Tulsi Mala benefits: ਹਿੰਦੂ ਧਰਮ ਵਿੱਚ ਤੁਲਸੀ ਦੀ ਮਾਲਾ ਪਹਿਨਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਵੀ ਇਹ ਕਿਸੀ ਰਾਮਬਾਣ ਔਸ਼ਧੀ ਤੋਂ ਘੱਟ ਨਹੀਂ ਹੈ। ਸਿਰਫ਼ ਆਯੁਰਵੈਦ ਹੀ ਨਹੀਂ ਵਿਗਿਆਨੀ ਵੀ ਤੁਲਸੀ ਦੀ ਮਾਲਾ ਪਹਿਨਣਾ ਫਾਇਦੇਮੰਦ ਮੰਨਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਲਸੀ ਦੀ ਮਾਲਾ ਪਹਿਨਣ ਦੇ ਕੀ-ਕੀ ਫਾਇਦੇ ਹੁੰਦੇ ਹਨ। ਤੁਲਸੀ ਦੀ ਮਾਲਾ ਪਹਿਨਣ ਅਤੇ ਇਸ ਦਾ ਜਾਪ ਕਰਨ ਨਾਲ ਮਨ ਅਤੇ ਆਤਮਾ ਸ਼ੁੱਧ ਹੁੰਦੀ ਹੈ ਜਿਸ ਨਾਲ ਮਨ ‘ਚ ਪੋਜ਼ੀਟਿਵ ਵਿਚਾਰ ਆਉਂਦੇ ਹਨ। ਮੰਨਿਆ ਜਾਂਦਾ ਹੈ ਕਿ ਤੁਲਸੀ ਦੀ ਮਾਲਾ ਪਹਿਨਣ ਨਾਲ ਸਨਮਾਨ ਅਤੇ ਚੰਗੀ ਕਿਸਮਤ ਮਿਲਦੀ ਹੈ।
ਵੱਡੀ ਤੋਂ ਵੱਡੀ ਬਿਮਾਰੀ ਦਾ ਹੱਲ ਤੁਲਸੀ ਦੀ ਮਾਲਾ
- ਖੋਜ ‘ਚ ਪਾਇਆ ਗਿਆ ਹੈ ਕਿ ਤੁਲਸੀ ਦੀ ਮਾਲਾ ਨਾਲ ਐਕਯੂਪ੍ਰੈਸ਼ਰ ਪੁਆਇੰਟਸ ਤੇ ਦਬਾਅ ਪੈਂਦਾ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਦਿਮਾਗ ਸ਼ਾਂਤ ਹੁੰਦਾ ਹੈ। ਇਸ ਨਾਲ ਤਣਾਅ ਵੀ ਦੂਰ ਰਹਿੰਦਾ ਹੈ ਜਿਸ ਨਾਲ ਤੁਸੀਂ ਡਿਪ੍ਰੈਸ਼ਨ, Anxiety ਵਰਗੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।
- ਡਾਈਜੇਸ਼ਨ ਨੂੰ ਸਹੀ ਰੱਖਣ ਦੇ ਨਾਲ-ਨਾਲ ਤੁਲਸੀ ਦੀ ਮਾਲਾ ਗਲੇ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦੀ ਹੈ। ਇਸ ਨਾਲ ਬੁਖਾਰ, ਸਰਦੀ-ਜ਼ੁਕਾਮ, ਖੰਘ, ਸਿਰ ਦਰਦ ਅਤੇ ਸਕਿਨ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
- ਦਰਅਸਲ ਤੁਲਸੀ ਦੀ ਮਾਲਾ ਦੇ ਔਸ਼ਧੀ ਗੁਣ ਕਫ ਅਤੇ ਵਾਤ ਦੋਸ਼ਾ ਤੋਂ ਛੁਟਕਾਰਾ ਦਿਵਾਉਂਦੇ ਹਨ ਜਿਸ ਨਾਲ ਤੁਸੀਂ ਮੌਸਮੀ ਅਤੇ ਵਾਇਰਸ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।
- ਇਸ ਨਾਲ ਥਾਇਰਾਇਡ ਗਲੈਂਡ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਜਿਸ ਨਾਲ ਤੁਸੀਂ ਥਾਈਰਾਇਡ ਤੋਂ ਬਚੇ ਰਹਿੰਦੇ ਹੋ। ਨਾਲ ਹੀ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੁੰਦਾ ਹੈ।
- ਇਸ ਨੂੰ ਪਹਿਨਣ ਨਾਲ ਸਰੀਰ ਵਿਚ ਇਲੈਕਟ੍ਰਿਕ ਪਾਵਰ ਦਾ ਪ੍ਰਵਾਹ ਵਧਦਾ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਇਸਦੇ ਨਾਲ ਤੁਸੀਂ ਬਲੱਡ ਕਲੋਟ, ਦਿਲ ਦੀਆਂ ਬਿਮਾਰੀਆਂ ਵਰਗੇ ਖਤਰੇ ਤੋਂ ਸੁਰੱਖਿਅਤ ਰਹਿੰਦੇ ਹੋ।
- ਪੀਲੀਏ ਦੀ ਬੀਮਾਰੀ ‘ਚ ਵੀ ਤੁਲਸੀ ਦੀ ਮਾਲਾ ਨੂੰ ਪਹਿਨਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਮਾਲਾ ਨੂੰ ਮਰੀਜ਼ ਦੇ ਗਲੇ ਵਿੱਚ ਪਾਉਣ ਨਾਲ ਉਹ ਜਲਦੀ ਠੀਕ ਹੋ ਜਾਂਦਾ ਹੈ।