ ਤਾਂ ਇਸ ਨਾਲ ਪ੍ਰੈਗਨੈਂਸੀ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ‘ਚ ਕੋਸ਼ਿਸ ਕਰੋ ਕਿ ਤੁਸੀਂ 1-2 ਘੰਟਿਆਂ ਦੇ ਅੰਦਰ ਦਵਾਈ ਲੈ ਸਕੋ। ਜਿੰਨੀ ਜਲਦੀ ਤੁਸੀਂ ਦਵਾਈ ਲਓਗੇ ਉਨ੍ਹਾਂ ਹੀ ਰਿਸਕ ਘੱਟ ਹੋਵੇਗਾ। ਇਹ ਯਾਦ ਰੱਖੋ ਕਿ ਗਰਭ ਨਿਰੋਧਕ ਦੀਆਂ ਗੋਲੀਆਂ ਆਪਣੇ ਆਪ ਡਾਕਟਰੀ ਸਲਾਹ ਤੋਂ ਬਿਨਾਂ ਨਾ ਲਓ ਕਿਉਂਕਿ ਇਹ ਕਈ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਹਰ ਔਰਤ ਦੇ ਸਰੀਰ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਪਿਲਜ਼ ਲੈਣ ਤੋਂ ਪਹਿਲਾਂ ਪ੍ਰਿਸਕ੍ਰਿਪਸ਼ਨ ਬਹੁਤ ਜ਼ਰੂਰੀ ਹੈ।