Winter healthy food diet: ਮੌਸਮ ਵਿਚ ਬਦਲਾਅ ਦੇ ਨਾਲ ਕਮਜ਼ੋਰ ਇਮਿਊਨਿਟੀ ਦੇ ਕਾਰਨ ਸਰਦੀ-ਖੰਘ, ਜ਼ੁਕਾਮ, ਇੰਫੈਕਸ਼ਨ, ਫਲੂ, ਵਾਇਰਸ ਫੀਵਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਜ਼ਰੂਰਤ ਹੁੰਦੀ ਹੈ ਆਪਣੀ ਡਾਇਟ ‘ਚ ਕੁਝ ਬਦਲਾਅ ਕਰਨ ਦੀ। ਹਾਲ ਹੀ ਵਿੱਚ ਇੱਕ ਸੇਲਿਬ੍ਰਿਟੀ ਡਾਇਟੀਸ਼ੀਅਨ ਨੇ ਸਰਦੀਆਂ ‘ਚ ਖਾਧੇ ਜਾਣ ਵਾਲੇ 10 ਬੈਸਟ ਸੁਪਰਫੂਡ ਦੱਸੇ ਹਨ। ਇਹ ਫੂਡਜ਼ ਨਾ ਸਿਰਫ ਮੌਸਮੀ ਬੀਮਾਰੀਆਂ ਤੋਂ ਬਚਾਉਣਗੇ ਬਲਕਿ ਇਸ ਨਾਲ ਵਾਲਾਂ ਦਾ ਝੜਨਾ, ਹੱਥਾਂ-ਪੈਰਾਂ ‘ਚ ਜਲਣ, ਜੋੜਾਂ ਅਤੇ ਗਠੀਏ ਦਾ ਦਰਦ, ਬੁੱਲ੍ਹਾਂ ਫਟਣੇ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ 10 ਸੁਪਰਫੂਡਜ ਜੋ ਤੁਹਾਨੂੰ ਸਰਦੀਆਂ ਵਿੱਚ ਤੰਦਰੁਸਤ ਰੱਖਣਗੇ…
- ਫਾਈਬਰ ਅਤੇ ਵਿਟਾਮਿਨ ਬੀ ਨਾਲ ਭਰਪੂਰ ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ਵਿੱਚ ਇਸ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਬਾਜਰੇ ਦੀ ਰੋਟੀ, ਪਾਪੜ, ਲੱਡੂ ਜਾਂ ਥਾਲੀਪੀਠ ਬਣਾਕੇ ਖਾ ਸਕਦੇ ਹੋ।
- ਸਰਦੀਆਂ ਵਿਚ ਪਾਲਕ, ਸਾਗ, ਮੇਥੀ, ਚੋਲਾਈ ਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਰੂਰ ਖਾਓ। ਇਸ ਤੋਂ ਇਲਾਵਾ ਲਸਣ, ਅਦਰਕ, ਗਾਜਰ, ਮਟਰ, ਮਸ਼ਰੂਮ ਆਦਿ ਦਾ ਵੀ ਖੂਬ ਸੇਵਨ ਕਰੋ। ਪੇਟ ਦੇ ਨਾਲ ਇਹ ਸਬਜ਼ੀਆਂ ਇਮਿਊਨਿਟੀ ਵਧਾਉਣ ਵਿਚ ਵੀ ਮਦਦਗਾਰ ਹਨ।
- ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਸਰਦੀਆਂ ਵਿਚ ਗੋਂਦ ਦੇ ਲੱਡੂ ਜ਼ਰੂਰ ਖਾਣੇ ਚਾਹੀਦੇ ਹਨ। ਨਾਲ ਹੀ ਇਸ ਨਾਲ ਪੀਰੀਅਡਜ, ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ ਅਤੇ ਸਕਿਨ ਵੀ ਗਲੋਂ ਕਰਦੀ ਹੈ।
- ਚਿਕਿਤਸਕ ਗੁਣਾਂ ਨਾਲ ਭਰਪੂਰ ਦੇਸੀ ਘਿਓ ਸਿਹਤ ਦੇ ਨਾਲ ਸਕਿਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਪੇਟ ਲਈ ਫ਼ਾਇਦੇਮੰਦ ਹੁੰਦਾ ਹੈ ਉੱਥੇ ਇਸ ਨਾਲ ਸਕਿਨ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹੈ। ਨਾਲ ਹੀ ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
- ਕੰਦ ਜਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਅਰਬੀ, ਆਲੂ, ਮਿਸਲੈਟੋ, ਗਾਜਰ, ਸ਼ਲਗਮ, ਸੂਰਨ ਐਨਰਜ਼ੀ ਦਾ ਪਾਵਰ ਹਾਊਸ ਹੁੰਦੀ ਹੈ। ਨਾਲ ਹੀ ਫਾਈਬਰ ਹੋਣ ਦੇ ਕਾਰਨ ਇਸ ਨਾਲ ਪੇਟ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ।
- ਤਿਲ ਦੇ ਲੱਡੂ, ਚਿੱਕੀ, ਗੱਚਕ ਨੂੰ ਵੀ ਵਿੰਟਰ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ। ਇਸ ‘ਚ ਫੈਟੀ ਐਸਿਡ ਵਿਟਾਮਿਨ ਈ ਹੁੰਦੇ ਹਨ ਜਿਸ ਨਾਲ ਜੋੜਾਂ ਦੇ ਦਰਦ, ਝੜਦੇ ਵਾਲਾਂ ਅਤੇ ਪੇਟ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਬੂਸਟ ਹੁੰਦੀ ਹੈ।
- ਅਮਰੂਦ, ਐਪਲ, ਸੀਤਾਫਲ, ਖੁਰਮਾਨੀ ਜਿਹੇ ਮੋਸਮੀ ਫ਼ਲ ਸਰਦੀਆਂ ਵਿੱਚ ਖੂਬ ਖਾਏ ਜਾਂਦੇ ਹਨ। ਐਂਟੀ ਆਕਸੀਡੈਂਟਸ, ਐਂਟੀਬੈਕਟੀਰੀਅਲ ਅਤੇ ਖਣਿਜਾਂ ਨਾਲ ਭਰਪੂਰ ਇਹ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
- ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੂੰਗਫਲੀ ਦਾ ਸੇਵਨ ਕਰਨਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਅਮੀਨੋ ਐਸਿਡ, ਪੌਲੀਫੇਨੋਲ ਅਤੇ ਵਿਟਾਮਿਨ ਬੀ ਵੀ ਹੁੰਦੇ ਹਨ ਜਿਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਸਰਦੀਆਂ ਵਿਚ ਇਸ ਸੁਪਰਫੂਡ ਨੂੰ ਡਾਇਟ ਵਿਚ ਸ਼ਾਮਲ ਕਰਕੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖ ਸਕਦੇ ਹੋ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਵਧੇਗੀ।