Pregnant Woman PCOD: ਔਰਤਾਂ ਦੀ ਪ੍ਰੈਗਨੈਂਸੀ ‘ਚ ਅੱਜ ਸਭ ਤੋਂ ਵੱਡੀ ਸਮੱਸਿਆ PCOD ਬਣਿਆ ਹੋਇਆ ਹੈ। ਇਸ ਬਿਮਾਰੀ ਵਿੱਚ ਔਰਤਾਂ ਨੂੰ ਨਾ ਤਾਂ ਸਹੀ ਤਰੀਕੇ ਨਾਲ ਪੀਰੀਅਡ ਆ ਪਾਉਂਦੇ ਹਨ ਅਤੇ ਨਾ ਹੀ ਪ੍ਰੈਗਨੈਂਸੀ ਹੋ ਪਾਉਂਦੀ ਹੈ। ਅੱਜ 5 ਵਿੱਚੋਂ 2 ਔਰਤਾਂ ਇਸ ਬਿਮਾਰੀ ਨਾਲ ਪੀੜਤ ਹਨ। ਇਸ ਬਿਮਾਰੀ ਦਾ ਸਿੱਧਾ ਕੰਨੈਕਸ਼ਨ ਸਿੱਧਾ ਲਾਈਫਸਟਾਈਲ ਨਾਲ ਹੈ ਜੋ ਔਰਤ ਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਤਰੀਕਿਆਂ ਨਾਲ ਪ੍ਰੇਸ਼ਾਨ ਕਰਦੀ ਹੈ। ਪਹਿਲਾਂ ਤਾਂ ਵੱਡੀ ਉਮਰ ਵਿੱਚ ਵਿਆਹ ਕਰਾਉਣ ਵਾਲੀਆਂ ਔਰਤਾਂ ਨੂੰ ਇਹ ਸਮੱਸਿਆ ਹੋ ਰਹੀ ਸੀ ਪਰ ਹੁਣ teenage ਕੁੜੀਆਂ ਨੂੰ ਇਹ ਦਿੱਕਤ ਹੋਣਾ ਆਮ ਜਿਹੀ ਗੱਲ ਹੋ ਰਹੀ ਹੈ। ਇਸ ਸਮੱਸਿਆ ‘ਚ ਔਰਤ ਨੂੰ ਥਕਾਨ ਅਤੇ ਤਣਾਅ ਰਹਿੰਦਾ ਹੈ।
- ਪੀਰੀਅਡ ਅਨਿਯਮਿਤ ਹੋ ਜਾਂਦੇ ਹਨ।
- ਹਾਰਮੋਨਲ ਬਦਲਾਅ ਹੋਣ ਲੱਗਦੇ ਹਨ ਜਿਸ ਨਾਲ ਹੋਰ ਬਿਮਾਰੀਆਂ ਵੀ ਘੇਰਨ ਲੱਗਦੀਆਂ ਹਨ।
- ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਮੋਟੇ ਕਾਲੇ ਵਾਲ ਆਉਣ ਲੱਗਦੇ ਹਨ।
- ਸੁਭਾਅ ‘ਚ ਚਿੜਚਿੜਾਪਣ ਰਹਿਣ ਲੱਗਦਾ ਹੈ।
- ਚਿਹਰੇ ‘ਤੇ ਪਿੰਪਲਸ ਹੁੰਦੇ ਹਨ।
- ਇਸ ਦਾ ਕਾਰਨ ਜੈਨੇਟਿਕ ਨਾਲ ਵੀ ਸੰਬੰਧਿਤ ਹੋ ਸਕਦਾ ਹੈ।
- ਉੱਥੇ ਹੀ ਨੀਂਦ ਪੂਰੀ ਨਾ ਹੋਣਾ
- ਕਸਰਤ ਨਾ ਕਰਨਾ
- ਬਾਹਰ ਦਾ ਖਾਣਾ
- ਸਮੋਕਿੰਗ ਅਤੇ ਸ਼ਰਾਬ ਦਾ ਸੇਵਨ ਵੀ ਔਰਤਾਂ ਨੂੰ ਇਸ ਬਿਮਾਰੀ ਵੱਲ ਧਕੇਲ ਰਿਹਾ ਹੈ ਕਿਉਂਕਿ ਇਨ੍ਹਾਂ ਦੋਵੇਂ ਕਾਰਨਾਂ ਕਰਕੇ ਔਰਤਾਂ ਦੇ ਹਾਰਮੋਨਜ਼ ਗੜਬੜੀ ਕਰਦੇ ਹਨ।
- ਤਣਾਅ ਲੈਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।
- ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਲਾਈਫਸਟਾਈਲ ਨੂੰ ਹੈਲਥੀ ਬਣਾਓ। ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ।
- ਬਹੁਤ ਸਾਰਾ ਪਾਣੀ ਪੀਓ। ਕਸਰਤ ਅਤੇ ਯੋਗਾ ਨੂੰ ਆਪਣੀ ਰੋਜ਼ ਦੀ ਰੁਟੀਨ ਦਾ ਹਿੱਸਾ ਬਣਾਓ। ਇਸਦੇ ਲਈ ਉਤਰਾਸਾਨਾ, ਭੁਜੰਗਸਾਨਾ ਅਤੇ ਸੂਰਯਨਮਸਕਾਰ ਕਰੋ।
- ਡਾਕਟਰ ਨਾਲ ਸੰਪਰਕ ਕਰਕੇ ਦਵਾਈ ਖਾਓ। ਪਰ ਯਾਦ ਰੱਖੋ ਇਸ ਬੀਮਾਰੀ ਦਾ ਕੰਨੈਕਸ਼ਨ ਤੁਹਾਡੇ ਹੈਲਥੀ ਲਾਈਫਸਟਾਈਲ ਨਾਲ ਹੈ। ਦਵਾਈ ਨਾਲ ਅਰਾਮ ਜ਼ਰੂਰ ਆਵੇਗਾ ਪਰ ਜੇ ਤੁਸੀਂ ਆਪਣੇ ਲਾਈਫਸਟਾਈਲ ਨੂੰ ਹੈਲਥੀ ਨਹੀਂ ਰੱਖਦੇ ਤਾਂ ਬਿਮਾਰੀ ਦੁਬਾਰਾ ਫ਼ਿਰ ਵਾਪਸ ਆਵੇਗੀ।
- ਇਸਦੇ ਨਾਲ ਹੀ ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖੋ। ਵਜ਼ਨ ਕੰਟਰੋਲ ‘ਚ ਰਹੇਗਾ ਤਾਂ ਬਿਮਾਰੀਆਂ ਆਪਣੇ ਆਪ ਦੂਰ ਰਹਿਣਗੀਆਂ।