teenager caught lover beaten by policemen: ਮੱਧ-ਪ੍ਰਦੇਸ਼ ਦੇ ਸ਼ਿਯੋਪੁਰ ਜ਼ਿਲੇ ‘ਚ ਪੁਲਸ ਦਾ ਹੈਰਾਨ ਕਰ ਦੇਣ ਵਾਲਾ ਚਿਹਰਾ ਸਾਹਮਣੇ ਆਇਆ ਹੈ।ਜਿਥੇ ਪਿੰਡ ਵਾਸੀਆਂ ਨੇ ਇੱਕ ਪ੍ਰੇਮੀ ਨੂੰ ਉਸਦੀ ਨਾਬਾਲਿਗ ਪ੍ਰੇਮਿਕਾ ਨਾਲ ਗ੍ਰਿਫਤਾਰ ਕੀਤਾ।ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ।ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈਣ ਦੀ ਬਜਾਏ, ਪਿੰਡ ਵਾਲਿਆਂ ਦੇ ਸਾਹਮਣੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ।ਇਸ ਪੂਰੀ ਘਟਨਾ ਦਾ ਕਿਸੇ ਨੇ ਮੌਕੇ ‘ਤੇ ਵੀਡੀਓ ਬਣਾ ਲਿਆ, ਜੋ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

ਥਾਣਾ ਮਾਨਪੁਰ ਖੇਤਰ ਦੇ ਪਿੰਡ ਹਰੀਪੁਰ ਦਾ ਇਹ ਮਾਮਲਾ ਹੈ।ਘਟਨਾ ਅੱਠ ਦਿਨ ਪੁਰਾਣੀ ਹੈ।ਦੱਸਿਆ ਗਿਆ ਹੈ ਕਿ ਮੁਕੇਸ਼ ਬਾਥਮ ਨਾਮ ਦੇ ਇਕ ਨੌਜਵਾਨ ਨੂੰ ਪਿੰਡ ਵਾਲਿਆ ਨੇ ਨਾਬਾਲਿਗ ਲੜਕੀ ਦੇ ਨਾਲ ਗ੍ਰਿਫਤਾਰ ਕੀਤਾ ਸੀ।ਨਾਬਾਲਿਗ ਲੜਕੀ ਉਸਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ।ਪਿੰਡ ਵਾਸੀਆਂ ਨੇ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ।ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਮਹਿਲਾ ਥਾਣੇ ਦੀ ਐੱਸਆਈ ਮਾਧਵੀ ਸਿੰਘ ਪੁਲਸ ਟੀਮ ਦੇ ਨਾਲ ਪਹੁੰਚ ਗਈ।

ਐੱਸਆਈ ਮਾਧਵੀ ਸਿੰਘ ਨੇ ਪਿੰਡ ਵਾਸੀਆਂ ਦੀ ਗ੍ਰਿਫਤ ਤੋਂ ਮੁਕੇਸ਼ ਨੂੰ ਛੁਡਾਉਣ ਲਈ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ।ਪਹਿਲਾਂ ਉਸ ਨੂੰ ਪੁਲਸ ਦੀ ਗੱਡੀ ‘ਚ ਬੈਠਾ ਲਿਆ, ਇਸ ਤੋਂ ਬਾਅਦ ਨਾਬਾਲਿਗ ਲੜਕੀ ਨੂੰ ਵੀ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।ਪੁਲਸ ਦੀ ਇਸ ਹਰਕਤ ਦਾ ਲੋਕਾਂ ਨੇ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ।ਜੋ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ।ਇਸ ਮਾਮਲੇ ‘ਚ ਜਦੋਂ ਐੱਸ ਪੀ ਸੰਪਤ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ:ਕਿਸਾਨਾਂ ਦੇ ਵੱਡੇ ਫੈਸਲੇ, ਦਿੱਲੀ ਸੀਲ ਕਰਨਗੇ, ਕੇਂਦਰ ਸਾਹਮਣੇ ਰੱਖੀਆਂ 8 ਮੰਗਾਂ, ਸ਼ਰਤਾਂ ਨਾਲ ਨਹੀਂ ਕਰਨਗੇ ਮੀਟਿੰਗ






















